ਜੈਰਾਮ ਠਾਕੁਰ ਹੋਣਗੇ ਹਿਮਾਚਲ ਦੇ ਨਵੇਂ ਮੁੱਖ ਮੰਤਰੀ


ਸ਼ਿਮਲਾ, 24 ਦਸੰਬਰ (ਏਜੰਸੀ) : ਹਿਮਾਚਲ ਪ੍ਰਦੇਸ਼ ਵਿੱਚ ਨਵੇਂ ਮੁੱਖ ਮੰਤਰੀ ਜੈਰਾਮ ਠਾਕੁਰ ਹੋਣਗੇ। ਜੈਰਾਮ ਠਾਕੁਰ ਨੂੰ ਵਿਧਾਇਕ ਦਲ ਦੀ ਬੈਠਕ ਵਿੱਚ ਨੇਤਾ ਚੁਣਿਆ ਗਿਆ ਹੈ। ਜੈਰਾਮ ਠਾਕੁਰ ਪੰਜ ਵਾਰ ਵਿਧਾਇਕ ਬਣੇ ਹਨ। ਪ੍ਰੇਮ ਕੁਮਾਰ ਧੂਮਲ ਦੇ ਹਾਰਨ ਮਗਰੋਂ ਜੈਰਾਮ ਠਾਕੁਰ ਨੂੰ ਹੀ ਮੁੱਖ ਮੰਤਰੀ ਅਹੁਦੇ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਹਿਮਾਚਲ ਪ੍ਰਦੇਸ਼ ਦੇ ਭਾਜਪਾ ਵਿਧਾਇਕ ਦਲ ਦੀ ਬੈਠਕ ਵਿੱਚ ਜੈਰਾਮ ਠਾਕੁਰ ਦੇ ਨਾਂ ’ਤੇ ਮੋਹਰ ਲੱਗ ਗਈ ਹੈ।

ਬੈਠਕ ਵਿੱਚ ਵਿਧਾਇਕ ਦਲ ਦੇ ਨੇਤਾ ਦੇ ਰੂਪ ਵਿੱਚ ਜੈਰਾਮ ਠਾਕੁਰ ਦੇ ਨਾਂ ਦਾ ਪ੍ਰਸਤਾਵ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਰਾਜ ਦੇ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੇ ਪੇਸ਼ ਕੀਤਾ ਸੀ, ਜਿਸ ਦਾ ਬਾਕੀ ਵਿਧਾਇਕਾਂ ਨੇ ਇਕਸੁਰ ਵਿੱਚ ਸਮਰਥਨ ਕੀਤਾ। ਪਾਰਟੀ ਦੇ ਕੇਂਦਰੀ ਨਿਗਰਾਨ ਨਰਿੰਦਰ ਸਿੰਘ ਤੋਮਰ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਹੁਣ ਹਿਮਾਚਲ ਪ੍ਰਦੇਸ਼ ਵਿੱਚ ਸਰਕਾਰ ਬਣਾਉਣ ਲਈ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ। ਰਾਜਪਾਲ ਦੇ ਨਿਰਦੇਸ਼ਾਂ ਅਨੁਸਾਰ ਤੈਅ ਪ੍ਰੋਗਰਾਮ ਵਿੱਚ ਜੈਰਾਮ ਠਾਕੁਰ ਹਿਮਾਚਲ ਪ੍ਰਦੇਸ਼ ਦੇ 13ਵੇਂ ਮੁੱਖ ਮੰਤਰੀ ਦੇ ਰੂਪ ਵਿੱਚ 27 ਦਸੰਬਰ ਨੂੰ ਸਹੁੰ ਚੁੱਕਣਗੇ।

ਆਪਣੇ ਨਾਂ ਦਾ ਐਲਾਨ ਹੋਣ ਮਗਰੋਂ ਜੈਰਾਮ ਠਾਕੁਰ ਨੇ ਕਿਹਾ ਕਿ ਹਿਮਾਚਲ ਦੀ ਜਨਤਾ ਦੀ ਮਿਲ ਕੇ ਸੇਵਾ ਕਰਾਂਗੇ। ਜੈਰਾਮ ਠਾਕੁਰ ਮੰਡੀ ਜਿਲ੍ਹੇ ਦੇ ਸਿਰਾਜ ਤੋਂ 5 ਵਾਰ ਵਿਧਾਇਕ ਚੁਣੇ ਜਾ ਚੁੱਕੇ ਹਨ। ਜਿਕਰਯੋਗ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿੱਚ 68 ਚੋਂ 44 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਦੱਸ ਦੇਈਏ ਕਿ 18 ਦਸੰਬਰ ਨੂੰ ਆਏ ਚੋਣ ਨਤੀਜਿਆਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹੀ ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਸਨ। ਇੱਥੇ ਅਸਮੰਜਸ ਦੀ ਸਥਿਤੀ ਇਸ ਵੀ ਵੱਧ ਗਈ ਕਿਉਂਕਿ ਸਾਬਕਾ ਮੁੱਖ ਮੰਤਰੀ ਅਤੇ ਮੁੱਖ ਮੰਤਰੀ ਅਹੁ ਦੇ ਦਾਅਵੇਦਾਰ ਪ੍ਰੇਮ ਕੁਮਾਲ ਧੂਮਲ ਚੋਣ ਹਾਰ ਗਏ ਸਨ।

ਇਸ ਤੋਂ ਬਾਅਦ ਕੇਂਦਰੀ ਮੰਤਰਤੀ ਜੇਪੀ ਨੱਢਾ ਅਤੇ ਪੰਜ ਵਾਰ ਵਿਧਾਇਕ ਰਹੇ ਜੈਰਾਮ ਠਾਕੁਰ ਦਾ ਨਾਂ ਸਾਹਮਣੇ ਆਉਣ ਲੱਗਾ। ਕਿਆਸਰਾਈਆਂ ਇਹ ਵੀ ਲਗਾਈਆਂ ਗਈਆਂ ਸਨ ਕਿ ਨੱਢਾ ਨੂੰ ਮੁੱਖ ਤਰੀ ਅਤੇ ਠਾਕੁਰ ਨੂੰ ਉਹ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ, ਪਰ ਅਖੀਰ ਵਿੱਚ ਜੈਰਾਮ ਠਾਕੁਰ ਦੇ ਨਾਂ ’ਤੇ ਸਰਬਸੰਮਤੀ ਬਣੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਜੈਰਾਮ ਠਾਕੁਰ ਹੋਣਗੇ ਹਿਮਾਚਲ ਦੇ ਨਵੇਂ ਮੁੱਖ ਮੰਤਰੀ