ਗੁਰੂਗ੍ਰਾਮ ’ਚ 7 ਸਾਲਾ ਬੱਚੀ ਦੀ ਮੌਤ ਦੇ ਮਾਮਲੇ ’ਚ ਫੋਰਟਿਸ ਹਸਪਤਾਲ ਵਿਰੁੱਧ FIR ਦਰਜ

Fortis

ਗੁਰੂਗ੍ਰਾਮ, 10 ਦਸੰਬਰ (ਏਜੰਸੀ) : ਗੁਰੂਗ੍ਰਾਮ ਦੇ ਸੈਕਟਰ-44 ਸਥਿਤ ਫੋਰਟਿਸ ਹਸਪਤਾਲ ਵਿੱਚ ਸੱਤ ਸਾਲਾ ਬੱਚੀ ਦੀ ਮੌਤ ਦੇ ਮਾਮਲੇ ਵਿੱਚ ਸਿਹਤ ਵਿਭਾਗ ਨੇ ਸਖ਼ਤ ਕਦਮ ਚੁੱਕਦੇ ਹੋਏ ਹਸਪਤਾਲ ਵਿਰੁੱਧ ਐਫਆਈਆਰ ਦਰਜ ਕਰਵਾ ਦਿੱਤੀ ਹੈ। ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਦੱਸਿਆ ਕਿ ਹਸਪਤਾਲ ਦੀ ਲਾਪਰਵਾਹੀ ਕਾਰਨ ਬੱਚੀ ਦੀ ਮੌਤ ਹੋਈ ਹੈ। ਹਸਪਤਾਲ ਵਿਰੁੱਧ ਗੁਰੂਗ੍ਰਾਮ ਦੇ ਸੁਸ਼ਾਂਤ ਲੋਕ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਗਈ ਹੈ। ਉਧਰ ਮ੍ਰਿਤਕ ਬੱਚੀ ਆਦੀਆ ਦੇ ਪਿਤਾ ਜਯੰਤ ਸਿੰਘ ਨੇ ਕਿਹਾ ਹੈ ਕਿ ਉਹ ਹੁਣ ਹਾਈਕੋਰਟ ਅਤੇ ਖ਼ਪਤਕਾਰ ਅਦਾਲਤ ਦਾ ਦਰਵਾਜਾ ਖੜਕਾਉਣਗੇ।

ਜਯੰਤ ਨੇ ਕਿਹਾ ਕਿ ਉਹ ਮੈਡੀਕਲ ਲਾਪਰਵਾਹੀ ਲਈ ਅਪਰਾਧਕ ਮਾਮਲਾ ਦਰਜ ਕਰਵਾਉਣ ਲਈ ਕਾਨੂੰਨੀ ਸਲਾਹ-ਮਸ਼ਵਰਾ ਕਰ ਰਹੇ ਹਨ ਅਤੇ ਅਗਲੇ ਹਫ਼ਤੇ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਨਗੇ। ਦੱਸ ਦੇਈਏ ਕਿ ਦੁਆਰਕਾ ਦੇ ਰਹਿਣ ਵਾਲੇ ਜਯੰਤ ਸਿੰਘ ਨੇ ਆਪਣੀ ਸੱਤ ਸਾਲਾ ਬੱਚੀ ਨੂੰ ਡੇਂਗੂ ਹੋਣ ਬਾਅਦ ਇੱਕ ਨਿੱਜੀ ਹਸਪਤਾਲ ਤੋਂ ਰੈਫ਼ਰ ਕਰਵਾ ਕੇ ਗੁਰੂਗ੍ਰਾਮ ਸੈਕਟਰ-44 ਸਥਿਤ ਫੋਰਟਿਸ ਹਸਪਤਾਲ ਦਾਖ਼ਲ ਕਰਵਾਇਆ ਸੀ। 31 ਅਗਸਤ ਤੋਂ 14 ਸਤਬੰਰ ਤੱਕ ਡੇਂਗੂ ਦੇ ਇਲਾਜ ਲਈ ਜਯੰਤ ਸਿੰਘ ਤੋਂ 18 ਲੱਖ ਰੁਪਏ ਦਾ ਬਿਲ ਵਸੂਲਿਆ ਗਿਆ।

Facebook Comments

POST A COMMENT.

Enable Google Transliteration.(To type in English, press Ctrl+g)