ਅਮਰੀਕਾ ਦੇ ਟਾਈਮਸ ਸਕੁਏਰ ਨੇੜੇ ਧਮਾਕਾ

Explosion-at-Port-Authority-Bus-Terminal-in-New-York-City

ਨਿਊਯਾਰਕ 11 ਦਸੰਬਰ (ਏਜੰਸੀ) ਅਮਰੀਕਾ ਦੇ ਟਾਇਮ ਸਕਵਾਇਰ ਦੇ ਨੇੜੇ ਧਮਾਕੇ ਦੀ ਖਬਰ ਮਿਲੀ ਹੈ। ਇਸ ਧਮਾਕੇ ‘ਚ ਅਜੇ ਤੱਕ 2 ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਸ ਸ਼ੁਰੂਆਤੀ ਜਾਂਚ ‘ਚ ਇਸ ਧਮਾਕੇ ਨੂੰ ਅੱਤਵਾਦੀ ਹਮਲੇ ਨਾਲ ਜੋੜ ਕੇ ਦੇਖ ਰਹੀ ਹੈ। ਜਾਣਕਾਰੀ ਮੁਤਾਬਕ ਇਹ ਧਮਾਕਾ ਸੋਮਵਾਰ ਦੀ ਸਵੇਰੇ ਸਥਾਨਕ ਸਮੇਂ ਮੁਤਾਬਕ ਸਵੇਰੇ ਕਰੀਬ 6:30 ਵਜੇ ਟਾਇਮ ਸਕਵੇਅਰ ਨੇੜੇ ਇਕ ਸਬਵੇਅ ਸਟੇਸ਼ਨ ‘ਚ ਹੋਇਆ। ਪੁਲਸ ਨੇ ਇਸ ਧਮਾਕੇ ਤੋਂ ਬਾਅਦ ਇਕ ਵਿਅਕਤੀ ਨੂੰ ਹਿਰਾਸਤ ‘ਚ ਲੈ ਲਿਆ ਹੈ, ਜਿਸ ਕੋਲੋਂ ਪੁਲਸ ਨੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਹੈ। ਐੱਫ.ਡੀ.ਐੱਨ. ਵਾਈ. ਦਾ ਕਹਿਣਾ ਹੈ ਕਿ ਇਹ ਇਕ ਅੱਤਵਾਦੀ ਘਟਨਾ ਹੋ ਸਕਦੀ ਹੈ।

ਪੁਲਸ ਮੁਤਾਬਕ ਇਸ ਧਮਾਕੇ ‘ਚ ਪਾਈਪ ਬੰਬ ਦੀ ਵਰਤੋਂ ਦੀ ਸੰਭਾਵਨਾ ਹੈ। ਇਕ ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਇਸ ਧਮਾਕੇ ‘ਚ ਸ਼ੱਕੀ ਵੀ ਜ਼ਖਮੀ ਹੋ ਗਿਆ ਹੈ। ਅਜੇ ਇਹ ਪੁਖਤਾ ਨਹੀਂ ਹੋ ਸਕਿਆ ਹੈ ਕਿ ਇਸ ਹਮਲੇ ‘ਚ ਹੋਰ ਕਿੰਨੇ ਲੋਕ ਜ਼ਖਮੀ ਹੋਏ ਹਨ ਪਰ ਮੌਕੇ ‘ਤੇ ਦਰਜਨਾਂ ਐਂਬੂਲੈਂਸ ਮੌਜੂਦ ਹਨ। ਨਿਊਯਾਰਕ ਦੀ ਪੁਲਸ ਨੇ ਫਿਲਹਾਲ ਲਾਈਨ ਏ ਤੇ ਈ ਲਾਈਨ ਖਾਲੀ ਕਰਵਾ ਲਈ ਹੈ।ਪੁਲਸ ਨੇ ਇਸ ਮਾਮਲੇ ‘ਚ ਸ਼ੱਕੀ ਵਿਅਕਤੀ ਨੂੰ ਪੁਲਸ ਨੇ ਗਿ੍ਰਫਤਾਰ ਕੀਤਾ ਸੀ, ਜਿਸ ਦੀ ਪਛਾਣ ਪੁਲਸ ਨੇ ਕਰ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਗਿ੍ਰਫਤਾਰ ਕੀਤਾ ਗਿਆ ਵਿਅਕਤੀ ਇਸਲਾਇਮਕ ਸਟੇਟ ਦਾ ਹੀ ਮੈਂਬਰ ਹੈ ਤੇ ਉਸ ਦਾ ਨਾਂ ਸਾਮੁਲ ਇਬਨ ਹਈਦ ਹੈ।

Facebook Comments

POST A COMMENT.

Enable Google Transliteration.(To type in English, press Ctrl+g)