ਬਾਬਾ ਰਾਮਦੇਵ ਤੇ ਸ਼ੋਅ ਬਣਾਉਣਗੇ ਅਜੇ ਦੇਵਗਨ

baba-ramdev-ajay

ਮੁੰਬਈ, 21 ਦਸੰਬਰ (ਏਜੰਸੀ) : ਬਾਲੀਵੁੱਡ ਅਦਾਕਾਰ ਅਜੇ ਦੇਵਗਨ ਯੋਗਾ ਗੁਰੂ ਰਾਮਦੇਵ ਬਾਰੇ ਟੀ.ਵੀ. ਸ਼ੋਅ ਲਿਆਉਣ ਵਾਲੇ ਹਨ। ਇਹ ਸ਼ੋਅ ਰਾਮਦੇਵ ਦੀ ਜੀਵਨੀ ਉੱਤੇ ਅਧਾਰਤ ਹੈ। ਅਜੇ ਦੇਵਗਨ ਇਸ ਸ਼ੋਅ ਨੂੰ ਪ੍ਰੋਡਿਊਸ ਕਰ ਰਹੇ ਹਨ। ਇਸ ਸ਼ੋਅ ਦਾ ਨਾਂ ”ਸੁਆਮੀ ਰਾਮਦੇਵ: ਇੱਕ ਸੰਘਰਸ਼” ਹੋਵੇਗਾ। ਇਸ ਪ੍ਰੋਗਰਾਮ ਵਿੱਚ ਗੁੰਮਨਾਮੀ ਤੋਂ ਪ੍ਰਸਿੱਧ ਯੋਗ ਗੁਰੂ ਤੇ ਫਿਰ ਕਾਰੋਬਾਰੀ ਬਣਨ ਤੱਕ ਰਾਮਦੇਵ ਦੇ ਜੀਵਨ ਦਾ ਸਫਰ ਦਿਖਾਇਆ ਜਾਵੇਗਾ। ਫਿਲਮ ‘ਚਿਲਰ ਪਾਰਟੀ’ ਤੋਂ ਚਰਚਿਤ ਹੋਇਆ ਬਾਲ ਕਲਾਕਾਰ ਨਮਨ ਜੈਨ ਪ੍ਰੋਗਰਾਮ ਵਿੱਚ ਰਾਮਦੇਵ ਯਾਨੀ ਰਾਮਕ੍ਰਿਸ਼ਨ ਦੇ ਕਿਰਦਾਰ ਨੂੰ ਨਿਭਾਏਗਾ। ਪ੍ਰੋਗਰਾਮ ਦਾ ਨਿਰਮਾਣ ਅਜੇ ਦੇਵਗਨ ਫਿਲਮ ਪ੍ਰੋਡਕਸ਼ਨ ਤੇ ਵਾਟਰਗੇਟ ਪ੍ਰੋਡਕਸ਼ਨ ਕਰ ਰਹੇ ਹਨ।

ਦੇਵਗਨ ਨੇ ਕਿਹਾ, ”ਨਮਨ ਜੈਨ ਆਪਣੀ ਉਮਰ ਦੇ ਹਿਸਾਬ ਨਾਲ ਕਾਫੀ ਪ੍ਰਤਿਭਾਸ਼ਾਲੀ ਹੈ। ਉਹ ਬੇਹਤਰ ਪ੍ਰਦਰਸ਼ਨ ਵੀ ਕਰਦੇ ਹਨ।” ਨਮਨ ਨੇ ਕਿਹਾ ਕਿ ਇਹ ਭੂਮਿਕਾ ਨਿਭਾਉਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ ਤੇ ਇਹ ਉਨ੍ਹਾਂ ਲਈ ਚੁਣੌਤੀਪੂਰਨ ਰਿਹਾ। ਨੈਸ਼ਨਲ ਪੁਰਸਕਾਰ ਜੇਤੂ ਕਲਾਕਾਰ ਨੇ ਕਿਹਾ, ”ਇਹ ਕੰਮ ਓਨਾ ਸੌਖਾ ਨਹੀਂ ਸੀ ਕਿਉਂਕਿ ਸਵਾਮੀ ਰਾਮਦੇਵ ਨੇ ਬਚਪਨ ਵਿੱਚ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਤੇ ਇਹ ਮੇਰੇ ਲਈ ਬਹੁਤ ਮਹੱਤਵਪੂਰਨ ਹੈ ਕਿ ਮੈਂ ਕਿਸੇ ਛੋਟੇ ਪਿੰਡ ‘ਚ ਮੌਜੂਦ ਉਨ੍ਹਾਂ ਸਮਾਜਿਕ ਮਜਬੂਰੀਆਂ ਨੂੰ ਸਮਝਦਾ ਹਾਂ।”

Facebook Comments

POST A COMMENT.

Enable Google Transliteration.(To type in English, press Ctrl+g)