2018 ਤੱਕ ਜਬਤ ਰਹੇਗੀ ਮਾਲਿਆ ਦੀ ਜਾਇਦਾਦ

Vijay-Mallya

ਲੰਡਨ, 14 ਦਸੰਬਰ (ਏਜੰਸੀ) : ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਕਰਜ਼ਾ ਨਹੀਂ ਚੁਕਾ ਸਕਣ ਦੇ ਮਾਮਲੇ ਵਿਚ ਭਗੌੜਾ ਐਲਾਨ ਕੀਤੇ ਗਏ ਵਿਜੈ ਮਾਲਿਆ ਦੀ ਮੁਸੀਬਤਾਂ ਘੱਟ ਨਹੀਂ ਹੋ ਰਹੀਆਂ ਹਨ। ਪਿਛਲੇ ਹਫ਼ਤੇ ਬਰਤਾਨੀਆ ਦੀ ਅਦਾਲਤ ਨੇ ਉਸ ਦੀ ਜਾÎਇਦਾਦਾਂ ਨੂੰ ਜਬਤ ਕਰ ਦਿੱਤਾ ਸੀ। ਲੰਡਨ ਦੀ ਕੋਰਟ ਨੇ ਪਾਰਤੀ ਅਦਾਲਤ ਦੇ ਫ਼ੈਸਲੇ ਨੂੰ ਮੰਨਦੇ ਹੋਏ ਇਹ ਨਿਰਦੇਸ਼ ਦਿੱਤਾ ਸੀ। ਹੁਣ ਉਸ ਦੀ ਇਹ ਸੰਪਤੀਆਂ ਅਪ੍ਰੈਲ 2018 ਤੱਕ ਜਬਤ ਰਹਿਣਗੀਆਂ। ਦਰਅਸਲ ਬਰਤਾਨਵੀ ਹਾਈ ਕੋਰਟ ਵਿਚ ਮਾਮਲੇ ਦੀ ਸੁਣਵਾਈ ਦੀ ਮਿਤੀ 11 ਅਪ੍ਰੈਲ 2018 ਪਈ ਹੈ।

ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਵਿਚ ਬਰਤਾਨੀਆ ਦੀ ਇਕ ਅਦਾਲਤ ਵਿਚ ਭਾਰਤੀ ਕਾਰੋਬਾਰੀ ਵਿਜੈ ਮਾਲਿਆ ਦੀ ਸਪੁਰਦਗੀ ਦਾ ਮੁਕਦਮਾ ਚਲ ਰਿਹਾ ਹੈ। ਬਰਤਾਨਵੀ ਹਾਈ ਕੋਰਟ ਵਿਚ ਜਮ੍ਹਾ ਕੀਤੇ ਗਏ ਦਸਤਾਵੇਜ਼ਾਂ ਦੇ ਅਨੁਸਾਰ 61 ਸਾਲਾ ਮਾਲਿਆ ਦੇ ਖ਼ਿਲਾਫ਼ 13 ਭਾਰਤੀ ਬੈਂਕਾਂ ਦੁਆਰਾ ਦਾਇਰ ਕੀਤੇ ਗਏ ਮੁਕਦਮੇ ‘ਤੇ ਅਗਲੇ ਸਾਲ ਅਪ੍ਰੈਲ ਵਿਚ ਸੁਣਵਾਈ ਹੋਵੇਗੀ। ਸਪੁਰਦਗੀ ਮਾਮਲੇ ਵਿਚ ਕੁਝ ਮਹੀਨੇ ਬਾਅਦ ਜਨਵਰੀ ਦੇ ਮੱਧ ਵਿਚ ਸੁਣਵਾਈ ਹੋਣੀ ਹੈ। ਇਸ ਸਾਲ ਅਪ੍ਰੈਲ ਵਿਚ ਸਪੁਰਦਗੀ ਵਾਰੰਟ ‘ਤੇ ਸਕਾਟਲੈਂਡ ਪੁਲਿਸ ਦੁਆਰਾ ਗ੍ਰਿਫਤਾਰ ਕੀਤੇ ਜਾਣ ਤੋ ਬਾਅਦ ਮਾਲਿਆ ਨੂੰ 650,000 ਪੌਂਡ ਦੇ ਬਾਂਡ ‘ਤੇ ਜ਼ਮਾਲਤ ਮਿਲੀ ਸੀ। ਇਹ ਅਜੇ ਬਰਕਰਾਰ ਹੈ।

Facebook Comments

POST A COMMENT.

Enable Google Transliteration.(To type in English, press Ctrl+g)