ਟ੍ਰਾਂਸਜੈਂਡਰਾਂ ਨੂੰ ਹਰ ਮਹੀਨੇ ਮਿਲੇਗੀ ਪੈਨਸ਼ਨ, ਸਰਕਾਰ ਨੇ ਕੀਤਾ ਐਲਾਨ

ਨਵੀਂ ਦਿੱਲੀ, 18 ਦਸੰਬਰ (ਏਜੰਸੀ) : ਆਂਧਰਾ ਪ੍ਰਦੇਸ਼ ਵਿੱਚ ਟ੍ਰਾਂਸਜੈਂਡਰਾਂ ਨੂੰ ਹੁਣ ਹਰ ਮਹੀਨੇ 1500 ਰੁਪਏ ਪੈਨਸ਼ਨ ਮਿਲੇਗੀ। 18 ਸਾਲ ਤੋਂ ਵੱਧ ਉਮਰ ਦੇ ਟ੍ਰਾਂਸਜੈਂਡਰ ਇਸ ਸਕੀਮ ਦਾ ਫਾਇਦਾ ਲੈ ਸਕਣਗੇ। ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਕੈਬਨਿਟ ਨੇ ਇਹ ਫੈਸਲਾ ਲਿਆ ਹੈ। ਸਰਕਾਰ ਮੁਤਾਬਕ ਸੂਬੇ ਵਿੱਚ 26000 ਟ੍ਰਾਂਸਜੈਂਡਰ ਹਨ। ਸਾਰੇ ਇਸ ਸਕੀਮ ਦਾ ਫਾਇਦਾ ਲੈ ਸਕਦੇ ਹਨ। ਕੈਬਨਿਟ ਦੀ ਇਸ ਸਕੀਮ ਵਿੱਚ ਟ੍ਰਾਂਸਜੈਂਡਰ ਨੂੰ ਵੀ ਰਾਸ਼ਨ ਕਾਰਡ, ਸਕਾਰਲਰਸ਼ਿਪ ਤੇ ਪੈਨਸ਼ਨ ਦਾ ਫਾਇਦਾ ਮਿਲੇਗਾ। ਇਸ ਸਕੀਮ ਵਿੱਚ ਸਰਕਾਰ ਵੱਲੋਂ ਸਕਿਲ ਡੈਪਲਪਮੈਂਟ ਕੋਰਸ ਵੀ ਕਰਵਾਏ ਜਾਣਗੇ। ਇਹ ਸਕੀਮ ਪਹਿਲਾਂ ਕੇਰਲ ਤੇ ਉਡੀਸਾ ਵੀ ਸ਼ੁਰੂ ਕਰ ਚੁੱਕੀ ਹੈ। ਕੇਰਲ ਸਾਲ 2015 ਵਿੱਚ ਕਿੰਨਰਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਲਈ ਅਲੱਗ ਨੀਤੀ ਬਣਾ ਚੁੱਕਿਆ ਹੈ। ਹੁਣ ਆਂਧਰ ਪ੍ਰਦੇਸ਼ ਤੀਜਾ ਸੂਬਾ ਬਣ ਗਿਆ ਹੈ ਜਿਹੜਾ ਟ੍ਰਾਂਸਜੈਂਡਰਾਂ ਨੂੰ ਪੈਨਸ਼ਨ ਦੇਵੇਗਾ।

Leave a Reply

Your email address will not be published.