ਜੀ.ਐਸ.ਟੀ ਤੇ ਨੋਟਬੰਦੀ ਤੋਂ ਉਭਰਨ ‘ਚ ਲੱਗਣਗੇ ਦੋ ਸਾਲ : ਰੈੱਡੀ

reddy

ਮੁੰਬਈ, 10 ਦਸੰਬਰ (ਏਜੰਸੀ) : ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਵਾਈ ਵੀ ਰੈੱਡੀ ਨੇ ਜੀਐਸਟੀ ਅਤੇ ਨੋਟਬੰਦੀ ਦੇ ਫ਼ੈਸਲੇ ਨਾਲ ਅਰਥਵਿਵਸਥਾ ਨੂੰ ਲੱਗੇ ਝਟਕੇ ਨੂੰ ਵੇਖਦਿਆਂ ਚਾਲੂ ਵਿਤੀ ਸਾਲ ਦੀ ਜੀਡੀਪੀ ਵਿਚ ਵਾਧੇ ਦਾ ਅਨੁਮਾਨ ਲਗਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਰਥ ਵਿਵਸਥਾ ਨੂੰ ਇਸ ਸਥਿਤੀ ਤੋਂ ਉਭਰਣ ਲਈ ਦੋ ਸਾਲ ਦੇ ਸਮੇਂ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਇਸ ਵੇਲੇ ਆਰਥਕ ਵਾਧੇ ਨੂੰ ਲੈ ਕੇ ਕੋਈ ਅੰਦਾਜ਼ਾ ਲਗਾਉਣਾ ਕਾਫ਼ੀ ਮੁਸ਼ਕਲ ਹੈ ਜਾਂ ਇਹ ਕਹਿਣਾ ਕਿ ਅਰਥ ਵਿਵਸਥਾ ਮੁੜ ਤੋਂ 7.5 ਤੋਂ 8 ਫ਼ੀ ਸਦੀ ਦੇ ਉੱਚ ਵਾਧੇ ‘ਤੇ ਕਦੋਂ ਪਹੁੰਚੇਗੀ। ਫ਼ਿਲਹਾਲ ਇਹ ਸਥਿਤੀ 24 ਮਹੀਨਿਆਂ ਦੌਰਾਨ ਬਣਦੀ ਨਹੀਂ ਦਿਖਦੀ।

ਰੈੱਡੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਇਕ ਝਟਕਾ ਹੈ ਜਿਸ ਦੀ ਨਕਾਰਤਮਕ ਧਾਰਨਾ ਨਾਲ ਸ਼ੁਰੂਆਤ ਹੋਈ ਹੈ। ਇਸ ਵਿਚ ਕੁਝ ਸੁਧਾਰ ਆ ਸਕਦਾ ਹੈ ਅਤੇ ਉਸ ਤੋਂ ਬਾਅਦ ਕੁੱਝ ਫ਼ਾਇਦਾ ਵੀ ਮਿਲ ਸਕਦਾ ਹੈ। ਫਿਲਹਾਲ ਸਮੇਂ ਇਸ ਵਿਚ ਪ੍ਰੇਸ਼ਾਨੀ ਹੈ ਅਤੇ ਲਾਭ ਬਾਅਦ ਵਿਚ ਹੋਵੇਗਾ। ਤਿੰਨ ਸਾਲਾਂ ਤੋਂ ਵਿਸ਼ਵ ਬਾਜ਼ਾਰ ਵਿਚ ਲਗਾਤਾਰ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਮੀ ਕਾਰਨ ਅਰਥਵਿਵਸਥਾ ਨੂੰ ਹੇਠਾਂ ਵਲ ਆਈ ਹੈ।

Facebook Comments

POST A COMMENT.

Enable Google Transliteration.(To type in English, press Ctrl+g)