ਗੋਸਾਈਂ ਹੱਤਿਆ ਕਾਂਡ ਦੇ ਦੋਸ਼ੀਆਂ ਦੇ ਨਿਸ਼ਾਨੇ ‘ਤੇ ਸਨ ਡੇਰਾ ਮੁਖੀ

Gurmeet-Ram-Rahim

ਮੋਹਾਲੀ, 20 ਦਸੰਬਰ (ਏਜੰਸੀ) : ਆਰਐਸਅੇਸ ਨੇਤਾ ਰਵਿੰਦਰ ਗੋਸਾਈਂ ਸਮੇਤ ਅੱਠ ਹਿੰਦੂ ਨੇਤਾਵਾਂ ਦੀ ਹੱਤਿਆ ਕਰਨ ਵਾਲੇ ਦੋਸ਼ੀਆਂ ਦੇ ਨਿਸ਼ਾਨੇ ‘ਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਵੀ ਸੀ। ਇਸ ਸਬੰਧ ਵਿਚ ਕਰੀਬ ਪੰਜ ਸਾਲ ਪਹਿਲਾਂ ਹੀ ਫਰਾਂਸ ਵਿਚ ਯੋਜਨਾ ਬਣਾਈ ਗਈ। ਹਾਲਾਂਕਿ ਇਸ ਯੋਜਨਾ ਨੂੰ ਅੰਤਮ ਰੂਪ ਨਹੀਂ ਦਿੱਤਾ ਜਾ ਸਕਿਆ ਹੈ। ਇਹ ਖੁਲਾਸਾ ਐਨਆਈਏ ਦੀ ਜਾਂਚ ਵਿਚ ਹੋਇਆ ਹੈ। ਐਨਆਈਏ ਨੂੰ ਇਸ ਦੇ ਕਈ ਸੁਰਾਗ ਵੀ ਹੱਥ ਲੱਗੇ ਹਨ। ਐਨਆਈਏ ਵਲੋਂ ਪੰਜਾਬ ਪੁਲਿਸ ਹਿਰਾਸਤ ਤੋਂ ਲਿਆ ਗਿਆ ਜਗਤਾਰ ਜੌਹਲ ਵੀ ਇਸ ਯੋਜਨਾ ਦਾ ਹਿੱਸਾ ਸੀ। ਅਦਾਲਤ ਨੇ ਦੋਸ਼ੀ ਨੂੰ ਤਿੰਨ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਹੈ।

ਐਨਆਈਏ ਸੂਤਰਾਂ ਮੁਤਾਬਕ ਗੁਰਮੀਤ ਰਾਮ ਰਹੀਮ ਦੋਸ਼ੀਆਂ ਦੇ ਨਿਸ਼ਾਨੇ ‘ਤੇ ਸੀ, ਲੇਕਿਨ ਰਾਮ ਰਹੀਮ ਦਾ ਕੜਾ ਸੁਰੱਖਿਆ ਘੇਰਾ ਹੋਣ ਕਾਰਨ ਉਹ ਇਸ ਵਿਚ ਕਾਮਯਾਬ ਨਹੀਂ ਹੋ ਸਕੇ। ਸਾਲ 2012 ਵਿਚ ਦੋਸ਼ੀ ਜਗਤਾਰ ਸਿੰਘ ਜੌਹਲ ਅਤੇ ਪਟਿਆਲਾ ਜੇਲ੍ਹ ਵਿਚ ਬੰਦ ਹਰਮਿੰਦਰ ਮਿੰਟੂ ਫਰਾਂਸ ਵਿਚ ਮਿਲੇ ਸਨ। ਉਸ ਦੌਰਾਨ ਡੇਰਾ ਮੁਖੀ ਨੂੰ ਮਾਰਨ ਦੀ ਯੋਜਨਾ ‘ਤੇ ਗੱਲ ਹੋਈ। ਐਨਆਈਏ ਸੂਤਰਾਂ ਮੁਤਾਬਕ ਜਦ ਮਿੰਟੂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਬਾਅਦ ਵੀ ਇਸ ਯੋਜਨਾ ‘ਤੇ ਕੰਮ ਚਲਦਾ ਰਿਹਾ। ਜੌਹਲ ਯੂਰਪੀ ਦੇਸ਼ਾਂ ਵਿਚ ਬੈਠੇ ਹੋਏ ਕੇਐਲਐਫ ਦੇ ਲੀਡਰਾਂ ਦੇ ਸੰਪਰਕ ਵਿਚ ਸੀ।

ਹਿੰਦੂ ਨੇਤਾਵਾਂ ਦੀ ਹੱਤਿਆ ਦੇ ਮਾਮਲੇ ਵਿਚ ਐਨਆਈਏ ਹੁਣ ਤੱਕ ਤਿੰਨ ਲੋਕਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲੈ ਚੁੱਕੀ ਹੈ। ਇਨ੍ਹਾਂ ਵਿਚ ਰਮਨਦੀਪ ਸਿੰਘ ਕੈਨੇਡੀਅਨ, ਹਰਦੀਪ ਸਿੰਘ ਸ਼ੇਰਾ ਅਤੇ ਜਗਤਾਰ ਸਿੰਘ ਜੌਹਲ ਸ਼ਾਮਲ ਹਨ। ਇਸ ਮਾਮਲੇ ਵਿਚ ਯੂਪੀ ਤੋਂ ਹਥਿਆਰ ਸਪਲਾਈ ਕਰਨ ਵਾਲੇ ਪਹਾੜ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ। ਹੁਣ ਮਲੂਕ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣ ਦੀ ਤਿਆਰੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)