ਕੈਨੇਡਾ ‘ਚ ‘ਪੰਜਾਬੀ ਫਾਈਟ’ : ਪੁਲਸ ਨੇ 2 ਹੋਰ ਪੰਜਾਬੀ ਨੌਜਵਾਨਾਂ ਨੂੰ ਕੀਤਾ ਕਾਬੂ

punjabi-fight

ਬਰੈਂਪਟਨ, 24 ਦਸੰਬਰ (ਏਜੰਸੀ) : ਕੈਨੇਡਾ ਪੁਲਸ ਨੇ 10 ਦਸੰਬਰ ਨੂੰ ਬਰੈਂਪਟਨ ਕਮਰਸ਼ੀਅਲ ਪਲਾਜ਼ਾ ਦੇ ਬਾਹਰ ਹੋਈ ਪੰਜਾਬੀ ਨੌਜਵਾਨਾਂ ਵਿਚਾਲੇ ਫਾਈਟ ਸਬੰਧੀ 2 ਹੋਰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਇਸ ਫਾਈਟ ‘ਚ ਇਕ 19 ਸਾਲਾਂ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਜਾਣਕਾਰੀ ਮੁਤਾਬਕ ਪੁਲਸ ਨੇ ਘਟਨਾ ਤੋਂ ਥੋੜੇ ਦਿਨ ਬਾਅਦ ਹੀ 3 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ (20), ਕਰਨਬੀਰ ਸਿੰਘ (22) ਅਤੇ ਹਰਬੀਰ ਸਿੰਘ (22) ਵੱਜੋਂ ਕੀਤੀ ਗਈ ਸੀ। ਇਹ ਤਿੰਨੋਂ ਪੰਜਾਬੀ ਬਰੈਂਪਟਨ ਦੇ ਹੀ ਰਹਿਣ ਵਾਲੇ ਹਨ। ਉਥੇ ਹੀ ਪੁਲਸ ਨੇ ਜਾਂਚ ਦੌਰਾਨ 2 ਹੋਰਨਾਂ ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਵਵਨਜੀਤ ਸਿੰਘ (20) ਅਤੇ ਹਰਮਨਪ੍ਰੀਤ ਸਿੰਘ (19) ਵੱਜੋਂ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ 15 ਦਸੰਬਰ ਨੂੰ ਬਰੈਂਪਟਨ ਪਲਾਜ਼ਾ ਬਾਹਰ 2 ਗੁਰੁੱਪਾਂ ‘ਚ ਆਪਸੀ ਮਤਭੇਦ ਕਾਰਨ ਲੜਾਈ ਹੋਈ ਸੀ, ਜਿਸ ਦੌਰਾਨ ਮਾਮਲਾ ਜ਼ਿਆਦਾ ਗਰਮਾ ਗਿਆ। ਇਸ ਘਟਨਾ ਦੀ ਪੂਰੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਸੀ, ਜਿਸ ‘ਚ ਦੋਹਾਂ ਗਰੁੱਪਾਂ ਦੇ 20 ਤੋਂ 25 ਨੌਜਵਾਨ ਹਥਿਆਰਾਂ ਨਾਲ ਲੱੜਦੇ ਵੇਖੇ ਗਏ ਸਨ। ਉਸ ਤੋਂ ਬਾਅਦ ਜਦੋਂ ਪੀਲ ਪੁਲਸ ਮੌਕੇ ‘ਤੇ ਪਹੁੰਚੀ ਤਾਂ ਉਹ ਸਾਰੇ ਨੌਜਵਾਨ ਫਰਾਰ ਹੋ ਗਏ ਸਨ। ਪੁਲਸ ਅਧਿਕਾਰੀ ਨੇ ਕਿਹਾ ਸਾਡੇ ਪੁਲਸ ਮੁਲਾਜ਼ਮ ਹੋਰ ਦੋਸ਼ੀਆਂ ਦੀ ਵੀ ਭਾਲ ਕਰ ਰਹੇ ਹਨ, ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਜਲਦ ਹੀ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵਾਂਗੇ।

Facebook Comments

POST A COMMENT.

Enable Google Transliteration.(To type in English, press Ctrl+g)