ਆਸਟ੍ਰੇਲੀਆ ਨੇ ਮੱਧ ਏਸ਼ੀਆ ਤੋਂ ਵਾਪਸ ਬੁਲਾਏ ਲੜਾਕੂ ਜਹਾਜ਼


ਸਿਡਨੀ, 22 ਦਸੰਬਰ (ਏਜੰਸੀ) : ਆਸਟ੍ਰੇਲੀਆ ਨੇ ਪੱਛਮੀ ਏਸ਼ੀਆ ਵਿਚ ਅਮਰੀਕਾ ਦੀ ਅਗਵਾਈ ਵਿਚ ਇਰਾਕ ਅਤੇ ਸੀਰੀਆ ਵਿਚ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਦੇ ਖ਼ਿਲਾਫ਼ ਯੁੱਧ ਨੂੰ ਖਤਮ ਕਰਨ ਦਾ ਐਲਾਨ ਕਰਦੇ ਹੋਏ ਅਪਣੇ ਛੇ ਲੜਾਕੂ ਜਹਾਜ਼ ਵਾਪਸ ਬੁਲਾ ਲਏ ਹਨ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਮਾਰਿਸੇ ਨੇ ਕਿਹਾ ਕਿ ਇਰਾਕ ਦੇ ਇਸਲਾਮਿਕ ਸਟੇਟ ਨੂੰ ਹਰਾਉਣ ਦੇ ਐਲਾਨ ਕਰਨ ਤੋਂ ਬਾਅਦ Îਇਹ ਫ਼ੈਸਲਾ ਲਿਆ ਗਿਆ ਹੈ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਇਰਾਕ ਅਤੇ ਹੋਰ ਸਹਿਯੋਗੀ ਮੈਂਬਰਾਂ ਨਾਲ ਚਰਚਾ ਕਰਨ ਤੋਂ ਬਾਅਦ ਆਸਟ੍ਰੇਲੀਆਈ ਸਰਕਾਰ ਨੇ ਪੱਛਮੀ ਏਸ਼ੀਆ ਤੋਂ ਅਪਣੇ ਛੇ ਲੜਾਕੂ ਜਹਾਜ਼ ਵਾਪਸ ਮੰਗਵਾ ਲਏ ਹਨ।

ਇਸਲਾਮਿਕ ਸਟੇਟ ਦੇ ਖ਼ਿਲਾਫ਼ ਸਾਲ 2014 ਤੋਂ ਜਾਰੀ ਯੁੱਧ ਵਿਚ ਅਮਰੀਕਾ ਦੀ ਅਗਵਾਈ ਵਾਲੇ ਸੰਗਠਨ ਵਿਚ ਆਸਟ੍ਰੇਲੀਆ ਮੱਧ ਏਸ਼ੀਆ ਵਿਚ ਸਗਰਰਮ ਹੈ। ਉਨ੍ਹਾਂ ਨੇ ਕਿਹਾ ਕਿ ਆਸਟ੍ਰੇਲੀਆ ਵਿਸ਼ੇਸ਼ ਆਸਟ੍ਰੇਲੀਆਈ ਫੋਰਸ ਸਮੇਤ ਇਰਾਕ ਵਿਚ ਵਿਸ਼ੇਸ਼ ਮੁਹਿੰਮ ਕਾਰਜ ਬਲ ਵਿਚ ਸ਼ਾਮਲ ਅਪਣੇ 80 ਸੁਰੱਖਿਆ ਬਲਾਂ ਨੂੰ ਅੱਗੇ ਵੀ ਇਰਾਕ ਵਿਚ ਤੈਨਾਤ ਕਰਕੇ ਅਪਣਾ ਅਭਿਆਨ ਜਾਰੀ ਰੱਖੇਗਾ। ਆਸਟ੍ਰੇਲੀਆਈ ਸੈÎਨਿਕ ਇਰਾਕ ਦੀ ਰਾਜਧਾਨੀ ਬਗਦਾਦ ਦੇ ਬਾਹਰ ਇਰਾਕੀ ਫ਼ੌਜ ਨੂੰ ਵੀ ਟਰੇਨਿੰਗ ਦੇ ਰਹੇ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਸਟ੍ਰੇਲੀਆ ਨੇ ਮੱਧ ਏਸ਼ੀਆ ਤੋਂ ਵਾਪਸ ਬੁਲਾਏ ਲੜਾਕੂ ਜਹਾਜ਼