ਅਰੁਣਾਚਲ ਪ੍ਰਦੇਸ਼ ’ਚ ਦੋ ਵਿਧਾਨ ਸਭਾ ਸੀਟਾਂ ’ਤੇ ਖਿੜਿਆ ਕਮਲ

BJP-declares-third-list

ਅਰੁਣਾਚਲ ਪ੍ਰਦੇਸ਼, 24 ਦਸੰਬਰ (ਏਜੰਸੀ) : ਅਰੁਣਾਚਲ ਪ੍ਰਦੇਸ਼ ਦੀ ਲੀਕਾਬਲੀ ਅਤੇ ਪਾਕੇ-ਕੇਸਾਂਗ ਵਿਧਾਨ ਸਭਾ ਸੀਟ ’ਤੇ ਹੋਈਆਂ ਜਿਮਨੀ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਲਈ ਖੁਸ਼ਖ਼ਬਰੀ ਆਈ ਹੈ। ਲੀਕਾਬਲੀ ਵਿਧਾਨ ਸਭਾ ਸੀਟ ’ਤੇ ਹੋਈ ਜਿਮਨੀ ਚੋਣ ਵਿੱਚ ਭਾਜਪਾ ਦੇ ਉਮੀਦਵਾਰ ਕਾਰਦੋ ਨਿਗੋਇਰ ਨੇ 2908 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਜਦਕਿ ਪਾਕੇ-ਕੇਸਾਂਗ ਸੀਟ ’ਤੇ ਭਾਜਪਾ ਉਮੀਦਵਾਰ ਬੀਆਰ ਵਹਾਗੇ ਨੇ 475 ਵੋਟਾਂ ਨਾਲ ਚੋਣ ਜਿੱਤ ਲਈ ਹੈ।

ਦੱਸ ਦੇਈਏ ਕਿ ਅਰੁਣਾਚਲ ਪ੍ਰਦੇਸ਼ ਵਿੱਚ ਭਾਜਪਾ ਦੀ ਸਰਕਾਰ ਹੈ। ਮਾਰਚ 2014 ਵਿੱਚ ਕਾਮੇਂਗ ਦੋਲੋ ਦੀ ਚੋਣ ਨੂੰ ਗੁਹਾਟੀ ਹਾਈਕੋਰਟ ਨੇ ਗੈਰ-ਵਾਜਬ ਐਲਾਨ ਦਿੱਤਾ ਸੀ, ਜਿਸ ਤੋਂ ਬਾਅਦ ਪਾਕੇ-ਕੇਸਾਂਗ ਸੀਟ ਖਾਲੀ ਹੋ ਗਈ ਸੀ। ਉੱਥੇ ਹੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜੋਮਦੇ ਕੇਨਾ ਦੇ ਦੇਹਾਂਤ ਤੋਂ ਬਾਅਦ ਲੀਕਾਲੀ ਸੀਟ ’ਤੇ ਜਿਮਨੀ ਚੋਣ ਕਰਵਾਉਣੀ ਜ਼ਰੂਰੀ ਹੋ ਗਈ ਸੀ।

ਅਰੁਣਾਚਲ ਪ੍ਰਦੇਸ਼ ਦੀਆਂ ਇਨ੍ਹਾਂ ਦੋਵਾਂ ਸੀਟਾਂ ਲਈ ਛੇ ਉਮੀਦਵਾਰ ਮੈਦਾਨ ਵਿੱਚ ਸਨ। ਪਾਕੇ ਕੇਸਾਂਗ ਸੀਟ ਲਈ ਕਾਂਗਰਸ ਦੇ ਸਾਬਕਾ ਉਪ ਮੁੱਖ ਮੰਤਰੀ ਕਾਮੇਂਗ ਦੋਲੋ ਅਤੇ ਭਾਜਪਾ ਉਮੀਦਵਾਰ ਬੀ ਆਰ ਵਾਹਗੇ ਨੇ ਚੋਣ ਲੜੀ। ਉਥੇ ਹੀ ਲੀਕਾਬਲੀ ਸੀਟ ਲਈ ਕਾਂਗਰਸ ਦੇ ਮੋਡਾਮ ਦਿਨੀ, ਪੀਪੁਲਸ ਪਾਰਟੀ ਆਫ ਅਰੁਣਾਚਲ ਦੇ ਗੁਮਕੇ ਰਿਬਾ ਅਤੇ ਆਜਾਦ ਉਮੀਦਵਾਰ ਸੇਂਗੋ ਤਾਈਪੋਦਿਆ ਮੈਦਾਨ ਵਿੱਚ ਸਨ। ਵੀਰਵਾਰ ਨੂੰ ਦੋਵਾਂ ਸੀਟਾਂ ਲਈ ਵੋਟਿੰਗ ਹੋਈ ਸੀ। ਪਾਕੇ-ਕੇਸਾਂਗ ਵਿੱਚ 150 ਮਤਦਾਨ ਕਰਮੀ ਅਤੇ ਲੀਕਾਬਲੀ ਵਿੱਚ 220 ਮਤਦਾਨ ਕਰਮੀ ਤਾਇਨਾਤ ਕੀਤੇ ਗਏ ਸਨ। ਕੁੱਲ 18063 ਵੋਟਰਾਂ ਨੇ ਮਤਦਾਨ ਵਿੱਚ ਹਿੱਸਾ ਲਿਆ ਸੀ।

Facebook Comments

POST A COMMENT.

Enable Google Transliteration.(To type in English, press Ctrl+g)