ਅਡਾਨੀ ਗਰੁੱਪ ਨੇ ਆਸਟਰੇਲੀਆ ਦੀ ਖਣਨ ਕੰਪਨੀ ਨਾਲ 2.6 ਬਿਲੀਅਨ ਡਾਲਰ ਦੀ ਸੰਧੀ ਕੀਤੀ ਰੱਦ

Gautam-Adani

ਮੈਲਬਰਨ, 18 ਦਸੰਬਰ (ਏਜੰਸੀ) : ਅਡਾਨੀ ਗਰੁੱਪ ਨੇ ਆਸਟਰੇਲੀਆ ਦੀ ਖਣਨ ਸੇਵਾਵਾਂ ਦੇਣ ਵਾਲੀ ਵੱਡੀ ਕੰਪਨੀ ‘ਡੌਨਰ’ ਨਾਲ 2.6 ਬਿਲੀਅਨ ਡਾਲਰ ਦੀ ਸੰਧੀ ਰੱਦ ਕਰ ਦਿੱਤੀ ਹੈ। ਅਡਾਨੀ ਗਰੁੱਪ ਨੇ ਇਹ ਕਦਮ ਕਵੀਨਜ਼ਲੈਂਡ ਸਰਕਾਰ ਵੱਲੋਂ ਵਿਵਾਦਤ ਕਾਰਮਾਈਕਲ ਕੋਲਾ ਖਣਨ ਲਈ ਭਾਰਤੀ ਕੰਪਨੀਆਂ ਨੂੰ ਰਿਆਇਤੀ ਕਰਜੇ ਦੀ ਯੋਜਨਾ ਨੂੰ ਰੱਦ ਕਰਨ ਲਈ ਲਿਆਂਦੀ ਗਈ ਯੋਜਨਾ ਤੋਂ ਇੱਕ ਹਫ਼ਤੇ ਮਗਰੋਂ ਚੁੱਕਿਆ ਹੈ। ਇਹ ਕਾਰਵਾਈ ਉਦੋਂ ਹੋਈ ਹੈ ਜਦੋਂ ਕੇਂਦਰੀ ਕਵੀਨਜ਼ਲੈਂਡ ਵਿੱਚ 16.5 ਬਿਲੀਅਨ ਡਾਲਰ ਦੇ ਪ੍ਰੋਜੈਕਟ ਵਿੱਚੋਂ ਬਾਹਰ ਨਿਕਲਣ ਲਈ ਡੌਨਰ ’ਤੇ ਦਬਾਅ ਪਾਇਆ ਜਾ ਰਿਹਾ ਸੀ।

ਡੌਨਰ ਨੂੰ ਨਿਸ਼ਾਨਾ ਬਣਾਉਣ ਲਈ ਕੌਮੀ ਪੱਧਰ ਦੀ ਇੱਕ ਮੁਹਿੰਮ ਵੀ ਚਲਾਈ ਜਾ ਰਹੀ ਸੀ। ਭਾਰਤ ਦੀ ਊਰਜਾ ਕੰਪਨੀ ਅਡਾਨੀ ਨੂੰ ਝਟਕਾ ਦਿੰਦਿਆਂ ਕਵੀਨਜ਼ਲੈਂਡ ਦੀ ਨਵੀਂ ਚੁਣੀ ਗਈ ਸਰਕਾਰ ਨੇ ਪਿਛਲੇ ਹਫ਼ਤੇ ਭਾਰਤੀ ਕੰਪਨੀਆਂ ਨੂੰ 900 ਮਿਲੀਅਨ ਡਾਲਰ ਦੇ ਰਿਆਇਤੀ ਕਰਜ਼ ਨੂੰ ਰੱਦ ਕਰਨ ਦੀ ਯੋਜਨਾ ਲਿਆਂਦੀ ਸੀ। ਇਹ ਯੋਜਨਾ ਆਸਟਰੇਲੀਆ ’ਚ ਵਿਵਾਦਤ ਕਾਰਮੀਕਲ ਕੋਲਾ ਖਣਨ ਪ੍ਰੋਜੈਕਟ ਲਈ ਬਣਨ ਵਾਲੀ ਰੇਲ ਲਾਈਨ ਦੀ ਉਸਾਰੀ ’ਚ ਰਿਆਇਤੀ ਕਰਜਾ ਰੱਦ ਕਰਨ ਲਈ ਲਿਆਂਦੀ ਗਈ ਸੀ।

Facebook Comments

POST A COMMENT.

Enable Google Transliteration.(To type in English, press Ctrl+g)