ਮਲੇਸ਼ੀਆ ਨੇ ਦਿੱਤੀ ਜਾਕਿਰ ਨਾਇਕ ਨੂੰ ਪਨਾਹ


ਨਵੀਂ ਦਿੱਲੀ, 2 ਅਕਤੂਬਰ (ਏਜੰਸੀ) : ਗਰਮ ਬਿਆਨਬਾਜ਼ੀ ਕਰਨ ਦੇ ਨਾਂ ਨਾਲ ਜਾਣੇ ਜਾਂਦੇ ਮੁਸਲਿਮ ਧਰਮ ਗੁਰੂ ਜਾਕਿਰ ਹੁਸੈਨ ਨੂੰ ਮਲੇਸ਼ੀਆ ਨੇ ਪਨਾਹ ਦੇ ਦਿੱਤੀ ਹੈ। ਕੁਝ ਦਿਨ ਪਹਿਲਾਂ ਉਸ ਨੂੰ ਇੱਕ ਮਸਜ਼ਿਦ ਤੋਂ ਬਾਹਰ ਨਿਕਲਦਿਆਂ ਦੇਖਿਆ ਗਿਆ ਸੀ, ਜਿੱਥੇ ਉਸ ਨਾਲ ਕਈ ਲੋਕ ਮੌਜੂਦ ਸਨ ਅਤੇ ਉਸ ਨਾਲ ਫੋਟੋਆਂ ਖਿਚਵਾਉਣਾ ਚਾਹੁੰਦੇ ਸਨ। ਜਾਕਿਰ ਨੂੰ ਮਲੇਸ਼ੀਆ ‘ਚ ਨਾਗਰਿਕਤਾ ਮਿਲਣਾ ਇਸ ਗੱਲ ਦਾ ਪ੍ਰਮਾਣ ਮੰਨਿਆ ਜਾ ਰਿਹਾ ਹੈ ਕਿ ਉਥੋਂ ਦੀ ਸਰਕਾਰ ਕੱਟੜ ਇਸਲਾਮ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ‘ਚ ਹੈ। ਇਹ ਕੰਮ ਉਥੇ ਪ੍ਰਧਾਨ ਮੰਤਰੀ ਨਜੀਬ ਰਜਾਕ ਦੀ ਸਰਕਾਰ ਆਉਣ ਤੋਂ ਬਾਅਦ ਸ਼ੁਰੂ ਹੋਇਆ ਹੈ।

ਕਿਹਾ ਜਾਂਦਾ ਹੈ ਕਿ 2013 ‘ਚ ਉਨ੍ਹਾਂ ਨੇ ਆਪਣੀ ਹਰਮਨ ਪਿਆਰਤਾ ਗੁਆ ਦਿੱਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਛਾਣ ਬਣਾਈ ਰੱਖਣ ਲਈ ਮੁਸਲਿਮ ਭਾਈਚਾਰੇ ਨੂੰ ਉਚਾ ਚੁੱਕਣਾ ਸ਼ੁਰੂ ਕੀਤਾ। ਇਹ ਸਭ ਉਥੇ ਹੋਣ ਵਾਲੀਆਂ 2018 ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ ਹੈ। ਦੱਸ ਦੀਏ ਕਿ 52 ਸਾਲਾ ਜਾਕਿਰ ਆਪਣੇ ਭਾਸ਼ਣਾਂ ਨੂੰ ਲੈ ਕੇ ਚਰਚਾ ‘ਚ ਰਿਹਾ ਹੈ। ਆਪਣੇ ਭਾਸ਼ਣਾਂ ‘ਚ ਉਸ ਨੇ ਕਥਿਤ ਰੂਪ ‘ਚ ਸਮਲਿੰਗੀ ਅਤੇ ਇਸਲਾਮ ਨੂੰ ਛੱਡਣ ਵਾਲਿਆਂ ਨੂੰ ਜਾਨ ਤੋਂ ਮਾਰਨ ਦੀ ਸਜ਼ਾ ਦੇਣ ਸਬੰਧੀ ਕਿਹਾ ਸੀ। ਇੱਕ ਯੂ ਟਿਊਬ ‘ਚ ਤਾਂ ਜਾਕਿਰ ਨੇ ਓਸਾਮਾ ਬਿਨ ਲਾਦੇਨ ਦੀ ਵੀ ਸ਼ਲਾਘਾ ਕੀਤੀ ਸੀ।

ਪਿਛਲੇ ਹਫ਼ਤੇ ਹੀ ਭਾਰਤ ਦੀ ਅੱਤਵਾਦ ਰੋਕੂ ਏਜੰਸੀ ਐਨਆਈਏ ਨੇ ਜਾਕਿਰ ਖਿਲਾਫ਼ ਚਾਰਜਸ਼ੀਟ ਤਿਆਰ ਕੀਤੀ ਹੈ। ਇਸ ‘ਚ ਜਾਕਿਰ ਨੂੰ ਭਾਰਤ ‘ਚ ਆਪਣੇ ਭਾਸ਼ਣਾਂ ਰਾਹੀਂ ਦੋ ਭਾਈਚਾਰਿਆਂ ਵਿਚਾਲੇ ਨਫ਼ਰਤ ਫੈਲਾਉਣ ਲਈ ਜ਼ਿੰਮੇਵਾਰ ਦੱਸਿਆ ਗਿਆ ਹੈ। ਜਾਣਕਾਰਾਂ ਦਾ ਮੰਨਣਾ ਹੈ ਕਿ ਮਲੇਸ਼ੀਆ ਨੇ ਜਾਕਿਰ ਨੂੰ ਇਸ ਲਈ ਆਪਣੇ ਇੱਥੇ ਰਹਿਣ ਦੀ ਆਗਿਆ ਦਿੱਤੀ ਹੈ, ਕਿਉਂਕਿ ਉਹ ਉਥੇ ਦੇ ਲੋਕਾਂ ‘ਚ ਕਾਫ਼ੀ ਮਸ਼ਹੂਰ ਹੈ। ਅਜਿਹੇ ‘ਚ ਜੇਕਰ ਸਰਕਾਰ ਉਸ ਨੂੰ ਉਥੋਂ ਬਾਹਰ ਕਰਨ ਦੀ ਸੋਚੇਗੀ ਤਾਂ ਉਸ ਦਾ ਇੱਕ ਵੱਡਾ ਵੋਟ ਬੈਂਕ ਉਸ ਖਿਲਾਫ਼ ਹੋ ਸਕਦਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮਲੇਸ਼ੀਆ ਨੇ ਦਿੱਤੀ ਜਾਕਿਰ ਨਾਇਕ ਨੂੰ ਪਨਾਹ