ਆਜ਼ਾਦ ਹੁੰਦੇ ਹੀ ਹਾਫ਼ਿਜ਼ ਸਈਦ ਨੇ ਭਾਰਤ ਨੂੰ ਲਲਕਾਰਿਆ

Hafiz-Saeed

ਲਾਹੌਰ, 23 ਨਵੰਬਰ (ਏਜੰਸੀ) : ਲਾਹੌਰ ਹਾਈ ਕੋਰਟ ਨੇ 2008 ਦੇ ਮੁੰਬਈ ਹਮਲੇ ਦੇ ਮਾਸਟਰ ਮਾਈਂਡ ਅਤੇ ਅੱਤਵਾਦੀ ਸੰਗਠਨ ਜਮਾਤ ਉਦ ਦਾਵਾ ਦੇ ਸਰਗਨਾ ਹਾਫ਼ਿਜ਼ ਸਈਦ ਦੀ 297 ਦਿਨਾਂ ਤੋਂ ਚਲੀ ਆ ਹੀ ਨਜ਼ਰਬੰਦੀ ਨੂੰ ਖਤਮ ਕਰਨ ਦਾ ਆਦੇਸ਼ ਦਿੱਤਾ ਹੈ। ਉਸ ਦੇ ਕਿਤੇ ਵੀ ਆਉਣ ਜਾਣ ‘ਤੇ ਲੱਗੀ ਪਾਬੰਦੀ ਹਟਾ ਦਿੱਤੀ ਗਈ ਹੈ। ਰਿਹਾਅ ਹੁੰਦੇ ਹੀ ਅੱਤਵਾਦੀਆਂ ਦੇ ਇਸ ਆਕਾ ਨੇ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਛੇੜ ਦਿੱਤੀ। ਉਨ੍ਹਾਂ ਕਿਹਾ ਕਿ ਉਹ ਕਸ਼ਮੀਰ ਨੂੰ ਆਜ਼ਾਦ ਕਰਵਾ ਕੇ ਹੀ ਰਹੇਗਾ।

ਗੌਰਤਲਬ ਹੈ ਕਿ ਭਾਰਤ ਨੇ ਪਾਕਿਸਤਾਨ ਨੂੰ ਮੁੰਬਈ ਹਮਲੇ ਦੀ ਮੁੜ ਤੋਂ ਜਾਂਚ ਦੇ ਲਈ ਕਈ ਵਾਰ ਕਿਹਾ ਹੈ। ਨਾਲ ਹੀ ਹਾਫ਼ਿਜ਼ ਸਈਦ ਅਤੇ ਲਸ਼ਕਰ ਏ ਤਾਇਬਾ ਦੇ ਕਮਾਂਡਰ ਜਕੀਉਰ ਰਹਿਮਾਨ ਲਖਵੀ ਦੇ ਖ਼ਿਲਾਫ਼ ਭਾਰਤ ਦੇ ਦਿੱਤੇ ਸਬੂਤਾਂ ‘ਤੇ ਕੋਰਟ ਵਿਚ ਸੁਣਵਾਈ ਕਰਾਉਣ ਦੀ ਮੰਗ ਕੀਤੀ ਹੋਈ ਹੈ। ਬੈਨ ਜਮਾਤ ਦੇ ਸਰਗਨਾ ਦੇ ਸਿਰ ‘ਤੇ ਅਮਰੀਕਾ ਨੇ ਇੱਕ ਕਰੋੜ ਡਾਲਰ (ਕਰੀਬ 65 ਕਰੋੜ ਰੁਪਏ) ਦਾ ਇਨਾਮ ਰੱਖਿਆ ਹੈ।

ਹਾਫ਼ਿਜ਼ ਸਈਦ ਇਸੇ ਸਾਲ ਜਨਵਰੀ ਤੋਂ ਘਰ ਵਿਚ ਨਜ਼ਰਬੰਦ ਸੀ। ਪਾਕਿਸਤਾਨ ਦੇ ਪੰਜਾਬ ਸਰਕਾਰ ਦੀ ਤਿੰਨ ਮਹੀਨੇ ਹੋਰ ਨਜ਼ਰਬੰਦੀ ਵਧਾਉਣ ਵਾਲੀ ਪਟੀਸ਼ਨ ਨੂੰ ਬੁਧਵਾਰ ਨੂੰ ਪੰਜਾਬ ਦੇ ਨਿਆਇਕ ਸਮੀਖਿਆ ਬੋਰਡ ਨੇ ਖਾਰਜ ਕਰ ਦਿੱਤਾ। ਲਾਹੌਰ ਹਾਈ ਕੋਰਟ ਦੇ ਜੱਜਾਂ ਵਾਲੇ ਬੋਰਡ ਨੇ ਪਿਛਲੀ ਵਾਰ ਵਧਾਈ ਗਈ 30 ਦਿਨਾਂ ਦੀ ਨਜ਼ਰਬੰਦੀ ਪੂਰੀ ਹੋਣ ‘ਤੇ ਸਈਦ ਨੂੰਰਿਹਾਅ ਕਰਨ ਦਾ ਹੁਕਮ ਦਿੱਤਾ।

Facebook Comments

POST A COMMENT.

Enable Google Transliteration.(To type in English, press Ctrl+g)