ਲਿਬਨਾਨ ਨੇ ਸਾਊਦੀ ਅਰਬ ‘ਤੇ ਪੀਐਮ ਨੂੰ ਨਜ਼ਰਬੰਦ ਕਰਨ ਦੇ ਲਾਏ ਦੋਸ਼

The-mysterious-sudden-resignation-of-Lebanons-prime-minister

ਬੇਰੂਤ, 16 ਨਵੰਬਰ (ਏਜੰਸੀ) : ਲਿਬਨਾਨ ਦੇ ਪ੍ਰਧਾਨ ਮੰਤਰੀ ਸਾਦ ਅਲ-ਹਰੀਰੀ ਨੇ 3 ਨਵੰਬਰ ਨੂੰ ਆਪਣੇ ਸਾਊਦੀ ਅਰਬ ਦੀ ਯਾਤਰਾ ਦੌਰਾਨ ਹੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦੱਸ ਦੀਏ ਕਿ ਪ੍ਰਧਾਨ ਮੰਤਰੀ ਹਰੀਰੀ ਨੇ ਇਰਾਨ ਤੇ ਲਿਬਨਾਨ ‘ਚ ਸਿਆਸੀ ਸਥਿਰਤਾ ਫੈਲਾਉਣ ਅਤੇ ਆਪਣੀ ਹੱਤਿਆ ਦੇ ਡਰ ਨਾਲ ਸਾਊਦੀ ਅਰਬ ‘ਚ ਇੱਕ ਟੀਵੀ ਚੈਨਲ ‘ਤੇ ਹੀ ਆਪਣੇ ਅਸਤੀਫ਼ੇ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਇਸੇ ਦਰਮਿਆਨ ਲਿਬਨਾਨ ਦੇ ਰਾਸ਼ਟਰਪਤੀ ਮਿਸ਼ੇਲ ਨੇ ਸਾਊਦੀ ਅਰਬ ‘ਤੇ ਪ੍ਰਧਾਨ ਮੰਤਰੀ ਸਾਦ ਅਲ ਹਰੀਰੀ ਨੂੰ ਹਿਰਾਸਤ ‘ਚ ਲੈਣ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਆਪਣੇ ਅਸਤੀਫ਼ੇ ਦਾ ਐਲਾਨ ਤੋਂ ਬਾਅਦ ਹੀ ਸਾਲ ਅਲ ਹਰੀਰੀ ਕਰੀਬ ਦੋ ਹਫਤਿਆਂ ਤੋਂ ਸਾਊਦੀ ਅਰਬ ‘ਚ ਹੀ ਹਨ।

ਲਿਬਨਾਨ ਦੇ ਰਾਸ਼ਟਰਪਤੀ ਨੇ ਟਵੀਟ ਕੀਤਾ ਕਿ 12 ਦਿਨਾਂ ਤੋਂ ਹਰੀਰੀ ਦਾ ਵਾਪਸ ਨਾ ਪਰਤਣਾ ਸਭ ਨੂੰ ਹੈਰਾਨ ਕਰ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਾਊਦੀ ਅਰਬ ਨੇ ਵਿਆਨਾ ਸਮਝੌਤੇ ਦਾ ਉਲੰਘਣ ਕਰਦਿਆਂ ਅਲ ਹਰੀਰੀ ਨੂੰ ਹਿਰਾਸਤ ‘ਚ ਲਿਆ ਹੈ। ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ, ਹਰੀਰੀ ਦੇ ਨੇੜਲੇ ਆਗੂਆਂ ਅਤੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸਾਊਦੀ ਅਰਬ ਨੇ ਅਸਤੀਫ਼ਾ ਦੇਣ ਦਾ ਦਬਾਅ ਪਾਇਆ ਸੀ। ਹਾਲਾਂਕਿ ਹਰੀਰੀ ਅਤੇ ਸਾਊਦੀ ਅਰਬ ਨੇ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ। ਹਰੀਰੀ ਨੇ ਕਿਹਾ ਕਿ ਅਸਤੀਫ਼ਾ ਦੇਣ ਲਈ ਉਨ੍ਹਾਂ ‘ਤੇ ਕਿਸੇ ਨੇ ਵੀ ਦਬਾਅ ਨਹੀਂ ਪਾਇਆ ਅਤੇ ਉਹ ਜਲਦ ਹੀ ਲਿਬਨਾਨ ‘ਚ ਕਿ ਅਧਿਕਾਰਤ ਰੂਪ ਨਾਲ ਅਸਤੀਫ਼ਾ ਦੇ ਦੇਣਗੇ।

ਲਿਬਨਾਨ ਦੇ ਪ੍ਰਧਾਨ ਮੰਤਰੀ ਨੇ ਅਸਤੀਫ਼ੇ ਦਾ ਐਲਾਨ ਕਰਕੇ ਮਿਡਲ ਈਸਟ ਨੂੰ ਇੱਕ ਵਾਰ ਫ਼ਿਰ ਤਣਾਅ ਵੱਲ ਧੱਕ ਦਿੱਤਾ ਹੈ। ਆਪਣੇ ਅਸਤੀਫ਼ੇ ਦੌਰਾਨ ਹਰੀਰੀ ਨੇ ਇਰਾਨ ‘ਤੇ ਤਿੱਖ਼ਾ ਹਮਲਾ ਬੋਲਦਿਆਂ ਲਿਬਨਾਨ ‘ਚ ਅਰਾਜਕਤਾ, ਸੰਘਰਸ਼ ਤੇ ਹਿੰਸਾ ਫੈਲਾਉਣ ਦਾ ਦੋਸ਼ ਲਾਇਆ ਸੀ।

Facebook Comments

POST A COMMENT.

Enable Google Transliteration.(To type in English, press Ctrl+g)