ਮਰਨ ਤੋਂ ਪਹਿਲਾਂ ਪਾਕਿਸਤਾਨ ਦੇਖਣ ਦੀ ਖਾਹਿਸ਼ : ਰਿਸ਼ੀ

Rishi-Kapoor

ਮੁੰਬਈ, 12 ਨਵੰਬਰ (ਏਜੰਸੀ) : ਸੀਨੀਅਰ ਫਿਲਮ ਅਦਾਕਾਰ ਰਿਸ਼ੀ ਕਪੂਰ ਨੇ ਮਰਨ ਤੋਂ ਪਹਿਲਾਂ ਪਾਕਿਸਤਾਨ ਦੇਖਣ ਦੀ ਖਾਹਿਸ਼ ਜ਼ਾਹਰ ਕਰਦਿਆਂ ਕਿਹਾ ਕਿ ਉਹ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲ੍ਹਾ ਦੇ ਬਿਆਨ ਨਾਲ ਪੂਰੀ ਤਰ੍ਹਾਂ ਸਹਿਮਤ ਹਨ ਕਿ ਮਕਬੂਜ਼ਾ ਕਸ਼ਮੀਰ (ਪੀਓਕੇ) ਪਾਕਿਸਤਾਨ ਦਾ ਹਿੱਸਾ ਹੈ ਅਤੇ ਭਾਰਤ ਤੇ ਪਾਕਿਸਤਾਨ ਇੱਕ-ਦੂਜੇ ਖ਼ਿਲਾਫ਼ ਕਿੰਨੀਆਂ ਵੀ ਜੰਗਾਂ ਕਿਉਂ ਨਾ ਲੜੀ ਜਾਣ ਇਸ ਨੂੰ ਬਦਲਿਆ ਨਹੀਂ ਜਾ ਸਕਦਾ।

ਅਬਦੁੱਲ੍ਹਾ ਨੇ ਬੀਤੇ ਦਿਨ ਕਿਹਾ ਸੀ ਕਿ ਆਜ਼ਾਦ ਕਸ਼ਮੀਰ ਬਾਰੇ ਗੱਲ ਕਰਨੀ ਗਲਤ ਸੀ ਕਿਉਂਕਿ ਘਾਟੀ ਤਿੰਨ ਪਾਸਿਓਂ ਪ੍ਰਮਾਣੂ ਸ਼ਕਤੀਆਂ (ਚੀਨ, ਪਾਕਿਸਤਾਨ ਤੇ ਭਾਰਤ) ਨਾਲ ਘਿਰੀ ਹੋਈ ਹੈ। ਰਿਸ਼ੀ ਨੇ ਟਵੀਟ ਕੀਤਾ, ‘ਫਾਰੂਕ ਅਬਦੁੱਲ੍ਹਾ ਜੀ ਸਲਾਮ! ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਜੰਮੂ ਤੇ ਕਸ਼ਮੀਰ ਸਾਡਾ ਹੈ ਤੇ ਪੀਓਕੇ ਉਨ੍ਹਾਂ ਦਾ ਹੈ। ਸਾਡੀ ਸਮੱਸਿਆ ਦੇ ਹੱਲ ਦਾ ਇਹੀ ਇੱਕ ਰਾਹ ਹੈ ਤੇ ਸਾਨੂੰ ਇਹ ਸਵਿਕਾਰ ਕਰਨਾ ਚਾਹੀਦਾ ਹੈ। ਮੈਂ 65 ਸਾਲ ਦਾ ਹਾਂ ਤੇ ਮਰਨ ਤੋਂ ਪਹਿਲਾਂ ਪਾਕਿਸਤਾਨ ਦੇਖਣਾ ਚਾਹੁੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਮੇਰੇ ਬੱਚੇ ਆਪਣੀਆਂ ਜੜ੍ਹਾਂ ਦੇਖਣ।’

Facebook Comments

POST A COMMENT.

Enable Google Transliteration.(To type in English, press Ctrl+g)