ਕਸ਼ਮੀਰ ਮੁੱਦੇ ‘ਤੇ ਬਦਲੇ ਪਾਕਿ ਦੇ ਸੁਰ ਕਿਹਾ, ਅਜ਼ਾਦ ਕਸ਼ਮੀਰ ਦਾ ਸਮਰਥਨ ਨਹੀਂ ਕਰਦੇ

Shahid-Khaqan-Abbasi

ਲੰਦਨ, 6 ਨਵੰਬਰ (ਏਜੰਸੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅਬਾਸੀ ਨੇ ਕਿਸੇ ‘ਆਜ਼ਾਦ ਕਸ਼ਮੀਰ’ ਦੇ ਵਿਚਾਰ ਨੂੰ ਖਾਰਜ਼ ਕਰਦਆਿਂ ਕਿਹਾ ਕਿ ਇਸ ਮੰਗ ਲਈ ਕੋਈ ਸਮਰਥਨ ਨਹੀਂ ਹੈ। ਅਬਾਸੀ ਬੀਤੇ ਦਿਨੀਂ ਇੱਥੇ ਲੰਦਨ ਸਕੂਲ ਆਫ਼ ਇਕਨੋਮਿਕਸ ਦੇ ਦੱਖ਼ਣੀ ਏਸ਼ੀਆ ਕੇਂਦਰ ‘ਚ ਆਯੋਜਿਤ ‘ਪਾਕਿਸਤਾਨ ਦਾ ਭਵਿੱਖ 2017’ ਵਿਸ਼ੇ ‘ਤੇ ਇੱਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਆਪਣੇ ਸੰਬੋਧਨ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਅਫ਼ਗਾਨਿਸਤਾਨ, ਫੌਜੀ ਸਬੰਧਾਂ, ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਅਹੁਦੇ ਤੋਂ ਅਯੋਗ ਕਰਾਰ ਦੇਣ, ਭਾਰਤ ਨਾਲ ਸਬੰਧਾਂ ਅਤੇ ਕਸ਼ਮੀਰ ਮੁੱਦੇ ਜਿਹੇ ਕਈ ਵਿਸ਼ਿਆਂ ‘ਤੇ ਸਵਾਲਾਂ ਦੇ ਜਵਾਬ ਦਿੱਤੇ।ਪਾਕਿਸਤਾਨੀ ਜੀਓ ਟੀਵੀ ਦੀ ਇੱਕ ਰਿਪੋਰਟ ਮੁਤਾਬਕ ‘ਆਜ਼ਾਦ ਕਸ਼ਮੀਰ’ ‘ਤੇ ਇੱਕ ਸਵਾਲ ਦੇ ਜਵਾਬ ‘ਚ ਅਬਾਸੀ ਨੇ ਕਿਹਾ, ‘ਇਹ ਵਿਚਾਰ ਅਕਸਰ ਚੱਲਦਾ ਹੈ, ਪਰ ਇਸ ‘ਚ ਕੋਈ ਯਥਾਰਥ ਨਹੀਂ।’ ਉਨ੍ਹਾਂ ਕਿਹਾ ਕਿ ‘ਆਜ਼ਾਦ ਕਸ਼ਮੀਰ’ ਦੀ ਮੰਗ ਲਈ ਕੋਈ ਸਮਰਥਨ ਨਹੀਂ ਹੈ।’ ਭਾਰਤ ਨਾਲ ਰਿਸ਼ਤੇ ਸਬੰਧੀ ਅਬਾਸੀ ਨੇ ਕਿਹਾ ਕਿ ਦੋਵੇਂ ਦੇਸ਼ਾਂ ਵਿਚਾਲੇ ਰਿਸ਼ਤੇ ਉਦੋਂ ਹੱਲ ਹੋਣਗੇ, ਜਦੋਂ ਤੱਕ ਕਸ਼ਮੀਰ ਦਾ ਮੁੱਦਾ ਹੱਲ ਨਹੀਂ ਹੋ ਜਾਂਦਾ।

ਉਨ੍ਹਾਂ ਕਿਹਾ ਕਿ ਕੇਵਲ ਗੱਲਬਾਤ ਰਾਹੀਂ ਅੱਗੇ ਨਹੀਂ ਵਧਿਆ ਜਾ ਸਕਦਾ, ਬਿਨਾਂ ਗੱਲਬਾਤ ਤੋਂ ਵੱਡਾ ਬਦਲਾਅ ਆਉਣਾ ਸੰਭਵ ਨਹੀਂ ਹੈ। ਇੱਕ ਹੋਰ ਸਵਾਲ ਦੇ ਜਵਾਬ ‘ਚ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਨਿਆਂਪਾਲਿਕਾ ਨੇ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਹੈ, ਪਰ ਅਸੀਂ ਇਹ ਇਤਿਹਾਸ ‘ਤੇ ਛੱਡ ਦਿੱਤਾ ਹੈ ਕਿ ਇਤਿਹਾਸ ਇਸ ਫੈਸਲੇ ਨੂੰ ਸਵੀਕਾਰ ਕਰੇਗਾ ਜਾਂ ਨਹੀਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਜ਼ਿਆਦਾਤਰ ਲੋਕ ਸੁਪਰੀਮ ਕੋਰਟ ਵੱਲੋਂ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਯੋਗ ਠਹਿਰਾਉਣ ਦੇ ਫੈਸਲੇ ਨਾਲ ਸਹਿਮਤ ਨਹੀਂ ਹਨ। ਦੱਸ ਦੀਏ ਕਿ ਸੁਪਰੀਮ ਕੋਰਟ ਨੇ ਪਨਾਮਾ ਪੇਪਰ ਕਾਂਡ ‘ਚ 28 ਜੁਲਾਈ ਨੂੰ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਯੋਗ ਕਰਾਰ ਦਿੱਤਾ ਸੀ। ਅਮਰੀਕਾ-ਪਾਕਿਸਤਾਨ ਸਬੰਧਾਂ ‘ਤੇ ਅਬਾਸੀ ਨੇ ਕਿਹਾ ਕਿ ਇਨ੍ਹਾਂ ਨੂੰ ਕੇਵਲ ਅਫਗਾਨਿਸਤਾਨ ਦੇ ਪੈਮਾਨੇ ‘ਤੇ ਪਰਿਭਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਪਾਕਿਸਤਾਨ ਦੀ ਅਰਥ ਵਿਵਸਥਾ ਦਾ ਸਾਕਾਰਾਤਮਕ ਪੱਖ਼ ਸਾਹਮਣੇ ਰੱਖਿਆ ਅਤੇ ਦਾਅਵਾ ਕੀਤਾ ਕਿ ਸਾਲ 2013 ਤੋਂ ਬਾਅਦ ਅਰਥ ਵਿਵਸਥਾ ਦੇ ਹਰ ਖੇਤਰ ‘ਚ ਬੇਸ਼ੁਮਾਰ ਵਾਧਾ ਹੋਇਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)