ਪੰਚਕੂਲਾ ਗਏ ਕਈ ਡੇਰਾ ਸ਼ਰਧਾਲੂ ਅਜੇ ਵੀ ਲਾਪਤਾ : ਹੁੱਡਾ

Shoe-hurled-at-Haryana-CM-Bhupinder-Singh-Hooda

ਹਿਸਾਰ, 12 ਨਵੰਬਰ (ਏਜੰਸੀ) : ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਕਿਹਾ ਹੈ ਕਿ ਪੰਚਕੂਲਾ ਗਏ ਕਾਫੀ ਸਾਰੇ ਸਮਰਥਕ ਅੱਜ ਵੀ ਲਾਪਤਾ ਹਨ। ਸਰਕਾਰ ਨੂੰ ਉਨ੍ਹਾਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਹੁੱਡਾ ਨੇ ਪੰਚਕੂਲਾ ਹਿੰਸਾ ‘ਚ ਮਾਰੇ ਗਏ ਡੇਰਾ ਸੱਚਾ ਸੌਦਾ ਦੇ ਸਮਰਥਕਾਂ ਦੇ ਪਰਿਵਾਰ ਵਾਲਿਆਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਉਥੇ ਬੇਕਸੂਰ ਲੋਕ ਵੀ ਸਨ। ਉਹ ਬੀਤੇ ਦਿਨ ਹਿਸਾਰ ਦੇ ਫਲੇਮਿਗੋਂ ਰੇਸਟੋਰੈਂਟ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਹੁੱਡਾ ਨੇ ਜਾਟ ਰਿਜ਼ਰਵੇਸ਼ਨ ਦੇ ਮੁੱਦ ‘ਤੇ ਬੋਲਦੇ ਹੋਏ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰਿਜ਼ਰਵੇਸ਼ਨ ਦੀ ਨੀਤੀ ਨੂੰ ਲਾਗੂ ਕੀਤਾ ਜਿਸ ‘ਚ ਸਾਰਿਆਂ ਨੂੰ ਰਿਜ਼ਰਵੇਸ਼ਨ ਦਿੱਤਾ ਗਿਆ ਸੀ। ਉਨ੍ਹਾਂ ਨੇ ਸੱਤਾ ਦੀ ਸਰਕਾਰ ‘ਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਭਾਜਪਾ ਸਰਕਾਰ ਨੇ ਕੋਰਟ ‘ਚ ਏਫਿਡੇਵਿਟ ਬਦਲ ਦਿੱਤਾ ਸੀ, ਜਿਸ ਕਾਰਨ ਇਹ ਸਹੀ ਢੰਗ ਨਾਲ ਲਾਗੂ ਨਹੀਂ ਹੋ ਸਕਿਆ। ਵਰਤਮਾਨ ਸਰਕਾਰ ਜਾਟ ਰਿਜ਼ਰਵੇਸ਼ਨ, ਰਾਮਪਾਲ ਅਤੇ ਰਾਮ ਰਹੀਮ ਵਰਗੇ ਤਿੰਨੋਂ ਮਾਮਲਿਆਂ ‘ਚ ਅਸਫਲ ਰਹੀਂ। ਰਾਮ ਰਹੀਮ ਮਾਮਲੇ ‘ਚ ਵੀ ਸਰਕਾਰ ਖਰੀ ਨਹੀਂ ਉਤਰੀ, ਪੰਚਕੂਲਾ ‘ਚ ਗੋਲੀਆਂ ਚੱਲੀਆਂ ਅਤੇ 40 ਲੋਕਾਂ ਦੀ ਮੌਤ ਹੋ ਗਈ। ਇਸ ਮਾਮਲੇ ‘ਚ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਹੁੱਡਾ ਨੇ ਪਦਮਾਵਤੀ ਫਿਲਮ ਵਿਵਾਦ ‘ਤੇ ਵੀ ਕਿਹਾ ਕਿ ਜੇਕਰ ਇਸ ਫਿਲਮ ਨਾਲ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਵਿਚਾਰ ਹੋਣਾ ਚਾਹੀਦਾ ਹੈ।

ਭੁਪਿੰਦਰ ਸਿੰਘ ਹੁੱਡਾ ਨੇ ਪ੍ਰਦੁਮਨ ਦੇ ਮਾਮਲੇ ‘ਚ ਬੋਲਦਿਆਂ ਕਿਹਾ ਕਿ ਹਰਿਆਣੇ ਦੀ ਕਾਨੂੰਨ ਵਿਵਸਥਾ ਕਮਜ਼ੋਰ ਹੋ ਗਈ ਹੈ। ਗੁਰੂਗਰਾਮ ‘ਚ ਜੋ ਕੁਝ ਵੀ ਹੋਇਆ ਗਲਤ ਹੋਇਆ, ਇਸ ਮਾਮਲੇ ‘ਚ ਵੀ ਸਰਕਾਰ ਦੀ ਹੀ ਜ਼ਿੰਮੇਵਾਰੀ ਹੀ ਬਣਦੀ ਹੈ। ਉਨ੍ਹਾਂ ਨੇ ਹਰਿਆਣਾ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾਂ ਸਾਧਦੇ ਹੋਏ ਕਿਹਾ ਕਿ ਖੱਟੜ ਸਰਕਾਰ ਨੇ 154 ਵਾਅਦੇ ਕੀਤੇ ਅੱਜ ਤੱਕ ਸਰਕਾਰ ਨੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਇਨ੍ਹਾਂ ਤਿੰਨਾਂ ਸਾਲਾਂ ‘ਚ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)