ਚੀਨ ਦਾ ਮਸੂਦ ਅਜਹਰ ਨੂੰ ਬਚਾਉਣਾ ਹੋਇਆ ਮੁਸ਼ਕਲ, ਆਡੀਓ ਟੇਪ ਆਇਆ ਸਾਹਮਣੇ


ਇਸਲਾਮਾਬਾਦ, 6 ਨਵੰਬਰ (ਏਜੰਸੀ) : ਭਾਵੇਂ ਚੀਨ ਦਾਅਵੇ ਕਰ ਰਿਹਾ ਹੈ ਕਿ ਉਸ ਕੋਲ ਜੈਸ਼-ਏ -ਮੁਹੰਮਦ (ਜੇਏਐਮ) ਦਾ ਮੁਖੀ ਮਸੂਦ ਅਜਹਰ ਨੂੰ ਅੱਤਵਾਦੀ ਕਰਾਰ ਦੇਣ ਦਾ ਕੋਈ ਠੋਸ ਸਬੂਤ ਨਹੀਂ ਹੈ, ਪਰ ਉਸ ਦਾ ਇਹ ਦਾਅਵਾ ਜ਼ਿਆਦਾ ਦਿਨ ਨਹੀਂ ਚੱਲ ਸਕਦਾ। ਕਿਉਂਕਿ ਇੱਕ ਆਡੀਓ ਟੇਪ ਨੇ ਜੈਸ਼ ਏ ਮੁਹੰਮਦ ਦੇ ਸਰਗਨਾ ਦੀ ਉਸ ਕਾਲੀ ਕਰਤੂਤ ਨੂੰ ਉਜਾਗਰ ਕੀਤਾ ਹੈ, ਜਿਸ ‘ਚ ਉਸ ਨੇ ਸ੍ਰੀਨਗਰ ‘ਚ ਬੀਐਸਐਫ਼ ਕੈਂਪ ‘ਤੇ ਹਮਲਾ ਕੀਤਾ ਸੀ। ਆਡੀਓ ਟੇਪ ‘ਚ ਹਮਲੇ ਦੀ ਗੱਲ ਨੂੰ ਜੇਏਐਮ ਦੇ ਸਰਗਨਾ ਨੇ ਖ਼ੁਦ ਸਵੀਕਾਰ ਕੀਤਾ ਹੈ। ਇੱਕ ਘੰਟਾ, 45 ਮਿੰਟ ਦੇ ਲੰਬੇ ਆਡੀਓ ‘ਚ ਮਸੂਦ ਅਜਹਰ ਇਹ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ਜਦੋਂ-ਜਦੋਂ ਦੁਨੀਆਂ ਕਹੇਗੀ ਅਸੀਂ ਜੇਹਾਦ ਨੂੰ ਖਤਮ ਕਰਾਂਗੇ, ਸਾਡੇ ਲੋਕ ਸ੍ਰੀਨਗਰ ‘ਚ ਬੀਐਸਐਫ਼ ਕੈਂਪਾਂ ‘ਤੇ ਹਮਲੇ ਕਰਨਗੇ।

ਟੇਪ ‘ਚ ਅਜਹਰ ਸਵੀਕਾਰ ਕਰਦਾ ਹੈ ਕਿ ਉਹ ਪਿਛਲੇ 17 ਸਾਲਾਂ ਤੋਂ ਧਰਮ ਦੇ ਨਾਂ ‘ਤੇ ਲੋਕਾਂ ਨੂੰ ਵਰਤ ਕੇ ਫਿਦਾਇਨ ਮਿਸ਼ਨ ਲਈ ਤਿਆਰ ਕਰ ਰਿਹਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਸਿਖਲਾਈ ਦੇ ਰਿਹਾ ਹੈ। ਪਠਾਨਕੋਟ ਹਮਲੇ ਦੇ ਮਾਸਟਰ ਮਾਇੰਡ ਨੂੰ ਇਹ ਵੀ ਕਹਿੰਦਿਆਂ ਸੁਣਿਆ ਜਾ ਸਕਦਾ ਹੈ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸਲਾਮ ਅਤੇ ਇਸਲਾਮੀ ਅੱਤਵਾਦੀਆਂ ਨਾਲ ਨਫ਼ਰਤ ਕਰਦੇ ਹਨ ਅਤੇ ਸਾਨੂੰ ਮਾਰਨਾ ਚਾਹੁੰਦੇ ਹਨ। ਜਦੋਂ ਵੀ ਸਾਡੇ ਮੰਤਰੀ (ਪਾਕਿਸਤਾਨੀ ਸਰਕਾਰ) ਕਿਸੇ ਵਿਦੇਸ਼ੀ ਦੌਰੇ ‘ਤੇ ਜਾਂਦੇ ਹਨ ਤਾਂ ਕੌਮਾਂਤਰੀ ਭਾਈਚਾਰੇ ਦੇ ਕੁਝ ਆਗੂ ਮੱਦਦ ਦੇ ਬਦਲੇ ਸਾਨੂੰ ਮਾਰਨ ਦੀ ਸ਼ਰਤ ਰੱਖਦੇ ਹਨ, ਪਰ ਅੱਲਾ ਦੀ ਰਹਿਮਤ ਅਸੀਂ ਜਿਉੂਂਦੇ ਹਾਂ।

ਦੱਸ ਦੀਏ ਕਿ ਮਸੂਦ ਨੇ ਇਹ ਭਾਸ਼ਣ ਪਾਕਿਸਤਾਨ ਦੀ ਕਿਸੇ ਮਸਜਿਦ ‘ਚ ਦਿੱਤਾ ਹੈ। ਉਸ ਨੂੰ ਇਹ ਕਹਿੰਦਿਆਂ ਸਾਫ਼ ਸੁਣਿਆ ਜਾ ਸਕਦਾ ਹੈ ਕਿ ਦੁਸ਼ਮਣ ਦੇਸ਼ ਭਾਰਤ ਨਿਰਾਸ਼ ਅਤੇ ਪ੍ਰੇਸ਼ਾਨ ਹੈ। ਮਸੂਦ ਨੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ਼ ਦੀ ਵੀ ਅਲੋਚਨਾ ਕੀਤੀ। ਮੁਸ਼ੱਰਫ਼ ਨੇ ਜੈਸ਼-ਏ -ਮੁਹੰਮਦ ਨੂੰ ਦੇਸ਼ ਤੋਂ ਖ਼ਤਮ ਕਰਨ ਦੀ ਗੱਲ ਕਹੀ ਸੀ। ਇਸ ‘ਤੇ ਅੱਤਵਾਦੀ ਸਰਗਨਾ ਕਹਿੰਦਾ ਹੈ, ਅੱਜ ਮੁਸ਼ੱਰਫ਼ ਖ਼ੁਦ ਪਾਕਿਸਤਾਨ ‘ਚ ਕਿਸੇ ਨਹੀਂ ਹੈ। ਮਸੂਦ ਦੇ ਪੂਰੇ ਭਾਸ਼ਣ ‘ਚ ਅੱਲਾ ਦੇ ਨਾਂ ‘ਤੇ ਜੇਹਾਦ ‘ਚ ਸ਼ਾਮਲ ਹੋਣ ‘ਤੇ ਸਭ ਤੋਂ ਜ਼ਿਆਦਾ ਤਵੱਜੋ ਦਿੱਤੀ ਗਈ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਚੀਨ ਦਾ ਮਸੂਦ ਅਜਹਰ ਨੂੰ ਬਚਾਉਣਾ ਹੋਇਆ ਮੁਸ਼ਕਲ, ਆਡੀਓ ਟੇਪ ਆਇਆ ਸਾਹਮਣੇ