ਏਸ਼ੀਆ ਹਾਕੀ ਕੱਪ 2017 : ਪੁਰਸ਼ਾਂ ਤੋਂ ਬਾਅਦ ਮਹਿਲਾਵਾਂ ਨੇ ਗੱਡਿਆ ਜਿੱਤ ਦਾ ਝੰਡਾ


ਕਾਕਾਮਿਗਹਾਰਾ (ਜਾਪਾਨ), 5 ਨਵੰਬਰ (ਏਜੰਸੀ) : ਭਾਰਤੀ ਮਹਿਲਾਵਾਂ ਨੇ ਸ਼ਕਤੀਸ਼ਾਲੀ ਚੀਨ ਨੂੰ ਹਰਾ ਕੇ ਹਾਕੀ ਦਾ ਏਸ਼ੀਆ ਕੱਪ ਜਿੱਤ ਲਿਆ ਹੈ। ਇਸ ਜਿੱਤ ਨਾਲ ਟੀਮ ਨੂੰ 2018 ਦੇ ਵਿਸ਼ਵ ਕੱਪ ਵਿੱਚ ਸਿੱਧਾ ਦਾਖ਼ਲਾ ਮਿਲ ਗਿਆ ਹੈ। ਭਾਰਤ ਨੇ ਅਗਲੇ ਸਾਲ ਇੰਗਲੈਂਡ ਵਿੱਚ ਹੋਣ ਵਾਲੇ ਵਿਸ਼ਵ ਕੱਪ ਲਈ ਕੁਆਲੀਫਾਈ ਕਰ ਲਿਆ ਹੈ। ਐਤਵਾਰ ਨੂੰ ਜਾਪਾਨ ਦੇ ਕਾਕਾਮਿਗਹਾਰਾ ਕਾਵਾਸਾਕੀ ਸਟੇਡੀਅਮ ਵਿੱਚ ਹੋਏ ਖਿਤਾਬੀ ਮੁਕਾਬਲੇ ਦੌਰਾਨ ਭਾਰਤ ਨੇ ਪੈਨਲਟੀ ਸ਼ੂਟ ਆਊਟ ਰਾਹੀਂ ਚੀਨ ਨੂੰ 5-4 ਨਾਲ ਹਰਾ ਦਿੱਤਾ।

ਮੈਚ ਵਿੱਚ ਅੰਤਿਮ ਸਮੇਂ ਤੱਕ ਭਾਰਤ 1-0 ਦੇ ਵਾਧੇ ’ਤੇ ਰਿਹਾ, ਪਰ ਚੀਨ ਨੇ ਅੰਤਿਮ ਦੌਰ ਵਿੱਚ ਗੋਲ ਕਰਕੇ ਮੁਕਾਬਲਾ ਬਰਾਬਰੀ ’ਤੇ ਲਿਆ ਦਿੱਤਾ। ਇਸ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਰਾਹੀਂ ਭਾਰਤ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 5-4 ਨਾਲ ਚੀਨ ਨੂੰ ਹਰਾ ਕੇ ਇਹ ਖਿਤਾਬ ਜਿੱਤ ਲਿਆ। ਭਾਰਤੀ ਮਹਿਲਾਵਾਂ ਨੇ ਚੀਨ ਨੂੰ ਲੀਗ ਮੈਚ ਵਿੱਚ ਵੀ ਹਰਾਇਆ ਸੀ। ਜਾਪਾਨ ਨੂੰ ਹਰਾ ਕੇ ਭਾਰਤੀ ਟੀਮ ਫਾਈਨਲ ਵਿੱਚ ਦਾਖ਼ਲ ਹੋਈ ਸੀ।

ਭਾਰਤ ਨੂੰ ਨਨਜੋਤ ਕੌਰ ਨੇ 25ਵੇਂ ਮਿੰਟ ਵਿੱਚ ਗੋਲ ਕਰਕੇ 1-0 ਨਾਲ ਅੱਗੇ ਕਰ ਦਿੱਤਾ ਸੀ। ਉਹ ਜਿੱਤ ਨੇੜੇ ਵੱਧ ਰਹੀ ਸੀ, ਪਰ ਚੌਥੇ ਕੁਆਰਟਰ ਵਿੱਚ 47ਵੇਂ ਮਿੰਟ ਵਿੱਚ ਟਿਨਾਟੀਆਨ ਲੂ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਦੇ ਹੋਏ ਮੁਕਾਬਲੇ ਵਿੱਚ ਬਰਾਬਰੀ ਕਰ ਲਈ। ਇਸ ਤੋਂ ਬਾਅਦ ਦੋਵੇਂ ਟੀਮਾਂ ਗੋਲ ਕਰਨ ਵਿੱਚ ਅਸਫ਼ਲ ਰਹੀਆਂ ਅਤੇ ਮੈਚ ਪੈਨਲਟੀ ਸ਼ੂਆਊਟ ਵਿੱਚ ਗਿਆ, ਜਿੱਥੇ ਭਾਰਤ ਨੇ ਜਿੱਤ ਹਾਸਲ ਕੀਤੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਏਸ਼ੀਆ ਹਾਕੀ ਕੱਪ 2017 : ਪੁਰਸ਼ਾਂ ਤੋਂ ਬਾਅਦ ਮਹਿਲਾਵਾਂ ਨੇ ਗੱਡਿਆ ਜਿੱਤ ਦਾ ਝੰਡਾ