‘ਪੱਪੂ’ ਸ਼ਬਦ ‘ਤੇ ਗੁਜਰਾਤ ‘ਚ ਚੋਣ ਆਯੋਗ ਨੇ ਲਗਾਈ ਰੋਕ

The-Election-Commission

ਅਹਿਮਦਾਬਾਦ, 15 ਨਵੰਬਰ (ਏਜੰਸੀ) : ਚੋਣ ਕਮਿਸ਼ਨ ਨੇ ਗੁਜਰਾਤ ਭਾਜਪਾ ਨੂੰ ਇਲੈਕਟ੍ਰਾਨਿਕ ਇਸ਼ਤਿਹਾਰ ਵਿੱਚ ‘ਪੱਪੂ’ ਸ਼ਬਦ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਹੈ, ਜਿਸ ਵਿੱਚ ਭਾਜਪਾ ਵੱਲੋਂ ਕਾਂਗਰਸ ਦੇ ਉਪ ਪ੍ਰਧਾਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਕਮਿਸ਼ਨ ਨੇ ਇਸ ਸ਼ਬਦ ਨੂੰ ਅਪਮਾਨਜਨਕ ਕਿਹਾ ਹੈ। ਇਹ ਮੰਨਿਆ ਜਾਂਦਾ ਹੈ ਕਿ ਪੱਪੂ ਸ਼ਬਦ ਸ਼ੋਸ਼ਲ ਮੀਡੀਆ ’ਤੇ ਰਾਹੁਲ ਨੂੰ ਨਿਸ਼ਾਨਾ ਬਣਾਉਣ ਲਈ ਵਰਤਿਆ ਜਾਂਦਾ ਹੈ। ਭਾਜਪਾ ਦੇ ਸੂਤਰਾਂ ਅਨੁਸਾਰ ਇਸ਼ਤਿਹਾਰ ਦੀ ਸਕਿ੍ਪਟ ਇਸ ਸ਼ਬਦ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨਾਲ ਨਹੀਂ ਜੋੜਦੀ।

ਸੂਤਰਾਂ ਨੇ ਕਿਹਾ ਕਿ ਗੁਜਰਾਤ ਦੇ ਮੁੱਖ ਚੋਣ ਅਫਸਰ ਅਧੀਨ ਆਉਂਦੀ ਮੀਡੀਆ ਕਮੇਟੀ ਨੇ ਇਸ਼ਿਤਹਾਰ ਵਿੱਚ ਵਰਤੇ ਸ਼ਬਦ ’ਤੇ ਇਤਰਾਜ਼ ਉਠਾਇਆ ਹੈ ਜੋ ਬੀਤੇ ਮਹੀਨੇ ਪਾਰਟੀ ਵੱਲੋਂ ਮਨਜ਼ੂਰੀ ਲਈ ਦਿੱਤਾ ਗਿਆ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਚੋਣ ਸਬੰਧੀ ਇਸ਼ਤਿਹਾਰ ਬਣਾਉਣ ਲਈ ਉਨ੍ਹਾਂ ਨੂੰ ਸਕਿ੍ਪਟ ਕਮੇਟੀ ਨੂੰ ਸਰਟੀਫਿਕੇਟ ਹਾਸਲ ਕਰਨ ਲਈ ਜਮ੍ਹਾਂ ਕਰਾਉਣੀ ਹੁੰਦੀ ਹੈ। ਇਕ ਸੀਨੀਅਰ ਭਾਜਪਾ ਆਗੂ ਨੇ ਕਿਹਾ ਕਿ ਕਮੇਟੀ ਨੇ ਅਪਮਾਨਜਨਕ ਕਹਿੰਦਿਆਂ ‘ਪੱਪੂ’ ਸ਼ਬਦ ’ਤੇ ਇਤਰਾਜ਼ ਉਠਾਇਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)