ਇਰਾਕ-ਈਰਾਨ ਸਰਹੱਦ ‘ਤੇ ਜ਼ਬਰਦਸਤ ਭੂਚਾਲ, 340 ਮਰੇ, 2500 ਤੋਂ ਵੱਧ ਜ਼ਖ਼ਮੀ


ਸੁਲੇਮਾਨਿਆ, 13 ਨਵੰਬਰ (ਏਜੰਸੀ) : ਇਰਾਕ-ਈਰਾਨ ਸਰਹੱਦ ‘ਤੇ ਬੀਤੀ ਰਾਤ ਇਕ ਵਜੇ ਆਏ ਜ਼ਬਰਦਸਤ ਭੂਚਾਲ ਕਾਰਨ ਦੋਹਾਂ ਦੇਸ਼ਾਂ ਵਿਚ ਦੇ ਹੁਣ ਤਕ 328 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 2500 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਭੂਚਾਲ ਦੀ ਤੀਬਰਤਾ 7.3 ਰੀਕਾਰਡ ਕੀਤੀ ਗਈ ਹੈ। ਭੂਚਾਲ ਆਉਣ ਕਾਰਨ ਕਈ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ। ਅਧਿਕਾਰੀਆਂ ਨੇ ਕਿਹਾ ਕਿ ਮਲਬੇ ਹੇਠਾਂ ਕਈਆਂ ਦੇ ਦਬੇ ਹੋਣ ਦੀ ਸੰਭਾਵਨਾ ਹੈ ਜਿਸ ਕਾਰਨ ਮ੍ਰਿਤਕਾਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ਭੂਚਾਲ ਕਾਰਨ ਸੱਭ ਤੋਂ ਜ਼ਿਆਦਾ ਨੁਕਸਾਨ ਈਰਾਨ ਦੇ ਸ਼ਹਿਰਾਂ ਵਿਚ ਵੇਖਣ ਨੂੰ ਮਿਲਿਆ ਹੈ। ਈਰਾਨ ਦੇ ਇਕੱਲੇ ਸਰਪੋਲ-ਏ-ਜਹਾਬ ਕਸਬੇ ਵਿਚ ਲਗਭਗ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ ਹਨ। ਇਥੋਂ ਦਾ ਮੁੱਖ ਹਸਪਤਾਲ ਵਿਚ ਭੂਚਾਲ ਕਾਰਨ ਢਹਿ-ਢੇਰੀ ਹੋ ਗਿਆ।

ਅਧਿਕਾਰੀਆਂ ਮੁਤਾਬਕ ਇਰਾਕ ਵਿਚ ਕਈ ਜਣਿਆਂ ਦੀ ਮੌਤ ਹੋ ਗਈ ਜਦਕਿ 150 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਭੂਚਾਲ ਕਾਰਨ ਈਰਾਨ ਤੇ ਇਰਾਕ ਦੇ ਕਈ ਸ਼ਹਿਰਾਂ ਦੀ ਬਿਜਲੀ ਠੱਪ ਹੋ ਗਈ। ਦੋਹਾਂ ਦੇਸ਼ਾਂ ਦੇ ਲਗਭਗ 10 ਹਜ਼ਾਰ ਲੋਕ ਡਰ ਦੇ ਮਾਰੇ ਠੰਢ ਵਿਚ ਸੜਕਾਂ ‘ਤੇ ਰਹਿ ਰਹੇ ਹਨ। ਜਾਣਕਾਰੀ ਅਨੁਸਾਰ ਭੂਚਾਲ ਕਾਰਨ ਈਰਾਨ ਦੇ 20 ਤੋਂ ਜ਼ਿਆਦਾ ਪਿੰਡ ਤਬਾਹ ਹੋ ਗਏ ਹਨ। ਕੁਰਦਿਸ਼ ਟੀਵੀ ਅਨੁਸਾਰ ਇਰਾਕੀ ਕੁਰਦੀਸਤਾਨ ਵਿਚ ਕਈ ਲੋਕ ਭੂਚਾਲ ਕਾਰਨ ਅਪਣੇ ਘਰਾਂ ਨੂੰ ਛੱਡ ਕੇ ਜਾਨ ਬਚਾ ਕੇ ਭੱਜ ਗਏ ਹਨ ਹਾਲਾਂਕਿ ਇਥੋਂ ਕੋਈ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਲਗਭਗ ਪੰਜ ਸਾਲ ਪਹਿਲਾਂ ਵੀ ਇਰਾਕ-ਈਰਾਨ ਵਿਚ ਦੋ ਵੱਡੇ ਭੂਚਾਲ ਆਏ ਸਨ ਜਿਨ੍ਹਾਂ ਕਈ ਲੋਕ ਮਾਰੇ ਗਏ ਸਨ।

ਟਵਿਟਰ ‘ਤੇ ਪਾਈ ਹੋਈ ਫ਼ੋਟੋ ਵਿਚ ਘਬਰਾਏ ਹੋਏ ਲੋਕ ਉੱਤਰੀ ਇਰਾਕ ਵਿਚ ਸੁਲੇਮਾਨਿਆ ਦੀਆਂ ਇਮਾਰਤਾਂ ਵਿਚੋਂ ਬਾਹਰ ਨਿਕਲਦੇ ਨਜ਼ਰ ਆ ਰਹੇ ਸਨ। ਨੇੜਲੇ ਦਰਬੰਦੀਖ਼ਾਨ ਵਿਚ ਵੀ ਕਈ ਕੰਧਾਂ ਅਤੇ ਕੰਕਰੀਟ ਦੇ ਢਾਂਚੇ ਦੇ ਢਹਿ ਗਏ। ਇਰਾਨੀ ਸਰਕਾਰ ਦੀ ਆਫ਼ਤ ਬਚਾਅ ਇਕਾਈ ਦੇ ਮੁਖੀ ਬੇਹਨਮ ਸੈਦੀ ਨੇ ਪਹਿਲਾਂ ਕਿਹਾ ਸੀ ਕਿ 164 ਲੋਕ ਮਾਰੇ ਗਏ ਹਨ ਪਰ ਇਕਦਮ ਮ੍ਰਿਤਕਾਂ ਦੀ ਗਿਣਤੀ ਵੱਧ ਗਈ। ਇਰਾਕ ਵਿਚ ਭੂਚਾਲ ਦੇ ਝਟਕੇ ਬਗਦਾਦ ਤਕ ਮਹਿਸੂਸ ਕੀਤੇ ਗਏ। ਜਿਸ ਇਲਾਕੇ ਵਿਚ ਭੂਚਾਲ ਆਇਆ ਹੈ, ਉਹ ਅਰਬ ਅਤੇ ਯੁਰੇਸ਼ਿਆਈ ਟੈਕਟੋਨਿਕ ਪਲੇਟ ਦੀ 1500 ਕਿਲੋਮੀਟਰ ਫ਼ਾਲਟ ਲਾਈਨ ਦੇ ਦਾਇਰੇ ਵਿਚ ਆਉਂਦਾ ਹੈ।

ਇਹ ਬੈਲਟ ਪਛਮੀ ਇਰਾਨ ਤੋਂ ਲੈ ਕੇ ਉੱਤਰ ਪੂਰਬੀ ਇਰਾਕ ਤਕ ਫੈਲੀ ਹੈ। ਇਸ ਕਾਰਨ ਇਹ ਖੇਤਰ ਭੂਚਾਲ ਪੱਖੋਂ ਕਾਫ਼ੀ ਸੰਵੇਦਨਸ਼ੀਲ ਹੈ। ਇਸ ਤੋਂ ਪਹਿਲਾਂ 2003 ਵਿਚ ਇਰਾਨ ਵਿਚ ਆਏ ਭਿਆਨਕ ਭੂਚਾਲ ਕਾਰਨ ਇਹ ਸ਼ਹਿਰ ਤਬਾਹ ਹੋ ਗਿਆ ਸੀ ਅਤੇ 31 ਹਜ਼ਾਰ ਲੋਕਾਂ ਦੀਆਂ ਮੌਤਾਂ ਹੋਈਆਂ ਸਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਇਰਾਕ-ਈਰਾਨ ਸਰਹੱਦ ‘ਤੇ ਜ਼ਬਰਦਸਤ ਭੂਚਾਲ, 340 ਮਰੇ, 2500 ਤੋਂ ਵੱਧ ਜ਼ਖ਼ਮੀ