ਅਕਸ਼ਰਧਾਮ ਧਮਾਕੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ


ਅਹਿਮਦਾਬਾਦ, 4 ਨਵੰਬਰ (ਏਜੰਸੀ) : ਗਾਂਧੀਨਗਰ ਦੇ ਅਕਸ਼ਰਧਾਮ ਮੰਦਿਰ ਵਿੱਚ ਹੋਏ ਅਤਿਵਾਦੀ ਹਮਲੇ ਦੀ ਸਾਜ਼ਿਸ਼ ਘੜਨ ਵਾਲੇ ਅਬਦੁਲ ਰਸ਼ੀਦ ਅਜਮੇਰੀ ਨੂੰ ਪੁਲੀਸ ਨੇ ਬੀਤੀ ਰਾਤ ਸਥਾਨਕ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕਰ ਲਿਆ। ਅਹਿਮਦਾਬਾਦ ਅਪਰਾਧ ਸ਼ਾਖਾ ਦੇ ਡੀਸੀਪੀ ਦੀਪਨ ਭਾਦਰਨ ਨੇ ਦੱਸਿਆ ਕਿ ਅਜਮੇਰੀ ਅਕਸ਼ਰਧਾਮ ਵਿੱਚ ਹੋਏ ਅਤਿਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਕਾਰਾਂ ਵਿੱਚੋਂ ਇੱਕ ਹੈ। ਪੁਲੀਸ ਨੂੰ ਸੂਹ ਮਿਲੀ ਸੀ ਕਿ ਉਹ ਰਿਆਧ ਤੋਂ ਅਹਿਮਦਾਬਾਦ ਆਪਣੇ ਭਰਾ ਨੂੰ ਮਿਲਣ ਆ ਰਿਹਾ ਸੀ। ਅਜਮੇਰੀ ’ਤੇ ਹਮਲੇ ਦੀ ਸਾਜ਼ਿਸ਼ ਘੜਨ ਤੇ ਲਸ਼ਕਰ-ਏ-ਤੋਇਬਾ ਦੀ ਇਸ ਹਮਲੇ ਵਿੱਚ ਮਦਦ ਕਰਨ ਦੇ ਦੋਸ਼ ਹਨ। ਅਹਿਮਦਾਬਾਦ ਵਾਸੀ ਅਜਮੇਰੀ ਹਮਲੇ ਤੋਂ ਪਹਿਲਾਂ ਹੀ ਰਿਆਧ ਫ਼ਰਾਰ ਹੋ ਗਿਆ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਕਸ਼ਰਧਾਮ ਧਮਾਕੇ ਦਾ ਮੁੱਖ ਮੁਲਜ਼ਮ ਗ੍ਰਿਫ਼ਤਾਰ