ਸਿੱਖ ਭਾਈਚਾਰਾ ਸੇਵਾ ਦੇ ਮੁੱਲਾਂ ਨੂੰ ਸਮਝਦਾ ਹੈ : ਡੋਨਾਲਡ ਟਰੰਪ


ਵਾਸ਼ਿੰਗਟਨ, 5 ਨਵੰਬਰ (ਏਜੰਸੀ) : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਿੱਖਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਸਿੱਖ ਭਾਈਚਾਰਾ ਉਨ੍ਹਾਂ ਬੁਨਿਆਦੀ ਕਦਰਾਂ-ਕੀਮਤਾਂ ਦੀ ਮਿਸਾਲ ਪੇਸ਼ ਕਰਦਾ ਹੈ, ਜੋ ਸਾਰੇ ਅਮਰੀਕੀ ਸਾਂਝੀਆਂ ਕਰਦੇ ਹਨ। ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ 11 ਦਿਨਾਂ ਦੇ ਏਸ਼ੀਆ ਦੌਰੇ ’ਤੇ ਹਨ।

ਉਨ੍ਹਾਂ ਦੀ ਸਕੱਤਰ ਸਾਰਾ ਸੈਂਡਰਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਿੱਖ ਅਮਰੀਕੀ ਨਾਗਰਿਕਾਂ ਅਤੇ ਦੁਨੀਆ ਭਰ ਦੇ ਸਿੱਖਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ। ਟਰੰਪ ਨੇ ਅਮਰੀਕਾ ਲਈ ਪਿਛਲੇ 100 ਤੋਂ ਵੀ ਵੱਧ ਸਾਲਾਂ ਤੋਂ ਸਿੱਖ ਅਮਰੀਕੀਆਂ ਦੁਆਰਾ ਦਿੱਤੇ ਗਏ ਯੋਗਦਾਨ ਨੂੰ ਵੀ ਯਾਦ ਕੀਤਾ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸਿੱਖ ਭਾਈਚਾਰਾ ਸੇਵਾ ਦੇ ਮੁੱਲਾਂ ਨੂੰ ਸਮਝਦਾ ਹੈ : ਡੋਨਾਲਡ ਟਰੰਪ