‘ਸ਼ਾਟਗੰਨ’ ਵੱਲੋਂ ਮੋਦੀ ਤੇ ਸ਼ਾਹ ’ਤੇ ਤਿੱਖੇ ਹਮਲੇ

Shatrughan-Sinha

ਨਵੀਂ ਦਿੱਲੀ, 23 ਨਵੰਬਰ (ਏਜੰਸੀ) : ਸੰਸਦ ਮੈਂਬਰ ਸ਼ਤਰੂਘਨ ਸਿਨ੍ਹਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ’ਤੇ ਸਿੱਧਾ ਹਮਲਾ ਬੋਲਦਿਆਂ ਸਰਕਾਰ ’ਤੇ ਸਿਰਫ਼ ਇੱਕ ਵਿਅਕਤੀ ਤੇ ਜਥੇਬੰਦੀ ’ਤੇ ਦੋ ਵਿਅਕਤੀਆਂ ਦੀ ਹਕੂਮਤ ਹੋਣ ਦੀ ਗੱਲ ਕਹੀ। ਪਟਨਾ ਸਾਹਿਬ ਤੋਂ ਲੋਕ ਸਭਾ ਮੈਂਬਰ ਨੇ ਅੱਜ ਮੋਦੀ ਸਰਕਾਰ ਬਾਰੇ ਕਿਹਾ ਕਿ ਇਸ ਦੇ ਮੰਤਰੀ ਚਮਚਿਆਂ ਦਾ ਝੁੰਡ ਹਨ, ਜਿਨ੍ਹਾਂ ’ਚੋਂ 90 ਫੀਸਦ ਨੂੰ ਮੁਸ਼ਕਿਲ ਨਾਲ ਹੀ ਆਮ ਲੋਕ ਜਾਣਦੇ ਹਨ। ਇੱਥੇ ਇੱਕ ਸਮਾਗਮ ’ਚ ਗੱਲਬਾਤ ਕਰਦਿਆਂ ਉਨ੍ਹਾਂ ਸ੍ਰੀ ਮੋਦੀ ’ਤੇ ਨਿਸ਼ਾਨ ਲਾਏ।

ਉਨ੍ਹਾਂ ਕਿਹਾ, ‘ਇਨ੍ਹਾਂ ਦਿਨਾਂ ’ਚ ਮਾਹੌਲ ਅਜਿਹਾ ਹੈ ਕਿ ਤੁਸੀਂ ਕਿਸੇ ਇੱਕ ਵਿਅਕਤੀ ਨੂੰ ਹਮਾਇਤ ਕਰੋ ਜਾਂ ਦੇਸ਼ ਧਰੋਹੀ ਕਹਾਏ ਜਾਣ ਲਈ ਤਿਆਰ ਰਹੋ।’ ਸ੍ਰੀ ਸਿਨ੍ਹਾਂ ਅੱਜ ਜਨਤਾ ਦਲ (ਯੂ) ਦੇ ਬਾਗੀ ਸੰਸਦ ਮੈਂਬਰ ਅਲੀ ਅਨਵਰ ਦੀ ਕਿਤਾਬ ਰਿਲੀਜ਼ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨਾਲ ਸੀਪੀਆਈ-ਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਤੇ ਜਨਤਾ ਦਲ (ਯੂ) ਦੇ ਬਾਗੀ ਆਗੂ ਤੇ ਸੰਸਦ ਮੈਂਬਰ ਸ਼ਰਦ ਯਾਦਵ ਵੀ ਮੌਜੂਦ ਸਨ।

Facebook Comments

POST A COMMENT.

Enable Google Transliteration.(To type in English, press Ctrl+g)