ਵਿਜੇ ਮਾਲਿਆ ਨੂੰ 18 ਦਸੰਬਰ ਤੱਕ ਕੋਰਟ ‘ਚ ਪੇਸ਼ ਹੋਣ ਦੇ ਹੁਕਮ

Vijay-Mallya

ਨਵੀਂ ਦਿੱਲੀ, 8 ਨਵੰਬਰ (ਏਜੰਸੀ) : ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਖਿਲਾਫ਼ ਵਿਦੇਸ਼ੀ ਮੁਦਰਾ ਨਿਯਮ ਕਾਨੂੰਨ (ਫੇਰਾ) ਉਲੰਘਣ ਮਾਮਲੇ ‘ਚ ਦਿੱਲੀ ਸਥਿਤ ਪਟਿਆਲਾ ਹਾਊਸ ਕੋਰਟ ਨੇ ਉਨ੍ਹਾਂ ਨੂੰ 18 ਦਸੰਬਰ ਤੱਕ ਕੋਰਟ ‘ਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ। ਨਾਲ ਇਹ ਵੀ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਦੋਸ਼ੀ ਐਲਾਨਿਆ ਜਾਵੇਗਾ। ਇਹ ਨਿਰਦੇਸ਼ ਅੱਜ ਪ੍ਰੋਡਕਸ਼ਨ ਡਾਇਰੈਕਟਰ (ਈਡੀ) ਦੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ਦਿੱਤਾ ਗਿਆ।

ਦੱਸ ਦੀਏ ਕਿ ਵਿਜੇ ਮਾਲਿਆ ਭਾਰਤੀ ਬੈਂਕਾਂ ਤੋਂ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ ਲੈ ਕੇ ਫਰਾਰ ਹੈ ਅਤੇ ਲੰਦਨ ‘ਚ ਹੁਣ ਵੀ ਆਲੀਸ਼ਾਨ ਜ਼ਿੰਦਗੀ ਜੀਅ ਰਿਹਾ ਹੈ। ਅਪ੍ਰੈਲ ‘ਚ ਪਿਛਲੀ ਸੁਣਵਾਈ ਦੌਰਾਨ ਦਿੱਲੀ ਦੀ ਇੱਕ ਅਦਾਲਤ ਨੇ ਮਾਲਿਆ ਖਿਲਾਫ਼ ਇੱਕ ਗੈਰ ਜ਼ਮਾਨਤੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ, ਪਰ ਕੋਈ ਸਮਾਂ ਸੀਮਾ ਤੈਅ ਨਹੀਂ ਸੀ ਕੀਤੀ। ਇਹ ਉਨ੍ਹਾਂ ਖਿਲਾਫ਼ ਇਸ ਤਰ•ਾਂ ਦਾ ਛੇਵਾਂ ਵਾਰੰਟ ਸੀ। ਕੋਰਟ ਨੇ ਅਗਲੀ ਸੁਣਵਾਈ ਦੀ ਤਾਰੀਖ਼ 8 ਨਵੰਬਰ ਤੈਅ ਕੀਤੀ ਸੀ। ਦੂਜੇ ਪਾਸੇ ਈਡੀ ਨੂੰ ਦੋ ਮਹੀਨਿਆਂ ਦੇ ਅੰਦਰ-ਅੰਦਰ ਇਸ ਮਾਮਲੇ ‘ਚ ਵਿਕਾਸ ਨੂੰ ਲੈ ਕੇ ਰਿਪੋਰਟ ਸੌਂਪਣ ਨੂੰ ਕਿਹਾ ਸੀ।

ਈਡੀ ਅਨੁਸਾਰ, ਮਾਲਿਆ ਨੇ ਕਥਿਤ ਤੌਰ ‘ਤੇ 1996-1997 ਅਤੇ 1998 ‘ਚ ਲੰਦਨ ਅਤੇ ਕੁਝ ਹੋਰ ਯੂਰਪੀ ਦੇਸ਼ਾਂ ‘ਚ ਫਾਰਮੂਲਾ ਵਨ ਵਰਲਡ ਚੈਂਪੀਅਨਸ਼ਿਪ ‘ਚ ਕਿੰਗਫ਼ਿਸ਼ਰ ਦੇ ਲੋਕਾਂ ਨੂੰ ਪ੍ਰਦਰਸ਼ਤ ਕਰਨ ਲਈ ਬਰਤਾਨੀਆ ਕੰਪਨੀ ਨੂੰ 2,00,000 ਡਾਲਰ ਭਾਵ ਕਰੀਬ 1.32 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਏਜੰਸੀ ਦਾ ਕਹਿਣਾ ਹੈ ਕਿ ਫੇਰਾ ਨਿਯਮਾਂ ਦੀ ਉਲੰਘਣਾ ਕਰਦਿਆਂ ਆਰਬੀਆਈ ਦੀ ਪਿਛਲੀ ਮਨਜ਼ੂਰੀ ਤੋਂ ਬਗੈਰ ਕਥਿਤ ਰੂਪ ਨਾਲ ਪੈਸੇ ਦਾ ਭੁਗਤਾਨ ਕੀਤਾ ਗਿਆ।

Facebook Comments

POST A COMMENT.

Enable Google Transliteration.(To type in English, press Ctrl+g)