ਮੁਕੁਲ ਰਾਏ ਭਾਜਪਾ ’ਚ ਸ਼ਾਮਲ


ਨਵੀਂ ਦਿੱਲੀ, 3 ਨਵੰਬਰ (ਏਜੰਸੀ) : ਤ੍ਰਿਨਾਮੂਲ ਕਾਂਗਰਸ ’ਚ ਦੂਜੇ ਨੰਬਰ ਦੇ ਸਭ ਤੋਂ ਤਾਕਤਵਰ ਆਗੂ ਰਹੇ ਮੁਕੁਲ ਰਾਏ (63) ਅੱਜ ਭਾਜਪਾ ’ਚ ਸ਼ਾਮਲ ਹੋ ਗਏ। ਇਸ ਮੌਕੇ ਸ੍ਰੀ ਰਾਏ ਨੇ ਦਾਅਵਾ ਕੀਤਾ ਕਿ ਪੱਛਮੀ ਬੰਗਾਲ ਦੇ ਲੋਕ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਬਦਲ ਚਾਹੁੰਦੇ ਹਨ ਅਤੇ ਅਗਲੀਆਂ ਚੋਣਾਂ ’ਚ ਉਹ ਭਗਵਾ ਪਾਰਟੀ ਨੂੰ ਸੱਤਾ ’ਚ ਲਿਆਉਣ ਲਈ ਵੋਟਾਂ ਪਾਉਣਗੇ। ਸਾਬਕਾ ਰੇਲ ਮੰਤਰੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਹਾਜ਼ਰੀ ’ਚ ਪਾਰਟੀ ’ਚ ਸ਼ਾਮਲ ਹੋਏ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਫਿਰਕੂ ਨਹੀਂ ਸਗੋਂ ਧਰਮ ਨਿਰਪੱਖ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਬੰਗਾਲ ’ਚ ਜਮਹੂਰੀਅਤ ਬਹਾਲ ਕਰਨਾ ਤਰਜੀਹ ਰਹੇਗੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮੁਕੁਲ ਰਾਏ ਭਾਜਪਾ ’ਚ ਸ਼ਾਮਲ