ਮਾਲਿਆ ਨੂੰ ਆਰਥਰ ਰੋਡ ਜੇਲ੍ਹ ਵਿੱਚ ਰੱਖਣ ਦੀ ਤਿਆਰੀ

Vijay-Mallya

ਨਵੀਂ ਦਿੱਲੀ, 26 ਨਵੰਬਰ (ਏਜੰਸੀ) : ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਜੇਕਰ ਬ੍ਰਿਟੇਨ ਵੱਲੋਂ ਭਾਰਤ ਹਵਾਲੇ ਕੀਤਾ ਜਾਂਦਾ ਹੈ ਤਾਂ ਉਸ ਨੂੰ ਮੁੰਬਈ ਦੀ ਆਰਥਰ ਰੋਡ ਜੇਲ੍ਹ ’ਚ ਰੱਖਿਆ ਜਾਵੇਗਾ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਮਾਲਿਆ ਦੀ ਹਵਾਲਗੀ ਦਾ ਕੇਸ ਲੜ ਰਹੀ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਰਾਹੀਂ ਭਾਰਤ ਸਰਕਾਰ ਬ੍ਰਿਟਿਸ਼ ਅਦਾਲਤ ਨੂੰ ਅਗਲੇ ਹਫ਼ਤੇ ਇਸ ਦੀ ਜਾਣਕਾਰੀ ਦੇਵੇਗੀ।

ਲੰਡਨ ’ਚ ਵੈਸਟਮਿੰਸਟਰ ਮੈਜਿਸਟਰੇਟ ਦੀ ਅਦਾਲਤ ਨੂੰ ਦੱਸਿਆ ਜਾਵੇਗਾ ਕਿ ਕੈਦੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰਾਂ ਦਾ ਫਰਜ਼ ਬਣਦਾ ਹੈ ਅਤੇ ਮਾਲਿਆ ਵੱਲੋਂ ਜਾਨ ਦਾ ਖੌਅ ਜਤਾਏ ਜਾਣ ਦਾ ਖ਼ਦਸ਼ਾ ਗੁੰਮਰਾਹਕੁਨ ਹੈ। ਅਦਾਲਤ ਨੂੰ ਇਹ ਵੀ ਜਾਣਕਾਰੀ ਦਿੱਤੀ ਜਾਵੇਗੀ ਕਿ ਭਾਰਤੀ ਜੇਲ੍ਹਾਂ ਦੁਨੀਆ ਦੀਆਂ ਹੋਰ ਜੇਲ੍ਹਾਂ ਵਾਂਗ ਹੀ ਬਿਹਤਰ ਹਨ ਅਤੇ ਕੈਦੀਆਂ ਦੇ ਹੱਕਾਂ ਦੀ ਪੂਰੀ ਰਾਖੀ ਕੀਤੀ ਜਾਂਦੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)