ਮਜੀਠੀਆ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਸਿੱਧੂ ਨੂੰ ਦੱਸਿਆ ‘ਜੋਕਰ’, ਦਿੱਤੀ ਇਹ ਨਸੀਹਤ


ਚੰਡੀਗੜ੍ਹ, 26 ਨਵੰਬਰ (ਏਜੰਸੀ) : ਸ਼੍ਰੋਮਣੀ ਅਕਾਲੀ ਦਲ ਨੇ ਸਥਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਜਮ ਕੇ ਨਿਸ਼ਾਨਾ ਸਾਧਿਆ ਹੈ। ਅਕਾਲੀ ਦਲ ਨੇ ਕਿਹਾ ਹੈ ਕਿ ਕਾਮੇਡੀ ਸਰਕਸ ਸ਼ੋਅ ਸਿੱਧੂ ਦੀਆਂ ਨਾਕਾਮੀਆਂ ਨੂੰ ਛੁਪਾਉਣ ਵਿਚ ਮਦਦ ਨਹੀਂ ਕਰ ਸਕਦੇ। ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਿੱਧੂ ਨੂੰ ਪੰਜਾਬੀਆਂ ਨੂੰ ਦੱਸ ਦੇਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਪਿਛਲੇ ਅੱਠ ਮਹੀਨਿਆਂ ਦੌਰਾਨ ਜ਼ੀਰੋ ਪ੍ਰਦਰਸ਼ਨ ਕਿਉਂ ਰਿਹਾ?

ਇੱਥੇ ਇੱਥ ਬਿਆਨ ਵਿਚ ਮਜੀਠੀਆ ਨੇ ਕਿਹਾ ਕਿ ਇਹ ਹੈਰਾਨੀਜਨਕ ਹੈ ਕਿ ਸਿੱਧੂ ਨੇ ਅੰਮ੍ਰਿਤਸਰ ਵਿਚ ਜੀਐੱਸਟੀ ਮੁੱਦੇ ‘ਤੇ ਇੱਕ ਸ਼ਾਨਦਾਰ ਵਿਰੋਧ ਪ੍ਰਦਰਸ਼ਨ ਕੀਤਾ ਸੀ ਪਰ ਉਹ ਚੋਣਾਂ ਵਾਲੇ ਸੂਬੇ ਗੁਜਰਾਤ ਜਾਣ ਅਤੇ ਇਸ ਨੂੰ ਕਾਂਗਰਸ ਅਭਿਆਨ ਦਾ ਹਿੱਸਾ ਬਣਾਏ ਜਾਣ ਤੋਂ ਇਨਕਾਰ ਕਰ ਰਹੇ ਸਨ। ਇਸ ਤੋਂ ਪਹਿਲਾਂ ਸਿੱਧੂ ਹਿਮਾਚਲ ਪ੍ਰਦੇਸ਼ ਚੋਣਾਂ ਵਿਚ ਪ੍ਰਚਾਰ ਤੋਂ ਦੂਰ ਹੋ ਗਏ ਸਨ ਅਤੇ ਹੁਣ ਉਹ ਉੱਥੇ ਆਪਣੀ ਪਾਰਟੀ ਦੇ ਲਈ ਪ੍ਰਚਾਰ ਕਰਨ ਲਈ ਗੁਜਰਾਤ ਜਾਣ ਤੋਂ ਇਨਕਾਰ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੇ ਵਿਅਕਤੀ ਦਾ ਹੈਰਾਨੀਜਨਕ ਵਤੀਰਾ ਹੈ ਜੋ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਵਿਚ ਸ਼ਾਮਲ ਹੋਣਾ ਭਾਵ ਜਨਤਕ ਹੋਣਾ ਪਸੰਦ ਕਰਦਾ ਹੈ। ਸਿੱਧੂ ਨੂੰ ਪੁੱਛਦੇ ਹੋਏ ਕਿ ਉਹ ਗੁਜਰਾਤ ਕਿਉਂ ਨਹੀਂ ਜਾ ਰਹੇ, ਅਕਾਲੀ ਆਗੂ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਤੁਹਾਨੂੰ ਇੱਕ ਪੁਰਾਣੇ ਮਾਮਲੇ ਵਿਚ ਨਿਰਦੋਸ਼ ਵਿਅਕਤੀ ਦੀ ਹੱਤਿਆ ਦਾ ਦੋਸ਼ੀ ਪਾਇਆ ਗਿਆ ਹੈ। ਇਹ ਮਾਮਲਾ ਸੁਪਰੀਮ ਕੋਰਟ ਵਿਚ ਸੁਣਿਆ ਜਾਣਾ ਹੈ, ਜਿਸ ਕਰਕੇ ਤੁਸੀਂ ਅਚਾਨਕ ਠੰਡੇ ਪੈ ਗਏ।

ਉਨ੍ਹਾਂ ਕਿਹਾ ਕਿ ਇਸ ਲਈ ਤੁਸੀਂ ਕੱਲ੍ਹ ਸਿਰਫ਼ ਫੋਟੋ ਸੈਸ਼ਨ ਵਿਚ ਹੀ ਆਪਣੇ ਆਪ ਨੂੰ ਉਤਾਰ ਲਿਆ ਅਤੇ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਤੁਸੀਂ ਜੀਐੱਸਟੀ ‘ਤੇ ਪਾਰਟੀ ਦੀ ਲੜਾਈ ਨੂੰ ਲੈ ਕੇ ਠੋਸ ਕਾਰਵਾਈ ਕਰੋਗੇ ਗੁਜਰਾਤ ਦੇ ਲਈ? ਉਨ੍ਹਾਂ ਨੇ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਸਿੱਧੂ ਨੇ ਆਪਣੇ ਕੈਬਨਿਟ ਸਹਿਯੋਗੀ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਜੀਐੱਸਟੀ ਸ਼ਾਸਨ ਦੀ ਪ੍ਰਸ਼ੰਸਾ ਬਾਰੇ ਵੀ ਕੋਈ ਟਿੱਪਣੀ ਨਹੀਂ ਕੀਤੀ ਸੀ। ਇਹ ਸ਼ਾਸਨ ‘ਤੇ ਤੁਹਾਡੀ ਗੰਭੀਰਤਾ ਨੂੰ ਦਰਸਾਉਂਦਾ ਹੈ।

ਮਜੀਠੀਆ ਨੇ ਕਿਹਾ ਕਿ ਹੁਣ ਪੰਜਾਬ ਵਾਸੀ ਪੁੱਛ ਰਹੇ ਰਹੇ ਹਨ ਕਿ ਸਿੱਧੂ ਨੇ ਪਿਛਲੇ ਅੱਠ ਮਹੀਨਿਆਂ ਵਿਚ ਉਨ੍ਹਾਂ ਦੀ ਭਲਾਈ ਲਈ ਕੀ ਕੀਤਾ ਸੀ? ਉਨ੍ਹਾਂ ਕਿਹਾ ਕਿ “ਤੁਸੀਂ ਕੁੱਝ ਵੀ ਕਰਨ ਦੀ ਬਜਾਏ ਤੁਸੀਂ ਮਿਉਂਸੀਪਲ ਸ਼ਹਿਰਾਂ ਅਤੇ ਕਸਬਿਆਂ ਦੇ ਸਾਰੇ ਫੰਡਾਂ ਨੂੰ ਵਾਪਸ ਲੈਣ ਦੀ ਪਾਰਟੀ ਹੋ, ਜਿਸ ਨੇ ਸਾਰੇ ਵਿਕਾਸ ਕਾਰਜਾਂ ਦੀ ਰਫ਼ਤਾਰ ਨੂੰ ਪ੍ਰਭਾਵਿਤ ਕੀਤਾ ਹੈ। ਅਕਾਲੀ ਆਗੂ ਨੇ ਕਿਹਾ ਕਿ ਤੁਸੀਂ ਕਦੇ ਵੀ ਘਰੇਲੂ ਖਪਤਕਾਰਾਂ ‘ਤੇ ਬਿਜਲੀ ਦੇ ਟੈਰਿਫ ਵਿੱਚ ਭਾਰੀ ਵਾਧੇ ਵਿਰੁੱਧ ਕੇਦ ਰੋਸ ਨਹੀਂ ਕੀਤਾ ਹੈ ਜਦੋਂਕਿ ਇਸ ਨਾਲ ਸੂਬੇ ਦੀ ਜਨਤਾ ‘ਤੇ 2,500 ਕਰੋੜ ਰੁਪਏ ਦਾ ਬੋਝ ਪਿਆ ਹੈ। ਇਸ ਟੈਕਸ ਨੂੰ ਲਗਾਉਣ ਵਿਚ ਨਗਰ ਨਿਗਮਾਂ ਅਤੇ ਨਗਰ ਪਾਲਿਕਾਵਾਂ ਦਾ ਸਿੱਧਾ ਹੱਥ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਰੇ ਵੱਡੇ ਮੁੱਦਿਆਂ ਜਿਵੇਂ ਮਾਈਨਿੰਗ ਘੁਟਾਲਾ, ਕਰਜ਼ ਮੁਆਫ਼ੀ ਜਾਂ ਆਪਣੇ ਕਰਮਚਾਰੀਆਂ ਨੂੰ ਤਨਖਾਹ ਦੇਣ ਵਿਚ ਸਰਕਾਰ ਦੀ ਅਫ਼ਸਲਤਾ ‘ਤੇ ਤੁਸੀਂ ਚੁੱਪ ਰਹੇ ਹੋ।

ਮਜੀਠੀਆ ਨੇ ਕਿਹਾ ਕਿ ਮੰਤਰੀ ਦੇ ਰੂਪ ਵਿਚ ਕੰਮ ਕਰਨ ਵਾਲੇ ਕਿਸੇ ਵਿਅਕਤੀ ਦਾ ਇਹ ਵੱਡਾ ਜ਼ੀਰੋ ਪ੍ਰਦਰਸ਼ਨ ਸੀ। ਉਨ੍ਹਾਂ ਨੂੰ ਦੂਜਿਆਂ ‘ਤੇ ਉਂਗਲ ਉਠਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਅਕਾਲੀ ਆਗੂ ਨੇ ਕਿਹਾ ਕਿ ਸਿੱਧੂ ਨੂੰ ਪਹਿਲਾਂ ਇਸ ਬਾਰੇ ਜਾਣਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਇੱਕ ਮੰਤਰੀ ਨੂੰ ਕੰਮ ਕਰਨਾ ਚਾਹੀਦਾ ਹੈ। ਜੇ ਤੁਸੀਂ ਇਸ ਬਾਰੇ ਸਿੱਖ ਰਹੇ ਹੋ ਤਾਂ ਤੁਹਾਨੂੰ ਆਪਣੀ ਕਾਰਗੁਜ਼ਾਰੀ ‘ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤੁਸੀਂ ਪ੍ਰਦਰਸ਼ਨ ਨਹੀਂ ਕਰਦੇ, ਉਦੋਂ ਤੱਕ ਤੁਹਾਨੂੰ ਪੰਜਾਬ ਦੀ ਰਾਜਨੀਤੀ ਵਿਚ ਜੋਕਰ ਦੇ ਰੂਪ ਵਿਚ ਦੇਖਿਆ ਜਾਵੇਗਾ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਮਜੀਠੀਆ ਨੇ ਇਸ਼ਾਰਿਆਂ-ਇਸ਼ਾਰਿਆਂ ‘ਚ ਸਿੱਧੂ ਨੂੰ ਦੱਸਿਆ ‘ਜੋਕਰ’, ਦਿੱਤੀ ਇਹ ਨਸੀਹਤ