ਦਿੱਲੀ ‘ਚ ਬਲਾਤਕਾਰ ਦੀਆਂ ਘਟਨਾਵਾਂ ‘ਤੇ ਚਿੰਤਤ ਕੇਜਰੀਵਾਲ

arvind-kejriwal-criticizes-pm-modi

ਨਵੀਂ ਦਿੱਲੀ, 7 ਨਵੰਬਰ (ਏਜੰਸੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਦਿੱਲੀ ਰਾਜ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਦੇ ਟਵੀਟ ਨੂੰ ਰੀਟਵੀਟ ਕਰਦਿਆਂ ਲਿਖਿਆ ਕਿ ਬਲਾਤਕਾਰੀ ਨੂੰ 6 ਮਹੀਨਿਆਂ ‘ਚ ਫਾਂਸੀ ਹੋਵੇ ਤਾਂ ਹੀ ਬਲਾਤਕਾਰ ਘਟਣਗੇ। ਇਸ ਲਈ ਜਿੰਨੀਆਂ ਵੀ ਨਵੀਆਂ ਅਦਾਲਤਾਂ ਚਾਹੀਦੀਆਂ, ਦਿੱਲੀ ਸਰਕਾਰ ਉਸ ਲਈ ਪੈਸੇ ਦੇਣ ਨੂੰ ਤਿਆਰ ਹੈ।ਗੌਰਤਲਬ ਹੈ ਕਿ ਸਵਾਤੀ ਮਾਲੀਵਾਲ ਨੇ ਦਿੱਲੀ ‘ਚ ਵਧ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ‘ਤੇ ਚਿੰਤਾ ਜਤਾਉਂਦਿਆਂ ਕਿਹਾ ਕਿ ਬੱਚਿਆਂ ਨਾਲ ਹੋ ਰਹੀਆਂ ਬਲਾਤਕਾਰ ਦੀਆਂ ਘਟਨਾਵਾਂ ਨੂੰ ਰੋਕਣ ਲਈ ਮਾਨਸਿਕਤਾ ਬਦਲਣੀ ਹੋਵੇਗੀ, ਡਰ ਪੈਦਾ ਕਰਨਾ ਹੋਵੇਗਾ, ਹਰ ਹਾਲ ‘ਚ 6 ਮਹੀਨੇ ‘ਚ ਫਾਂਸੀ ਦੇਣੀ ਹੋਵੇਗੀ।

ਮਹਿਲਾ ਕਮਿਸ਼ਨ ਦੀ ਪ੍ਰਧਾਨ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਇਸ ਮਸਲੇ ‘ਤੇ ਉਚ ਪੱਧਰੀ ਬੈਠਕ ਬੁਲਾਉਣ। ਦਿੱਲੀ ‘ਚ 7 ਸਾਲ ਦੀ ਬੱਚੀ ਨਾਲ ਹੋਏ ਜਬਰ ਜਿਨਾਹ ਤੋਂ ਬਾਅਦ ਉਨ੍ਹਾਂ ਨੇ ਕੱਲ੍ਹ ਪੂਰੀ ਰਾਤ ਉਸ ਨਾਲ ਬਤਾਈ। ਬੱਚੀ ਹਸਪਤਾਲ ‘ਚ ਭਰਤੀ ਹੈ।ਦੱਸਣਾ ਬਣਦਾ ਹੈ ਕਿ ਦਿੱਲੀ ‘ਚ ਇੱਕ 7 ਸਾਲਾ ਬੱਚੀ ਨਾਲ ਦੋ ਨਬਾਲਗਾਂ ਨੇ ਬਲਾਤਕਾਰ ਕੀਤਾ ਸੀ, ਜਦੋਂ ਉਹ ਜਨਤਕ ਪਖ਼ਾਨੇ ਗਏ ਸੀ। ਜਾਣਕਾਰੀ ਅਨੁਸਾਰ ਬੱਚੀ ਆਪਣੀ ਵੱਡੀ ਭੈਣ ਨਾਲ ਉਥੇ ਆਈ ਸੀ, ਜਦੋਂ ਉਸ ਦੀ ਭੈਣ ਅੰਦਰ ਗਈ ਤਾਂ ਉਹ ਬਾਹਰ ਇੰਤਜ਼ਾਰ ਕਰ ਰਹੀ ਸੀ। ਇਸੇ ਦੌਰਾਨ ਦੋ ਲੜਕੇ ਉਸ ਨੂੰ ਗੱਲਾਂ ‘ਚ ਪਾ ਆਪਣੇ ਨਾਲ ਲੈ ਗਏ। ਜਾਣਕਾਰੀ ਅਨੁਸਾਰ ਬੱਚੀ ਹਸਪਤਾਲ ‘ਚ ਜ਼ੇਰੇ ਇਲਾਜ ਹੈ। ਦੱਸ ਦੀਏ ਕਿ ਹਾਲ ‘ਚ 15 ਸਾਲਾ ਬੱਚੀ ਨਾਲ ਵੀ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਸੀ।

Facebook Comments

POST A COMMENT.

Enable Google Transliteration.(To type in English, press Ctrl+g)