ਕੈਨੇਡਾ ਸਰਕਾਰ ਆਈਐਸ ਦੇ ਲੜਾਕਿਆਂ ਦੀ ਵਾਪਸੀ ਤੋਂ ਚਿੰਤਾ ‘ਚ

ISIS-propaganda-material-turns-up-in-Pakistan,-India

ਐਟਵਾ, 21 ਨਵੰਬਰ (ਏਜੰਸੀ) : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਇਸਲਾਮਿਕ ਸਟੇਟ ਵਿਚ ਸ਼ਾਮਲ ਹੋਏ ਨਾਗਰਿਕਾਂ ਦੀ ਵਾਪਸੀ ਤੋਂ ਬਾਅਦ ਉਨ੍ਹਾਂ ਕਾਰਨ ਪੈਦਾ ਹੋਏ ਰਾਸਟਰੀ ਸੁਰੱਖਿਆ ਦੇ ਖ਼ਤਰੇ ਕਾਰਨ ਉਹ ਚਿੰਤਾ ਵਿਚ ਹਨ। ਟਰੂਡੋ ਨੇ ਇਸਲਾਮਿਕ ਸਟੇਟ ਵਿਚ ਸ਼ਾਮਲ ਹੋ ਕੇ ਕੈਨੇਡਾ ਦੇ ਅੱਤਵਾਦ ਰੋਕੂ ਕਾਨੂੰਨ ਨੂੰ ਤੋੜਨ ਵਾਲੇ ਲੋਕਾਂ ਦੇ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਗੱਲ ਸੰਸਦ ‘ਚ ਆਖੀ। ਲੇਕਿਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੇ ਲੋਕਾਂ ਨੂੰ ਸਮਾਜ ਨਾਲ ਜੋੜਨ ਦੀ ਕੋਸ਼ਿਸ਼ ਕਰੇਗੀ।

ਉਨ੍ਹਾਂ ਕਿਹਾ ਕਿ ਇਸਲਾਮਿਕ ਸਟੇਟ ਵਿਚ ਸ਼ਾਮਲ ਹੋਣ ਵਾਲੇ ਇਕ ਵਿਅਕਤੀ ਦੇ ਪਰਤਣ ਦੀ ਜਾਣਕਾਰੀ ਸਾਨੂੰ ਮਿਲੀ ਹੈ। ਜੋ ਰਾਸ਼ਟਰੀ ਸੁਰੱਖਿਆ ਦੇ ਲਈ ਗੰਭੀਰ ਸਥਿਤੀ ਹੈ। ਉਨ੍ਹਾਂ ਕਿਹਾ ਅਸੀਂ ਉਨ੍ਹਾਂ ‘ਤੇ ਨਿਗਰਾਨੀ ਰੱਖਣ ਜਾ ਰਹੇ ਹਾਂ। ਅੱਤਵਾਦੀ ਵਿਚਾਰਧਾਰਾ ਛੱਡਣ ਵਿਚ ਵੀ ਅਸੀਂ ਉਨ੍ਹਾਂ ਦੀ ਮਦਦ ਲਈ ਤਿਆਰ ਹਾਂ। ਕੈਨੇਡਾ ਦੇ ਕਰੀਬ 180 ਨਗਾਰਿਕਾਂ ਦੇ ਇਸਲਾਮਿਕ ਸਟੇਟ ਵਿਚ ਸ਼ਾਮਲ ਹੋਣ ਦੀ ਜਾਣਕਾਰੀ ਹੈ। ਸਾਲ 2016 ਵਿਚ ਸਰਕਾਰ ਦੁਆਰਾ ਜਾਰੀ ਅੰਕੜਿਆਂ ਦੇ ਮੁਤਾਬਕ ਇਨ੍ਹਾਂ ਵਿਚੋਂ 60 ਕੈਨੇਡਾ ਪਰਤ ਚੁੱਕੇ ਹਨ। ਕੈਨੇਡਾ ਦੇ ਕਾਨੂੰਨ ਦੇ ਤਹਿਤ ਅਜੇ ਤੱਕ ਦੇਸ਼ ਪਰਤੇ ਸਿਰਫ ਦੋ ਲੋਕਾਂ ‘ਤੇ ਹੀ ਅੱਤਵਾਦ ਰੋਕੂ ਐਕਟ ਤਹਿਤ ਮੁਕੱਦਮਾ ਚਲਿਆ ਹੈ।

Facebook Comments

POST A COMMENT.

Enable Google Transliteration.(To type in English, press Ctrl+g)