ਕੇਜਰੀਵਾਲ ਦੀ ਫਿਲਮ ‘ਚ ਯੋਗੇਂਦਰ ਯਾਦਵ ਹੀਰੋ !

yogendra-yadav-Arvind-kejriwal

ਨਵੀਂ ਦਿੱਲੀ, 20 ਨਵੰਬਰ (ਏਜੰਸੀ) : ਮੁੱਖਮੰਤਰੀ ਅਰਵਿੰਦ ਕੇਜਰੀਵਾਲ ‘ਤੇ ਬਣੀ ਫਿਲਮ ‘ਐਨ ਇਨਸਿਗਨਿਫਿਕੈਂਟ ਮੈਨ’ ਦੇ ਰਿਲੀਜ ਹੋਣ ਦੇ ਬਾਅਦ ਆਮ ਆਦਮੀ ਪਾਰਟੀ (ਆਪ) ਦੇ ਵਲੰਟੀਅਰਸ ਅਤੇ ਸਮਰਥਕ ਅਸਹਿਜ ਹੋ ਗਏ ਹਨ। ਫਿਲਮ ‘ਚ ਯੋਗੇਂਦਰ ਯਾਦਵ ‘ਹੀਰੋ’ ਦੇ ਤੌਰ ‘ਤੇ ਉਭਰ ਕੇ ਆ ਰਹੇ ਹਨ। ਇਸ ਦੇ ਬਾਅਦ ਦੇ ਕਾਰਜਕਰਤਾਵਾਂ ਅਤੇ ਸਮਰਥਕਾਂ ਨੇ ਫਿਲਮ ਨਾਲ ਜੁੜੀਆਂ ਖ਼ਬਰਾਂ ਨੂੰ ਪ੍ਰਮੋਟ ਕਰਨਾ ਬੰਦ ਕਰ ਦਿੱਤਾ ਹੈ। ਪਾਰਟੀ ਨੇਤਾ ਆਸ਼ੀਸ਼ ਖੇਤਾਨ, ਕਾਰਜਕਰਤਾ ਅੰਕਿਤਲਾਲ, ਵੰਦਨਾ ਸਿੰਘ ਤੇ ਵਿਕਾਸ ਯੋਗੀ ਵਰਗੇ ਲੋਕਾਂ ਨੇ ਤਾਂ ਪੁਰਾਣੇ ਟਵੀਟ ਤੱਕ ਡਿਲੀਟ ਕਰ ਦਿੱਤੇ ਹਨ। ਸ਼ਨੀਵਾਰ ਦੇਰ ਸ਼ਾਮ ਯੋਗੇਂਦਰ ਯਾਦਵ ਨੋਇਡਾ ਦੇ ਸਿਨੇਮਾ ਘਰ ‘ਚ ਫਿਲਮ ਦੇਖਣ ਪਹੁੰਚੇ।

ਫਿਲਮ ਦੇ ਨਿਰਦੇਸ਼ਕ ਵਿਨੇ ਸ਼ੁਕਲਾ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਵਿਅਕਤੀ ਵਿਸ਼ੇਸ਼ ਨੂੰ ਧਿਆਨ ‘ਚ ਰੱਖ ਕੇ ਫਿਲਮ ਨਹੀਂ ਬਣਾਈ ਹੈ। ਆਮ ਆਦਮੀ ਪਾਰਟੀ (ਆਪ) ਦੇ ਗਠਨ ਤੋਂ ਲੈ ਕੇ ਚੋਣ ਨਤੀਜੇ ਜਿੱਤਣ ਤੱਕ ਦੇ ਸਾਰੇ ਘਟਨਾਕ੍ਰਮ ਨੂੰ ਦਰਸਾਇਆ ਗਿਆ ਹੈ। ਇਸ ‘ਚ ਯੋਗੇਂਦਰ ਯਾਦਵ ਬਤੌਰ ਕੁਸ਼ਲ ਥਿੰਕ ਟੈਂਕ ਦੇ ਤੌਰ ‘ਤੇ ਦਿਖਾਈ ਦੇ ਰਹੇ ਹਨ। ਨਿਰਦੇਸ਼ਕ ਖੁਸ਼ਬੂ ਰਾਂਕਾ ਦੇ ਮੁਤਾਬਿਕ, ਪਾਰਟੀ ਦਾ ਗਠਨ ਪਾਰਦਰਸ਼ਿਤਾ, ਫੰਡਿੰਗ ਤੇ ਸੱਤਾ ਦੇ ਵਿਕੇਂਦਰੀਕਰਣ ਦੇ ਆਧਾਰ ‘ਤੇ ਹੋਇਆ। ਸਮੇਂ ਦੇ ਨਾਲ ਕੀ-ਕੀ ਬਦਲਾਅ ਹੋਏ। ਉਨ੍ਹਾਂ ਨੂੰ ਦਿਖਾਇਆ ਗਿਆ। ਅਰਵਿੰਦ ਕੇਜਰੀਵਾਲ ਨੂੰ ਵੀ ਇਹ ਫਿਲਮ ਦੇਖਣੀ ਚਾਹੀਦੀ ਹੈ। ਨਾਲ ਹੀ ਦੇਸ਼ ‘ਚ ਜੋ ਵੀ ਈਮਾਨਦਾਰ ਰਾਜਨੀਤੀ ‘ਚ ਭਰੋਸਾ ਰੱਖਦੇ ਹਨ, ਉਹ ਵੀ ਸਿਨੇਮਾਘਰਾਂ ‘ਚ ਜਾਣ।

ਹਾਲਾਂਕਿ ਕੇਜਰੀਵਾਲ ਨੇ ਸ਼ਨੀਵਾਰ ਨੂੰ ਅਦਾਕਾਰਾ ਸੋਨਮ ਕਪੂਰ ਦਾ ਟਵੀਟ ਜਰੂਰ ਰੀ-ਟਵੀਟ ਕੀਤਾ। ਇਸ ‘ਚ ਸੋਨਮ ਨੇ ਲਿਖਿਆ ਸੀ ਕਿ ਇੱਕ ਆਦਮੀ ਦੇ ਬਾਰੇ ‘ਚ ਰੋਮਾਂਚਕਾਰੀ ਥ੍ਰਿਲਰ, ਜੋ ਰਾਜਨੀਤੀ ‘ਚ ਇੱਕ ਅਸ਼ੰਭਵ ਮਾਰਗ ਲੈ ਗਿਆ।ਹੁਣ ਜਲਦੀ ਨਾਲ ‘ ਐਨ ਇਨਸਿਨਿਫਿਕੈਂਟ ਮੈਨ’ ਨੂੰ ਦੇਖੋ। ਇਸ ਦਾ ਇੰਤਜ਼ਾਰ ਨਹੀਂ ਹੋ ਸਕਦਾ। (ਆਪ) ਦੇ ਰਾਸ਼ਟਰੀ ਸੰਯੋਜਕ ਦੇ ਰੀ-ਟਵੀਟ ਦੇ ਬਾਅਦ ਜਰੂਰ ਕੁੱਝ ਕਾਰਜਕਰਤਾ ਫਿਲਮ ਨੂੰ ਲੈਕੇ ਹਰਕਤ ਵਿੱਚ ਆਏ ਹਨ। ਸੋਨਮ ਦੇ ਇਲਾਵਾ ਸੋਹਾ ਅਲੀ ਖਾਨ, ਕੁਣਾਲ ਖੇਮੂ ਤੇ ਵਿਸ਼ਾਲ ਡਡਲਾਨੀ ਵਰਗੇ ਲੋਕਾਂ ਨੇ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ ਹੈ। ਯੋਗੇਂਦਰ ਯਾਦਵ ਨੇ ਵੀ ਸਾਰਿਆਂ ਤੋਂ ਫਿਲਮ ਦੇਖਣ ਦੀ ਗੁੰਜਾਰਿਸ਼ ਕੀਤੀ ਹੈ।

Facebook Comments

POST A COMMENT.

Enable Google Transliteration.(To type in English, press Ctrl+g)