ਕਾਂਗਰਸ ਨੇ ਹਿਮਾਚਲ ਵਿੱਚ ਹਾਰ ਮੰਨੀ : ਮੋਦੀ

modi

ਸੁੰਦਰਨਗਰ/ਕਾਂਗੜਾ, 4 ਨਵੰਬਰ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਹੈ ਕਿ ਕਾਂਗਰਸ ਨੇ ਹਿਮਾਚਲ ਪ੍ਰਦੇਸ਼ ’ਚ ਹਾਰ ਮੰਨ ਲਈ ਹੈ ਕਿਉਂਕਿ ਉਸ ਦੇ ਸਾਰੇ ਸੀਨੀਅਰ ਆਗੂ ਪ੍ਰਚਾਰ ਤੋਂ ਭੱਜ ਗਏ ਅਤੇ ਮੁੱਖ ਮੰਤਰੀ ਵੀਰਭੱਦਰ ਸਿੰਘ ਇਕੱਲੇ ਹੀ ਜੰਗ ਲੜ ਰਹੇ ਹਨ। ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਲਈ ਰੈਲੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਾਂਗਰਸ ਨੂੰ ਘੁਣ ਕਰਾਰ ਦਿੱਤਾ ਅਤੇ ਕਿਹਾ ਕਿ ਲੋਕ ਭਾਜਪਾ ਨੂੰ ਤਿੰਨ-ਚੌਥਾਈ ਬਹੁਮਤ ਦੇ ਕੇ ਇਸ ਨੂੰ ਜੜ੍ਹੋਂ ਮੁਕਾ ਦੇਣ।

ਕਾਂਗਰਸ ਨੂੰ ਘੇਰਦਿਆਂ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਖ਼ਿਲਾਫ਼ ਜੰਗ ਦੇ ਅਹਿਦ ਤੋਂ ਵਿਰੋਧੀ ਪਾਰਟੀ ਭੜਕ ਪਈ ਅਤੇ ਹੁਣ ਉਹ 8 ਨਵੰਬਰ ਨੂੰ ‘ਬਲੈਕ ਮਨੀ ਡੇਅ’ ਮਨਾ ਰਹੀ ਹੈ ਜਿਸ ਦਿਨ ਨੋਟਬੰਦੀ ਦੇ ਫ਼ੈਸਲੇ ਦੀ ਵਰ੍ਹੇਗੰਢ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਲੋਕ ਉਸ ਨੂੰ ਸਜ਼ਾ ਨਹੀਂ ਦਿੰਦੇ, ਉਦੋਂ ਤਕ ਉਹ ਸੁਧਰੇਗੀ ਨਹੀਂ।

Facebook Comments

POST A COMMENT.

Enable Google Transliteration.(To type in English, press Ctrl+g)