ਸ਼ੀ ਜਿਨਪਿੰਗ ਚੀਨ ਦੇ ਦੂਜੀ ਵਾਰ ਬਣੇ ਰਾਸ਼ਟਰਪਤੀ


ਬੀਜਿੰਗ, 24 ਅਕਤੂਬਰ (ਏਜੰਸੀ) : ਸ਼ੀ ਜਿਨਪਿੰਗ ਨੂੰ ਇੱਕ ਵਾਰ ਫ਼ਿਰ ਅਗਲੇ ਪੰਜ ਸਾਲਾਂ ਲਈ ਚੀਖਨ ਦਾ ਰਾਸ਼ਟਰਪਤੀ ਚੁਣ ਲਿਆ ਗਿਆ ਹੈ। ਦੇਸ਼ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਪਿਛਲੇ ਇੱਕ ਹਫ਼ਤੇ ਤੋਂ ਚੱਲ ਰਹੇ ਆਪਣੇ ਸੰਮੇਲਨ ਦੇ ਅੰਤ ‘ਚ ਰਾਸ਼ਟਰਪਤੀ ਜਿਨਪਿੰਗ ਦੇ ਦੂਜੇ ਕਾਰਜਕਾਲ ‘ਤੇ ਮੋਹਰ ਲਗਾਈ। ਪੰਜ ਸਾਲਾਂ ‘ਚ ਹੋਣ ਵਾਲੇ ਇਸ ਸੰਮੇਲਨ ‘ਚ 2350 ਤੋਂ ਜ਼ਿਆਦਾ ਪ੍ਰਤੀਨਿਧੀਆਂ ਨੇ ਹਿੱਸਾ ਲਿਆ।

ਦੱਸ ਦੀਏ ਕਿ ਰਾਸ਼ਟਰਪਤੀ ਵਜੋਂ ਲਗਾਤਾਰ ਦੂਜੇ ਕਾਰਜਕਾਲ ਦੇ ਨਾਲ ਹੀ ਜਿਨਪਿੰਗ ਚੀਨ ਦੇ ਸਭ ਤੋਂ ਸ਼ਕਤੀਸ਼ਾਲੀ ਆਗੂਆਂ ‘ਚ ਸ਼ਾਮਲ ਹੋ ਗਏ ਹਨ। ਜਿਨਪਿੰਗ ਦਾ ਕਦ ਵਧਾਉਂਦਿਆਂ ਉਨ੍ਹਾਂ ਦਾ ਨਾਮ ਕਮਿਊਨਿਸਟ ਪਾਰਟੀ ਦੇ ਸੰਵਿਧਾਨ ‘ਚ ਵੀ ਸ਼ਾਮਲ ਕੀਤਾ ਗਿਆ ਹੈ।64 ਸਾਲਾ ਸ਼ੀ ਦੇ ਦੂਜੇ ਕਾਰਜਕਾਲ ਨੂੰ ਪਾਰਟੀ ਨੇ ਹਫ਼ਤੇ ਭਰ ਚੱਲੇ ਸੰਮੇਲਨ ਦੇ ਸਮਾਪਤੀ ‘ਤੇ ਮਨਜ਼ੂਰੀ ਦਿੱਤੀ ਸੀ। ਸ਼ੀ ਦਾ ਨਾਮ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਪਾਰਟੀ ਦੇ ਸੰਵਿਧਾਨ ‘ਚ ਜਗ੍ਹਾ ਮਿਲਣ ਨਾਲ ਉਹ ਮਾਓ ਤੋਂ ਬਾਅਦ ਚੀਨ ਦੇ ਸਭ ਤੋਂ ਸ਼ਕਤੀਸ਼ਾਲੀ ਰਾਸ਼ਟਰਪਤੀ ਬਣ ਕੇ ਉਭਰੇ ਹਨ। ਪਾਰਟੀ ਨੇ ਵੀ ਇਸ ਨੂੰ ਸਵੀਕਾਰ ਕੀਤਾ ਹੈ।

ਇਹ ਸੰਮੇਲਨ ਗ੍ਰੇਟ ਹਾਲ ਆਫ਼ ਪੀਪਲ ‘ਚ ਸੰਪੰਨ ਹੋਇਆ, ਜਿਸ ਨੂੰ ਚੀਨ ਦੇ ਕਮਿਊਨਿਸਟ ਅਗਵਾਈ ਦਾ ਸੱਤਾ ਕੇਂਦਰ ਸਮਝਿਆ ਜਾਂਦਾ ਹੈ। ਕਮਿਊਨਿਸਟ ਪਾਰਟੀ ਆਫ਼ ਚਾਇਨਾ ਦੇ ਪਦਉਨਤ ‘ਚ ਸ਼ੀ ਅਤੇ ਪ੍ਰਧਾਨ ਮੰਤਰੀ ਲੀ ਕ੍ਰੇਕਿਯਾਂਗ (62) ਲੜੀਵਾਰ ਪਹਿਲੇ ਅਤੇ ਦੂਜੇ ਨੰਬਰ ‘ਤੇ ਹਨ। ਹੁਣ ਦੋਵੇਂ ਹੀ 5 ਸਾਲ ਤੱਕ ਉਚ ਅਹੁਦੇ ‘ਤੇ ਬਣੇ ਰਹਿਣਗੇ। ਦੇਸ਼ ‘ਤੇ ਸ਼ਾਸਨ ਕਰਨ ਵਾਲੀ ਪਾਰਟੀ ਦੀ ਸੱਤ ਮੈਂਬਰੀ ਸਟੈਂਡਿੰਗ ਕਮੇਟੀ ਲਈ ਪੰਜ ਨਵੇਂ ਮੈਂਬਰ ਚੁਣੇ ਜਾਣਗੇ। ਸ਼ੀ ਅਤੇ ਲੀ ਨੇ ਸਾਲ 2012 ‘ਚ ਸੱਤਾ ਸੰਭਾਲੀ ਸੀ ਅਤੇ ਦੋਵੇਂ ਆਗੂ 2022 ਤੱਕ ਸੱਤਾ ‘ਚ ਬਣੇ ਰਹਿਣਗੇ।

ਸ਼ੀ ਸਟੈਂਡਿੰਗ ਕਮੇਟੀ ‘ਚ ਆਪਣੇ ਕੁਝ ਨੇੜਲੇ ਸਹਿਯੋਗੀਆਂ ਨੂੰ ਸ਼ਾਮਲ ਕਰਨ ਦੇ ਨਾਲ ਹੀ ਪ੍ਰਭਾਵਸ਼ਾਲੀ ਬਣ ਸਕਦੇ ਹਨ। ਸ਼ੀ ਨੂੰ ਹਾਲ ਦੇ ਸਮੇਂ ‘ਚ ਚੀਨ ਦਾ ਸਭ ਤੋਂ ਸ਼ਕਤੀਸ਼ਾਲੀ ਆਗੂ ਸਮਝਿਆ ਜਾਂਦਾ ਹੈ। ਉਹ ਰਾਸ਼ਟਰਪਤੀ ਦੇ ਨਾਲਨਾਲ ਪਾਰਟੀ ਅਤੇ ਫੌਜ ਦੇ ਵੀ ਮੁਖੀ ਹਨ। ਸਮਝਿਆ ਜਾਂਦਾ ਹੈ ਕਿ ਸਾਲ 2022 ‘ਚ ਆਪਣਾ ਦੂਜਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਸੇਵਾਮੁਕਤ ਹੋਣਗੇ। ਦਰਅਸਲ ਇਸ ਤਰ੍ਹਾਂ ਇਹ ਵੀ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਸੇਵਾਮੁਕਤੀ ਦੀ ਪਰੰਪਰਾ ਨੂੰ ਤੋੜ ਸਕਦੇ ਹਨ ਅਤੇ ਪਾਰਟੀ ‘ਚ ਆਪਣੀ ਸ਼ਕਤੀਸ਼ਾਲੀ ਸਥਿਤੀ ਨੂੰ ਦੇਖਦੇ ਹੋਏ ਤੀਜੇ ਕਾਰਜਕਾਲ ਲਈ ਵਿਚਾਰ ਕਰ ਸਕਦੇ ਹਨ।

ਕਮਿਊਨਿਸਟ ਪਾਰਟੀ ਨੇ ਮੰਗਲਵਾਰ ਨੂੰ ਆਪਣੇ ਸੰਵਿਧਾਨ ‘ਚ ਸੋਧ ਬਿਲ ਨੂੰ ਵੀ ਮਨਜ਼ੂਰੀ ਦੇ ਦਿੱਤੀ। ਇਸ ਦੇ ਤਹਿਤ ਸਿੱਧੇ ਤੌਰ ‘ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਨਾਮ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਸੰਵਿਧਾਨ ‘ਚ ਸ਼ਾਮਲ ਕੀਤਾ ਜਾਵੇਗਾ। ਕਮਿਊਨਿਸਟ ਪਾਰਟੀ ਦੇ ਸੰਸਥਾਪਕ ਮਾਓ ਤਸੇ ਤੁੰਗ ਅਤੇ ਉਨ੍ਹਾਂ ਦੇ ਉਤਰਾਅਧਿਕਾਰੀ ਸ਼ਿਯੋਪਿੰਗ ਨੇ ਵੀ ਅਜਿਹਾ ਹੀ ਕੀਤਾ ਸੀ। ਵੈਸੇ ਸਾਬਕਾ ਚੀਨੀ ਆਗੂ ਜਿੰਤਾਓ ਅਤੇ ਜਿਯਾਂਗ ਜੇਮਿਨ ਨੇ ਵੀ ਆਪਣੇ ਵਿਚਾਰਾਂ ਨੂੰ ਸੰਵਿਧਾਨ ‘ਚ ਸ਼ਾਮਲ ਕੀਤਾ ਸੀ, ਪਰ ਉਨ੍ਹਾਂ ਦੇ ਨਾਮ ਸ਼ਾਮਲ ਨਹੀਂ ਕੀਤੇ ਗਏ ਸਨ।

ਹਾਂਗਕਾਂਗ ਮੀਡੀਆ ਦੀ ਖ਼ਬਰਾਂ ‘ਚ ਕਿਹਾ ਗਿਆ ਹੈ ਕਿ ਕਾਂਗਰਸ ‘ਚ ਸ਼ੀ ਦੀ ਰਾਏ ਸ਼ਾਇਦ ਆਸਾਨ ਨਾ ਹੋਵੇ, ਕਿਉਂਕਿ ਭ੍ਰਿਸ਼ਟਾਚਾਰ ਵਿਰੋਧੀ ਵਿਆਪਕ ਮੁਹਿੰਮ ਦਾ ਅਗਵਾਈ ਕਰਨ ਵਾਲੇ ਸ਼ੀ ਦੇ ਕਰੀਬੀ ਸਹਇਕ ਵਾਂਗ ਕਿਵਸ਼ਾਨ ਦੇ ਸਟੈਂਡਿੰਗ ਕਮੇਟੀ ਤੋਂ ਅਸਤੀਫ਼ਾ ਦੇਣ ਦੀ ਸੰਭਾਵਨਾ ਹੈ। ਇਯ ਨਾਲ ਇਨ੍ਹਾਂ ਕਿਆਸਅਰਾਈਆਂ ‘ਤੇ ਵੀ ਪ੍ਰਸ਼ਨ ਚਿੰਨ੍ਹ ਲੱਗਦਾ ਹੈ ਕਿ ਉਨ੍ਹਾਂ ਲਈ 68 ਸਾਲ ‘ਚ ਸੇਵਾਮੁਕਤੀ ਸਬੰਧੀ ਨਿਯਮ ਨੂੰ ਦਰਕਿਨਾਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕਾਂਗਰਸ ਸਟੈਂਡਿੰਗ ਕਮੇਟੀ ਦੇ ਮੈਂਬਰਾਂ ਦੀ ਗਿਣਤੀ 7 ਰਹਿ ਸਕਦੀ ਹੈ। ਦੱਸਿਆ ਜਾਂਦਾ ਹੈ ਕਿ ਸ਼ੀ ਇਨ੍ਹਾਂ ਮੈਂਬਰਾਂ ਦੀ ਗਿਣਤੀ ਘਟਾ ਕੇ ਪੰਜ ਰੱਖਣ ਦੇ ਪੱਖ਼ ‘ਚ ਹਨ। ਖ਼ਬਰਾਂ ‘ਚ ਕਿਹਾ ਗਿਆ ਹੈ ਕਿ 7 ਮੈਂਬਰੀ ਕਮੇਟੀ ਨਵੀਂ ਕਮੇਟੀ ਪਾਰਟੀ ‘ਚ ਵੱਖਵੱਖ ਧੜਿਆਂ ਵਿਚਾਲੇ ਅਧਿਕਾਰਾਂ ਦਾ ਸੰਤੁਲਨ ਬਣਾਈ ਰੱਖ ਸਕਦੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਸ਼ੀ ਜਿਨਪਿੰਗ ਚੀਨ ਦੇ ਦੂਜੀ ਵਾਰ ਬਣੇ ਰਾਸ਼ਟਰਪਤੀ