ਫਿਲਮ ਅਦਾਕਾਰ ਟੌਮ ਆਲਟਰ ਦਾ ਦੇਹਾਂਤ

Veteran-actor-Tom-Alter-dead-at-67

ਮੁੰਬਈ, 30 ਸਤੰਬਰ (ਏਜੰਸੀ) : ‘ਸ਼ਤਰੰਜ ਕੇ ਖਿਲਾੜੀ’, ‘ਜਨੂੰਨ’ ਅਤੇ ‘ਕ੍ਰਾਂਤੀ’ ਵਰਗੀਆਂ ਫ਼ਿਲਮਾਂ ਨਾਲ ਲੋਕਾਂ ਦੇ ਦਿਲਾਂ ਵਿੱਚ ਵਿਲੱਖਣ ਪਛਾਣ ਬਣਾਉਣ ਵਾਲੇ ਥੀਏਟਰ, ਟੀਵੀ ਅਤੇ ਫ਼ਿਲਮ ਅਦਾਕਾਰ ਪਦਮਸ੍ਰੀ ਟੌਮ ਆਲਟਰ ਦਾ ਬੀਤੀ ਰਾਤ ਉਨ੍ਹਾਂ ਦੀ ਮੁੰਬਈ ਵਿਚਲੀ ਰਿਹਾਇਸ਼ ’ਤੇ ਦੇਹਾਂਤ ਹੋ ਗਿਆ, ਉਹ 67 ਵਰ੍ਹਿਆਂ ਦੇ ਸਨ ਅਤੇ ਚਮੜੀ ਦੇ ਕੈਂਸਰ ਤੋਂ ਪੀੜਤ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਉਨ੍ਹਾਂ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਦੇ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਇਸ ਵੇਲੇ ਉਨ੍ਹਾਂ ਦੀ ਨਿੱਜਤਾ ਦਾ ਖ਼ਿਆਲ ਰੱਖਿਆ ਜਾਵੇ। ਸ੍ਰੀ ਆਲਟਰ ਦੀਆਂ ਅੰਤਿਮ ਰਸਮਾਂ ਇਸਾਈ ਧਰਮ ਮੁਤਾਬਕ ਬੁੱਧਵਾਰ ਨੂੰ ਨਿਭਾਈਆਂ ਜਾਣਗੀਆਂ। ਸ੍ਰੀ ਆਲਟਰ ਦਾ ਜਨਮ ਇਸਾਈ ਮਿਸ਼ਨਰੀ ਮਾਪਿਆਂ ਦੇ ਘਰ ਸੰਨ 1950 ਵਿੱਚ ਮਸੂਰੀ ’ਚ ਹੋਇਆ ਸੀ।

Facebook Comments

POST A COMMENT.

Enable Google Transliteration.(To type in English, press Ctrl+g)