ਟੋਰਾਂਟੋ ਵਿਖੇ ਗੋਲੀਬਾਰੀਆਂ ਦੀਆਂ ਵਾਰਦਾਤਾਂ ਦੌਰਾਨ 3 ਹਲਾਕ


ਟੋਰਾਂਟੋ, 2 ਅਕਤੂਬਰ (ਏਜੰਸੀ) : ਟੋਰਾਂਟੋ ਅਤੇ ਇਸ ਦੇ ਨਾਲ ਇਲਾਕਿਆਂ ਵਿਚ ਗੋਲੀਬਾਰੀ ਦੀਆਂ ਵੱਖ ਵੱਖ ਵਾਰਦਾਤਾਂ ਦੌਰਾਨ ਤਿੰਨ ਜਣਿਆਂ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਵੱਡੇ ਤੜਕੇ 3 ਵਜੇ ਤੋਂ ਬਾਅਦ ਡਾਊਨਟਾਊਨ ਟੋਰਾਂਟੋ ਦੇ ਰੈਬਲ ਨਾਈਟ ਕਲੱਬ ਦੇ ਪਾਰਕਿੰਗ ਸਥਾਨ ਵਿਚ ਦੋ ਜਣਿਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਗਈ। ਐਂਬੁਲੈਂਸ ਸੇਵਾਵਾਂ ਪੁੱਜਣ ‘ਤੇ ਦੋ ਨੌਜਵਾਨ ਗੰਭੀਰ ਜ਼ਖ਼ਮੀ ਹਾਲਤ ਵਿਚ ਮਿਲੇ ਜਿਨ•ਾਂ ਵਿਚੋਂ ਇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਦੂਜੇ ਨੇ ਹਸਪਤਾਲ ਵਿਚ ਜ਼ਖ਼ਮਾਂ ਦੀ ਤਾਬ ਨਾਲ ਝਲਦਿਆਂ ਦਮ ਤੋੜ ਦਿਤਾ।

ਡਿਟੈਕਟਿਵ ਕੈਥੀ ਸਟੀਫ਼ਨਸਨ ਨੇ ਦੱਸਿਆ ਕਿ ਨਾਈਟ ਕਲੱਬ ਦੀ ਪਾਰਕਿੰਗ ਵਿਚ ਦੋ ਧਿਰਾਂ ਦਰਮਿਆਨ ਤਲਖ਼ਕਲਾਮੀ ਹੋਈ ਜਿਸ ਪਿੱਛੋਂ ਇਕ ਧਿਰ ਨੇ ਗੋਲੀਆਂ ਚਲਾ ਦਿਤੀਆਂ। ਇਕ ਕਾਲੇ ਰੰਗ ਦੀ ਗੱਡੀ ਨੂੰ ਡੌਨ ਵੈਲੀ ਪਾਰਕਵੇਅ ‘ਤੇ ਉੱਤਰ ਵੱਲ ਜਾਂਦਿਆਂ ਵੇਖਿਆ ਗਿਆ। ਫ਼ਿਲਹਾਲ ਕਿਸੇ ਸ਼ੱਕੀ ਬਾਰੇ ਕੋਈ ਜਾਣਕਾਰੀ ਮੌਜੂਦ ਨਹੀਂ ਪਰ ਸਟੀਫ਼ਨਸਨ ਨੇ ਕਿਹਾ ਕਿ ਚਸ਼ਮਦੀਦ ਗਵਾਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਨਾਈਟਕਲੱਬ ਦੀ ਵੀਡੀਉ ਫੁਟੇਜ ਦੀ ਘੋਖ ਵੀ ਜਾਰੀ ਹੈ। ਇਸ ਤੋਂ ਪਹਿਲਾਂ ਟੋਰਾਂਟੋ ਦੇ ਇਕ ਸ਼ਾਪਿੰਗ ਮਾਲ ਨੇੜੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਟੋਰਾਂਟੋ ਵਿਖੇ ਗੋਲੀਬਾਰੀਆਂ ਦੀਆਂ ਵਾਰਦਾਤਾਂ ਦੌਰਾਨ 3 ਹਲਾਕ