ਅਡਾਣੀ ਦੇ ਕੋਲਾ ਖਾਨ ਪ੍ਰੋਜੈਕਟ ਵਿਰੁੱਧ ਆਸਟ੍ਰੇਲੀਆ ’ਚ ਰੋਸ ਪ੍ਰਦਸ਼ਨ

Thousands-protest-across-Australia-against-Adani-mine

ਮੈਲਬੌਰਨ, 8 ਅਕਤੂਬਰ (ਏਜੰਸੀ) : ਭਾਰਤ ਦੀ ਖਨਨ ਖੇਤਰ ਦੀ ਪ੍ਰਸਿੱਧ ਕੰਪਨੀ ਅਡਾਣੀ ਦੀ ਆਸਟ੍ਰੇਲੀਆ ਵਿੱਚ 16.5 ਅਰਬ ਡਾਲਰ ਦੀ ‘ਕਾਰਮਾਈਕਲ ਕੋਲਾ ਖਾਨ ਯੋਜਨਾ’ ਵਿਰੁੱਧ ਆਸਟ੍ਰੇਲੀਆ ਦੇ ਵੱਖ-ਵੱਖ ਇਲਾਕਿਆਂ ਵਿੱਚ ਹਜਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ। ਵਾਤਾਵਰਣ ਅਤੇ ਵਿੱਤ ਪੋਸ਼ਣ ਦੇ ਮੁੱਦਿਆਂ ਕਾਰਨ ਯੋਜਨਾ ਵਿੱਚ ਪਹਿਲਾਂ ਹੀ ਕਈ ਸਾਲ ਦੀ ਦੇਰੀ ਹੋ ਚੁੱਕੀ ਹੈ।ਅਡਾਣੀ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਜੈ ਕੁਮਾਰ ਜਨਕਰਾਜ ਨੇ ਕਿਹਾ ਕਿ ਕੰਪਨੀ ਆਸਟ੍ਰੇਲੀਆ ਵਿੱਚ ਰੋਜ਼ਗਾਰ ਪੈਦਾ ਕਰਨ ਲਈ ਪ੍ਰਤੀਬੱਧ ਹੈ ਅਤੇ ਖੇਤਰੀ ਲੋਕਾਂ ਦਾ ਇਸ ਨੂੰ ਵਿਆਪਕ ਸਮਰਥਨ ਮਿਲ ਰਿਹਾ ਹੈ।

ਅਡਾਣੀ ਦੀ ‘ਕਾਰਮਾਈਕਲ ਕੋਲਾ ਖਾਨ ਯੋਜਨਾ’ ਵਿਰੁੱਧ ਸਿਡਨੀ, ਬ੍ਰਿਸਬਨ, ਮੈਲਬੌਰਨ, ਉਤਰੀ ਕਵੀਂਸਲੈਂਡ ਦੇ ਗੋਲਡ ਕੋਸਟ ਅਤੇ ਪੋਰਟ ਡਗਲਸ ’ਚ ਹਜਾਰਾਂ ਲੋਕ ਸੜਕਾਂ ’ਤੇ ਉਤਰ ਆਏ ਅਤੇ ਉਨ੍ਹਾਂ ਨੇ ਰੈਲੀਆਂ ਕੱਢੀਆਂ। ਸਿਡਨੀ ’ਚ ਸਾਈਮਨ ਫਾਸਟਰਿੰਗ ਨੇ ਕਿਹਾ ਕਿ ਜੇਕਰ ਇਹ ਖਾਨ ਯੋਜਨਾ ਅੱਗੇ ਵਧਦੀ ਹੈ ਤਾਂ ਇਹ ਸਾਨੂੰ ਖਰਾਬ ਭਵਿੱਖ ਵੱਲ ਲੈ ਜਾਵੇਗੀ ਅਤੇ ਆਸਟ੍ਰੇਲੀਆ ਇੱਕ ਅਜਿਹਾ ਦੇਸ਼ ਹੈ ਜੋ ਇਸ ਤੋਂ ਕਿਤੇ ਜਿਆਦਾ ਸਮਾਰਟ ਹੈ। ਸਿਡਨੀ ਵਿੱਚ ਪ੍ਰਦਰਸ਼ਨ ਵਿੱਚ ਲਗਭਗ 2000 ਲੋਕ ਸ਼ਾਮਲ ਹੋਏ। ਪ੍ਰਦਰਸ਼ਨਕਾਰੀਆਂ ਨੇ ‘ਸਟਾਪ ਅਡਾਣੀ’ ਮੁਹਿੰਮ ਚਲਾਈ। ਸਿਡਨੀ ਦੇ ‘ਸਟਾਪ ਅਡਾਣੀ’ ਅੰਦੋਲਨਕਾਰੀ ਇਸਾਕ ਐਸਟਿਲ ਨੇ ਕਿਹਾ ਕਿ ਇਸ ਖਾਨ ਦਾ ਨਿਰਮਾਣ ਕੌਮਾਂਤਰੀ ਮੁੱਦਾ ਹੈ। ਦੁਨੀਆ ਭਰ ਅਤੇ ਆਸਟ੍ਰੇਲੀਆ ਵਿੱਚ ਲੋਕ ਇਸ ਵਿਰੁੱਧ ਅੱਗੇ ਆ ਰਹੇ ਹਨ। ਹਜਾਰਾਂ ਲੋਕ ਮੰਗ ਕਰ ਰਹੇ ਹਨ ਕਿ ਅਡਾਣੀ ਨੂੰ ਨਹੀਂ ਆਉਣ ਦਿੱਤਾ ਜਾਵੇ।

ਇਸੇ ਤਰ੍ਹਾਂ ਮੈਲਬੌਰਨ ’ਚ ਵੀ ਲਗਭਗ 2000 ਲੋਕ ਇਸ ਯੋਜਨਾ ਵਿਰੁੱਧ ਸੜਕਾਂ ’ਤੇ ਉਤਰ ਆਏ। ਇਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਤਖ਼ਤੀਆਂ ’ਤੇ ‘ਕੋਲਾ-ਕਾਰਬਨ ਡਾਈ ਆਕਸਾਈਡ’ (ਕੋਲ-ਸੀਓ2) ਅਤੇ ‘ਪ੍ਰੋਟੈਕਟ ਅਵਰ ਫਿਊਚਰ’ ਲਿਖਿਆ ਹੋਇਆ ਸੀ। ਆਸਟ੍ਰੇਲਆ ਦੇ ਕੰਜਰਵੇਸ਼ਨ ਫਾਉਂਡੇਸ਼ਨ ਦੀ ਮੁੱਖ ਕਰਾਜਕਾਰੀ ਕੇਲੀ ਓ ਸ਼ਾਨਸੱਸੀ ਨੇ ਉਮੀਦ ਪ੍ਰਗਟਾਈ ਕਿ ਇਸ ਨਾਲ ਸਾਰਿਆਂ ਨੂੰ ਇਹ ਮਜ਼ਬੂਤ ਸੁਨੇਹਾ ਗਿਆ ਹੋਵਗਾ ਕਿ ਕਰਦਾਤਾ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪੈਸੇ ਨਾਲ ਯੋਜਨਾ ਨੂੰ ਸਬਸਿਡੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਹਰ ਵਿਅਕਤੀ ਪ੍ਰਭਾਵਿਤ ਹੋਵੇਗਾ। ਇਸੇ ਕਾਰਨ ਮੈਨਬੌਰਨ, ਸਿਡਨੀ, ਕੈਨਬਰਾ, ਐਡੀਲੇਡ ਅਤੇ ਕੇਅਰਸ ਵਿੱਚ ਲੋਕ ਚਾਹੁੰਦੇ ਹਨ ਕਿ ਇਸ ਯੋਜਨਾ ਨੂੰ ਰੋਕ ਦਿੱਤਾ ਜਾਵੇ। ਪਰਥ ਦੇ ਕੋਟੇਸਲੋਈ ਬੀਚ ’ਤੇ 200-300 ਅਤੇ ਹੋਬਾਰਟ ਵਿੱਚ 250 ਲੋਕਾਂ ਨੇ ਯੋਜਨਾ ਵਿਰੁੱਧ ਰੈਲੀ ਕੱਢੀ।

Facebook Comments

POST A COMMENT.

Enable Google Transliteration.(To type in English, press Ctrl+g)