ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇ ‘ਤੇ ਕੁਰਸੀ ਛੱਡਣ ਦਾ ਦਬਾਅ

Theresa-May

ਲੰਡਨ, 7 ਅਕਤੂਬਰ (ਏਜੰਸੀ) : ਬਰਤਾਨਵੀ ਪ੍ਰਧਾਨ ਮੰਤਰੀ ਥੈਰੇਸਾ ਮੇ ਦੀ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੇ ਅੰਦਰੋਂ ਮੁੜ ਉਨ੍ਹਾਂ ‘ਤੇ ਕੁਰਸੀ ਛੱਡਣ ਦਾ ਦਬਾਅ ਵਧ ਗਿਆ ਹੈ। ਪਾਰਟੀ ਦੇ ਸਾਬਕਾ ਮੁਖੀ ਗਰਾਂਟ ਸ਼ੈਪਸ ਨੇ ਥੈਰੇਸਾ ਦੇ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ 30 ਹੋਰ ਸਾਂਸਦਾਂ ਦਾ ਸਮਰਥਨ ਹੋਣ ਦਾ ਦਾਅਵਾ ਕੀਤਾ ਹੈ।

ਨਿਯਮ ਅਨੁਸਾਰ 48 ਸਾਂਸਦਾਂ ਦੇ ਇਕਜੁੱਟ ਹੋਣ ‘ਤੇ ਪਾਰਟੀ ਪ੍ਰਧਾਨ ਨੂੰ ਪੱਤਰ ਲਿਖ ਕੇ ਕਮਾਂਡ ਮੁਖੀ ਦੇ ਬਦਲਾ ਦੀ ਮੰਗ ਕੀਤੀ ਜਾ ਸਕਦੀ ਹੈ। ਥੈਰੇਸਾ ਮੇ ਦੀ ਅਗਵਾਈ ਵਿਚ ਬ੍ਰੈਗਜ਼ਿਟ ਤੋਂ ਬਾਅਦ ਹੋਈ ਸੰਸਦੀ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਦਾ ਪ੍ਰਦਰਸ਼ਨ ਉਮੀਦ ਦੇ ਅਨੁਸਾਰ ਨਹੀਂ ਰਿਹਾ ਸੀ। ਇਸ ਤੋਂ ਬਾਅਦ ਪਾਰਟੀ ਦੇ ਅੰਦਰ ਤੋਂ ਉਨ੍ਹਾਂ ਖ਼ਿਲਾਫ਼ ਵਿਰੋਧੀ ਸੁਰਾਂ ਉਠ ਰਹੀਆਂ ਹਨ। ਗਰਾਂਟ ਨੇ ਕਿਹਾ ਕਿ ਮੇਰੀ ਸਮਝ ਵਿਚ ਇਹੀ ਸਮਾਂ ਹੈ ਜਦ ਸਾਨੂੰ ਕਮਾਂਡ ਮੁਖੀ ਦੇ ਮਸਲੇ ਨਾਲ ਨਿਪਟਣਾ ਹੋਵੇਗਾ।

ਮੈਂ ਇਸ ਮੁੱਦੇ ਨੂੰ ਵਿਅਕਤੀਗਤ ਤੌਰ ‘ਤੇ ਥੈਰੇਸਾ ਮੇਅ ਦੇ ਸਾਹਮਣੇ ਰੱਖਣਾ ਚਾਹੁੰਦਾ ਸੀ ਲੇਕਿਨ ਹੁਣ ਇਹ ਜਨਤਕ ਹੋ ਰਿਹਾ ਹੈ। ਗਰਾਂਟ ਦੇ ਇਸ ਕਦਮ ਤੋਂ ਬਾਅਦ ਪਾਰਟੀ ਦੇ ਕਈ ਨੇਤਾ ਥੈਰੇਸਾ ਦੇ ਸਮਰਥਨ ਵਿਚ ਆ ਗਏ ਹਨ।

Facebook Comments

POST A COMMENT.

Enable Google Transliteration.(To type in English, press Ctrl+g)