ਕੈਨੇਡਾ ’ਚ 10 ਹੋਰ ਥਾਵਾਂ ’ਤੇ ਆਪਣੇ ਸਟੋਰਾਂ ਨੂੰ ਜਿੰਦਰੇ ਲਾਏਗਾ ਸੀਅਰਸ ਕੈਨੇਡਾ


ਟੋਰਾਂਟੋ, 30 ਸਤੰਬਰ (ਏਜੰਸੀ) : ਕੰਪਨੀ ਦੇ ਘਾਟੇ ’ਚ ਜਾਣ ਕਾਰਨ ਸੀਅਰਸ ਕੈਨੇਡਾ ਨੇ ਆਉਣ ਵਾਲੇ ਮਹੀਨਿਆਂ ’ਚ ਫੇਅਰਵਿਊ ਮੌਲ ਅਤੇ ਸਕਾਰਬੋਰੋ ਟਾਊਨ ਸੈਂਟਰ ਵਿਖੇ ਸਥਿਤ ਸਟੋਰਾਂ ਸਮੇਤ ਕੈਨੇਡਾ ’ਚ ਆਪਣੇ ਦਸ ਹੋਰ ਡਿਪਾਰਟਮੈਂਟ ਸਟੋਰ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ 1200 ਕਾਮੇ ਬੇਰੁਜ਼ਗਾਰ ਹੋਣਗੇ। ਦੱਸ ਦੇਈਏ ਕਿ ਕੰਪਨੀ ਨੇ ਘਾਟੇ ’ਚ ਜਾਣ ਕਾਰਨ ਜੂਨ ਮਹੀਨੇ ਵਿੱਚ ਕੈਨੇਡਾ ’ਚ ਸਥਿਤ ਆਪਣੇ ਕਈ ਸਟੋਰਾਂ ਨੂੰ ਜਿੰਦਰੇ ਲਾਉਣ ਦਾ ਐਲਾਨ ਕੀਤਾ ਸੀ, ਜਿਸ ਦੇ ਨਤੀਜੇ ਵਜੋਂ 2900 ਲੋਕਾਂ ਦਾ ਰੁਜ਼ਗਾਰ ਖੁਸੇਗਾ। ਕੰਪਨੀ ਨੇ ਕ੍ਰੈਡੀਟਰ ਪ੍ਰੋਟੈਕਸ਼ਨ ਦੀ ਮੰਗ ਕਰਦਿਆਂ ਆਉਣ ਵਾਲੇ ਮਹੀਨਿਆਂ ਵਿੱਚ ਇਹ ਸਟੋਰ ਬੰਦ ਕਰਨ ਦਾ ਐਲਾਨ ਕੀਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਕੈਨੇਡਾ ’ਚ 10 ਹੋਰ ਥਾਵਾਂ ’ਤੇ ਆਪਣੇ ਸਟੋਰਾਂ ਨੂੰ ਜਿੰਦਰੇ ਲਾਏਗਾ ਸੀਅਰਸ ਕੈਨੇਡਾ