ਅਮਰੀਕਾ ’ਚ ਬਰਾਕ ਓਬਾਮਾ ਦੇ ਨਾਂ ’ਤੇ ਰੱਖਿਆ ਜਾਵੇਗਾ ਸਕੂਲ ਦਾ ਨਾਂ


ਵਾਸ਼ਿੰਗਟਨ, 21 ਅਕਤੂਬਰ (ਏਜੰਸੀ) : ਮਿਸੀਸਿਪੀ ਵਿੱਚ ਇੱਕ ਨਿੱਜੀ ਸਕੂਲ, ਦਾਸਤਾ ਦੇ ਸਮਰਥਕ ਰਹੇ ਸਿਵਲ ਵਾਰ ਦੇ ਨੇਤਾ ਦਾ ਨਾਂ ਹਟਾ ਕੇ ਆਪਣਾ ਨਾਂ ਅਮਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਨਾਂ ’ਤੇ ਰੱਖੇਗਾ। ਮਿਸੀਸਿਪੀ ਦੇ ਜੈਕਸਨ ਵਿੱਚ ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਦੇਸ਼ ਵਿੱਚ ਉਸ ਮੁਹਿੰਮ ਨੂੰ ਲੈ ਕੇ ਬਹਿਸ ਚੱਲ ਰਹੀ ਹੈ, ਜਿਸ ਵਿੱਚ 1861-1865 ਦੀ ਕਨਫੈਡਰੇਸੀ ਦੇ ਜਨਰਲਾਂ ਅਤੇ ਨੇਤਾਵਾਂ ਨਾਲ ਜੁੜੇ ਬੁੱਤ ਅਤੇ ਯਾਦਗਾਰਾਂ ਨੂੰ ਹਟਾਉਣ ਦੀ ਗੱਲ ਹੋ ਰਹੀ ਹੈ।

‘ਡੇਵਿਸ ਇੰਟਰਨੈਸ਼ਨਲ ਬੈੱਕਾਲਿਊਰੇਟ ਐਲੀਮੈਂਟਰੀ ਸਕੂਲ’ ਦਾ ਨਾਂ ਅਗਲੇ ਸਾਲ ਬਦਲ ਕੇ ‘ਬਰਾਕ ਓਬਾਮਾ ਮੈਗਨੇਟ ਇੰਟਰਨੈਸ਼ਨਲ ਬੈੱਕਾਲਿਊਰੇਟ ਐਲੀਮੈਂਟਰੀ ਸਕੂਲ’ ਕਰ ਦਿੱਤਾ ਜਾਵੇਗਾ। ਇਸ ਸਕੂਲ ਵਿੱਚ 98 ਫੀਸਦੀ ਬੱਚੇ ਕਾਲੇ ਭਾਈਚਾਰੇ ਵਿੱਚੋਂ ਹਨ। ਮਾਪੇ ਤੇ ਅਧਿਆਪਕ ਸੰਘ ਦੀ ਮੁੱਖੀ ਜੈਨੇਲੀ ਜੈਫਰਸਨ ਨੇ ਇੱਕ ਬੈਠਕ ਵਿੱਚ ਜੈਕਸਨ ਸਕੂਲ ਬੋਰਡ ਨੂੰ ਸਕੂਲ ਦਾ ਨਾਂ ਬਦਲਣੇ ਜਾਣ ਦੀ ਯੋਜਨਾ ਦੇ ਸਬੰਧ ਵਿੱਚ ਦੱਸਿਆ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਅਮਰੀਕਾ ’ਚ ਬਰਾਕ ਓਬਾਮਾ ਦੇ ਨਾਂ ’ਤੇ ਰੱਖਿਆ ਜਾਵੇਗਾ ਸਕੂਲ ਦਾ ਨਾਂ