ਚੰਡੀਗੜ੍ਹ : ਹਵਾਈ ਅੱਡੇ ਤੋਂ ਫੜਿਆ 40 ਲੱਖ ਦਾ ਸੋਨਾ


ਚੰਡੀਗੜ੍ਹ, 17 ਅਕਤੂਬਰ (ਏਜੰਸੀ) : ਕੌਮਾਂਤਰੀ ਹਵਾਈ ਅੱਡੇ ‘ਤੇ ਸ਼ਾਰਜਾਹ ਤੋਂ ਪਰਤੇ ਇੱਕ ਵਿਅਕਤੀ ਕੋਲੋਂ 40 ਲੱਖ ਰੁਪਏ ਦਾ ਸੋਨਾ ਫੜਿਆ ਗਿਆ ਹੈ। ਉਸ ਨੇ ਸੋਨਾ ਬੂਟਾਂ ‘ਚ ਲੁਕਾ ਰੱਖਿਆ ਸੀ। ਖੁਫ਼ੀਆ ਸੂਚਨਾ ਦੇ ਆਧਾਰ ‘ਤੇ ਕਸਟਮ ਦੇ ਮੁਲਾਜ਼ਮਾਂ ਨੇ ਉਸ ਨੂੰ ਦਬੋਚ ਲਿਆ। ਪੁਛਗਿੱਛ ਵਿਚ ਉਸ ਨੇ ਦੱਸਿਆ ਕਿ ਉਹ ਸੋਨਾ ਵੇਚਣ ਦੇ ਲਈ ਲਿਆਇਆ ਸੀ। ਹਾਲਾਂਕਿ ਬਾਅਦ ਵਿਚ ਉਸ ਨੂੰ ਜ਼ਮਾਨਤ ਮਿਲ ਗਈ।

ਏਅਰਪੋਰਟ ਨਾਲ ਜੁੜੇ ਅਧਿਕਾਰੀਆਂ ਨੇ ਦੱਸਿਆ ਕਿ ਜਲੰਧਰ ਨਿਵਾਸੀ ਹਰੀਸ਼ ਸ਼ਨਿੱਚਰਵਾਰ ਨੂੰ ਸਵਾ ਦੋ ਵਜੇ ਸ਼ਾਰਜਾਹ ਤੋਂ ਆਉਣ ਵਾਲੀ ਫਲਾਈਟ ਤੋਂ ਚੰਡੀਗੜ੍ਹ ਉਤਰਿਆ ਸੀ। ਕਸਟਮ ਮੁਲਾਜ਼ਮਾਂ ਨੂੰ ਪਹਿਲਾਂ ਤੋਂ ਹੀ ਸੂਚਨਾ ਮਿਲ ਗਈ ਸੀ ਕਿ ਹਰੀਸ਼ ਨਾਂ ਦੇ ਵਿਅਕਤੀ ਕੋਲ ਕਰੀਬ 1350 ਗਰਾਮ ਸੋਨਾ ਹੈ। ਏਅਰਪੋਰਟ ‘ਤੇ ਉਤਰਦੇ ਹੀ ਕਸਟਮ ਅਧਿਕਾਰੀਆਂ ਨੇ ਉਸ ਦੀ ਤਲਾਸ਼ੀ ਲਈ ਤਾਂ ਉਸ ਦੇ ਬੂਟਾਂ ਦੇ ਅੰਦਰ ਲੁਕਾ ਰੱਖਿਆ ਸੋਨਾ ਮਿਲ ਗਿਆ। ਬੀਤੀ ਜੁਲਾਈ ਮਹੀਨੇ ਵਿਚ ਏਅਰਪੋਰਟ ‘ਤੇ ਇਕ ਨੌਜਵਾਨ ਕੋਲੋਂ 407 ਗਰਾਮ ਸੋਨੇ ਦੇ ਨਾਲ ਗ੍ਰਿਫ਼ਤਾਰ ਕੀਤਾ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਚੰਡੀਗੜ੍ਹ : ਹਵਾਈ ਅੱਡੇ ਤੋਂ ਫੜਿਆ 40 ਲੱਖ ਦਾ ਸੋਨਾ