ਭਾਰਤ ਤੋਂ ਆਈ 3.3 ਕਿਲੋਗ੍ਰਾਮ ਅਫ਼ੀਮ ਕੈਲਗਰੀ ਹਵਾਈ ਅੱਡੇ ‘ਤੇ ਬਰਾਮਦ

Untitled-1

ਕੈਲਗਰੀ, 1 ਅਕਤੂਬਰ (ਏਜੰਸੀ) : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐਸ.ਏ.) ਨੇ ਕੈਲਗਰੀ ਦੇ ਕੌਮਾਂਤਰੀ ਹਵਾਈ ਅੱਡੇ ‘ਤੇ 3.3 ਕਿਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਜੋ ਟੈਨਿਸ ਦੀਆਂ ਗੇਂਦਾਂ ਅੰਦਰ ਰੱਖੀ ਹੋਈ ਸੀ ਅਤੇ ਇਹ ਸਾਮਾਨ ਭਾਰਤ ਤੋਂ ਆਇਆ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੀ ਕਮਿਊਨੀਕੇਸ਼ਨ ਅਫ਼ਸਰ ਐਲਿਜ਼ ਗੈਟਜ਼ ਨੇ ਦੱਸਿਆ ਕਿ ਟੈਨਿਸ ਦੀਆਂ ਗੇਦਾਂ ਵਾਲਾ ਯਾਤਰੀ ਭਾਰਤ ਤੋਂ ਆਇਆ ਸੀ ਅਤੇ ਅਧਿਕਾਰੀਆਂ ਨੂੰ ਗੇਂਦਾਂ ਵਿਚ ਗੜਬੜੀ ਦਾ ਸ਼ੱਕ ਪੈ ਗਿਆ। ਟੈਨਿਸ ਵਾਲੀਆਂ ਗੇਂਦਾਂ ਇਕ ਸੂਟਕੇਸ ਵਿਚ ਰੱਖੀਆਂ ਹੋਈਆਂ ਸਨ। ਹਰ ਗੇਂਦ ਵਿਚ ਕਾਲੇ ਰੰਗ ਦਾ ਲੁੱਕ ਵਰਗਾ ਪਦਾਰਥ ਸੀ ਜਿਸ ਦੀ ਜਾਂਚ ਕੀਤੇ ਜਾਣ ‘ਤੇ ਅਫ਼ੀਮ ਸਾਬਤ ਹੋ ਗਿਆ। ਜਹਾਜ਼ ਤੋਂ ਉਤਰੇ ਮੁਸਾਫ਼ਰ ਨੂੰ ਰਾਯਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਹਵਾਲੇ ਕਰ ਦਿਤਾ ਗਿਆ।

Facebook Comments

POST A COMMENT.

Enable Google Transliteration.(To type in English, press Ctrl+g)