ਰਖਿਆ ਮੰਤਰੀ ਨੇ ਲੇਹ ਵਿਚ ਕੀਤਾ ਪੁਲ ਦਾ ਉਦਘਾਟਨ

Nirmala-Sitharaman-leh-bridge

ਲੇਹ, 30 ਸਤੰਬਰ (ਏਜੰਸੀ) : ਰਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਪ੍ਰਥਮ ਸ਼ਯੋਕ ਪੁਲ ਦਾ ਉਦਘਾਟਨ ਕੀਤਾ ਜੋ ਲੇਹ ਨੂੰ ਕਰਾਕੋਰਮ ਨਾਲ ਜੋੜੇਗਾ ਅਤੇ ਅੰਦਰੂਨੀ ਪੱਖੋਂ ਅਹਿਮ ਡਾਰਬਕ-ਸ਼ਯੋਕ-ਦੌਲਤ ਬੇਗ਼ ਓਲਡੀ ਖੇਤਰ ਵਿਚ ਫ਼ੌਜੀ ਆਵਾਜਾਈ ਵਾਸਤੇ ਲਿੰਕ ਉਪਲਭਧ ਕਰਾਏਗਾ। ਸਰਹੱਦੀ ਸੜਕ ਸੰਗਠਨ ਬੀਆਰਓ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸੰਬੋਧਿਤ ਕਰਦਿਆਂ ਰਖਿਆ ਮੰਤਰੀ ਨੇ ਕਿਹਾ ਕਿ ਏਨੀ ਉਚਾਈ ‘ਤੇ ਪੁਲਾਂ ਅਤੇ ਸੜਕਾਂ ਦਾ ਨਿਰਮਾਣ ਕਿਸੇ ਚਮਤਕਾਰ ਤੋਂ ਘੱਟ ਨਹੀਂ।

ਉਨ੍ਹਾਂ ਕਿਹਾ ਕਿ ਵੱਖ ਵੱਖ ਤਰ੍ਹਾਂ ਦੇ ਮੌਸਮ ਵਾਲੇ ਰਾਜਾਂ ਵਿਚ ਰਹਿਣ ਵਾਲੇ ਜਵਾਨ ਇਥੇ ਆਉਂਦੇ ਹਨ ਅਤੇ ਏਨੀ ਉੱਚਾਈ ਅਤੇ ਔਖੀਆਂ ਥਾਵਾਂ ‘ਤੇ ਦੇਸ਼ ਦੀ ਸੇਵਾ ਕਰਦੇ ਹਨ। ਇਹ ਸ਼ਲਾਘਾਯੋਗ ਹੈ। ਜੰਮੂ ਕਸ਼ਮੀਰ ਦੀ ਦੋ ਦਿਨ ਦੀ ਯਾਤਰਾ ‘ਤੇ ਆਈ ਰਖਿਆ ਮੰਤਰੀ ਨੇ ਕਿਹਾ ਕਿ ਇਹ ਅਤਿਆਧੁਨਿਕ ਪੁਲਸ ਸ਼ਯੋਕ ਨਦੀ ‘ਤੇ ਬਹੁਤ ਵੱਡਾ ਵਿਕਾਸ ਕਾਰਜ ਹੈ ਜੋ ਇਸ ਰਣਨੀਤਕ ਖੇਤਰ ਵਿਚ ਸਥਾਨਕ ਲੋਕਾਂ ਅਤੇ ਫ਼ੌਜ ਦੀ ਆਵਾਜਾਈ ਵਧਾਏਗਾ।

ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਪੂਰੀ ਤਰ੍ਹਾਂ ਜਵਾਨਾਂ ਦੇ ਹੱਕ ਵਿਚ ਹੈ ਜੋ ਸਾਰੀਆਂ ਹਾਲਤਾਂ ਵਿਚ ਰਾਸ਼ਟਰ ਦੀ ਸੇਵਾ ਕਰਦੇ ਹਨ। ਉਨ੍ਹਾਂ ਕਿਹਾ, ‘ਅਸੀਂ ਜਵਾਨਾਂ ਨਾਲ ਵਕਤ ਬਿਤਾਉਣ ਲਈ ਵਚਨਬੱਧ ਹਾਂ ਅਤੇ ਜੋ ਸੰਭਵ ਹੋਵੇਗਾ, ਉਹ ਕਰਾਂਗੇ।’ ਉਨ੍ਹਾਂ ਸਿਆਚਿਨ ਵਿਚ ਪ੍ਰਧਾਨ ਮੰਤਰੀ ਦੀ ਯਾਤਰਾ ਨੂੰ ਯਾਦ ਕਰਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਹਾਲਤਾਂ ਨੂੰ ਜਾਣਨਾ ਚਾਹੁੰਦੀ ਸੀ ਜਿਨ੍ਹਾਂ ਵਿਚ ਫ਼ੌਜ ਦੇ ਜਵਾਨ ਰਹਿੰਦੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)