ਸੋਮਾਲੀਆ ਦੀ ਰਾਜਧਾਨੀ ’ਚ ਧਮਾਕਾ, 231 ਮੌਤਾਂ

Massive-Truck-Bomb-Kills-at-Least-231-in-Somalia's-Capital

ਮੋਗਾਦਿਸ਼ੂ, 15 ਅਕਤੂਬਰ (ਏਜੰਸੀ) : ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿੱਚ ਹੋਏ ਇੱਕ ਟਰੱਕ ਧਮਾਕੇ ਵਿੱਚ 231 ਲੋਕਾਂ ਦੀ ਮੌਤ ਹੋ ਗਈ। ਸ਼ਹਿਰ ਦੇ ਬਾਸ਼ਿੰਦਿਆਂ ਨੇ ਇਸ ਨੂੰ ਹਾਲ ਦੇ ਸਾਲਾਂ ਦਾ ਸਭ ਤੋਂ ਸ਼ਕਤੀਸ਼ਾਲੀ ਧਮਾਕਾ ਦੱਸਿਆ ਹੈ। ਪੁਲਿਸ ਦੇ ਮੁਤਾਬਕ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਪੁਲਿਸ ਕੈਪਟਨ ਮੋਹੰਮਦ ਹੂਸੈਨ ਨੇ ਦੱਸਿਆ ਕਿ ਅਜਿਹਾ ਲਗਦਾ ਹੈ ਕਿ ਇਸ ਧਮਾਕੇ ਵਿੱਚ ਹੋਡਾਨ ਜਿਲ੍ਹੇ ਵਿੱਚ ਇੱਕ ਰੁਝੇਵੇਂ ਭਰੇ ਮਾਰਗ ’ਤੇ ਇੱਕ ਹੋਟਲ ਨੂੰ ਨਿਸ਼ਾਨਾ ਬਣਾਇਆ ਗਿਆ।

ਧਮਾਕੇ ਵਿੱਚ ਘੱਟ ਤੋਂ ਘੱਟ 235 ਹੋਰ ਲੋਕ ਜ਼ਖ਼ਮੀ ਹੋ ਗਏ। ਸੁਰੱਖਿਆ ਦਸਤਿਆਂ ਨੇ ਸ਼ੱਕ ਹੋਣ ’ਤੇ ਇਸ ਟਰੱਕ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਸੀ। ਧਮਾਕੇ ਵਾਲੇ ਸਥਾਨ ’ਤੇ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਸ਼ਹਿਰ ਵਿੱਚ ਚਾਰੇ ਪਾਸੇ ਐਂਬੂਲੈਂਸ ਦੇ ਸਾਇਰਨ ਦੀ ਆਵਾਜ਼ ਗੂੰਜ ਰਹੀ ਸੀ।

ਇਸ ਧਮਾਕੇ ਤੋਂ ਸਿਰਫ ਦੋ ਦਿਨ ਪਹਿਲਾਂ ਅਮਰੀਕਾ ਦੀ ਅਫਰੀਕਾ ਕਮਾਨ ਦੇ ਮੁੱਖੀ ਸੋਮਾਲੀਆ ਦੇ ਰਾਸ਼ਟਰਪਤੀ ਨੂੰ ਮਿਲਣ ਲਈ ਮੋਗਾਦਿਸ਼ੂ ਵਿੱਚ ਸਨ। ਦੱਸ ਦੇਈਏ ਕਿ ਦੋ ਦਿਨ ਪਹਿਲਾਂ ਹੀ ਦੇਸ਼ ਦੇ ਰੱਖਿਆ ਮੰਤਰੀ ਅਤੇ ਫੌਜ ਮੁਖੀ ਨੇ ਅਣਪਛਾਤੇ ਕਾਰਨਾਂ ਕਰਕੇ ਅਸਤੀਫਾ ਦਿੱਤਾ ਹੈ। ਇਸ ਧਮਾਕੇ ਦੀ ਫਿਲਹਾਲ ਕਿਸੇ ਨੇ ਜਿੰਮੇਦਾਰੀ ਨਹੀਂ ਲਈ ਹੈ, ਪਰ ਅਲ ਸ਼ਬਾਬ ਨਾਮਕ ਇੱਕ ਕੱਟੜਪੰਥੀ ਨੇ ਹਾਲ ਹੀ ਵਿੱਚ ਦੱਖਣੀ ਅਤੇ ਮੱਧ ਸੋਮਾਲੀਆ ਵਿੱਚ ਏਅਰਬੇਸ ’ਤੇ ਹਮਲੇ ਤੇਜ਼ ਕਰ ਦਿੱਤੇ ਹਨ।

Facebook Comments

POST A COMMENT.

Enable Google Transliteration.(To type in English, press Ctrl+g)