ਆਈਐਸ ਦੇ ਨਿਸ਼ਾਨੇ ‘ਤੇ 2018 ਫੀਫਾ ਵਰਲਡ ਕੱਪ, ਪੋਸਟਰ ਵਾਇਰਲ


ਨਵੀਂ ਦਿੱਲੀ, 25 ਅਕਤੂਬਰ(ਏਜੰਸੀ) : ਰੂਸ ‘ਚ ਆਯੋਜਿਤ ਹੋਣ ਵਾਲਾ ਫੀਫਾ ਵਰਲਡ ਕੱਪ 2018 ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸਆਈਐਸ) ਦੇ ਨਿਸ਼ਾਨੇ ‘ਤੇ ਆ ਗਿਆ ਹੈ। ਖ਼ਬਰ ਮੁਤਾਬਕ ਆਈਐਸਆਈਐਸ ਫ਼ੀਫਾ ਵਰਲਡ ਕੱਪ ਨੂੰ ਨਿਸ਼ਾਨਾ ਬਣਾ ਕੇ ਵੱਡੇ ਧਮਾਕੇ ਦੀ ਸਾਜ਼ਿਸ਼ ਰਚ ਰਿਹਾ ਹੈ। ਆਈਐਸਆਈਐਸ ਨੇ ਇਸ ਦਾ ਪੋਸਟਰ ਜਾਰੀ ਕੀਤਾ ਹੈ, ਜਿਹੜਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਚੁੱਕਿਆ ਹੈ।

ਲੰਦਨ ‘ਚ ਆਯੋਜਿਤ ਹੋਏ ‘ਦ ਬੇਸਟ ਫੀਫਾ ਐਵਾਰਡ’ ਤੋਂ ਬਾਅਦ ਆਈਐਸਆਈਐਸ ਨੇ ਇੱਕ ਪੋਸਟਰ ਜਾਰੀ ਕੀਤਾ, ਇਸ ‘ਚ ਅਰਜਨਟੀਨਾ ਦੇ ਕਪਤਾਨ ਲਿਓਨਲ ਮੇਸੀ ਖੂਨ ਦੇ ਹੰਝੂ ਡੇਗਦੇ ਦਿਖ਼ਾਏ ਗਏ ਹਨ। ਪ੍ਰੋ ਆਈਐਸਆਈਐਸ ਮੀਡੀਆ ਗਰੁੱਪ ਦੇ ਬਾਫ਼ਾ ਮੀਡੀਆ ਫਾਊਂਡੇਸ਼ਨ ਵੱਲੋਂ ਇਹ ਪੋਸਟਰ ਜਾਰੀ ਕੀਤਾ ਗਿਆ ਹੈ। ਇਸ ਪੋਸਟਰ ਨੂੰ ਫਾਊਂਡੇਸ਼ਨ ਦੇ ਥਿੰਕ ਟੈਂਕ ਐਸਆਈਟੀਈ (ਐਸਆਈਟੀਆਈ) ਇੰਟੈਲੀਜੈਂਸ ਗਰੁੱਪ ਨੇ ਬਣਾਇਆ ਹੈ। ਪੋਸਟਰ ‘ਚ ਮੇਸੀ ਸਲਾਖ਼ਾਂ ਪਿੱਛੇ ਦਿਖ ਰਹੇ ਹਨ। ਇਸ ‘ਤੇ ਮੈਸੇਜ ਲਿਖਿਆ ਹੈ ”ਤੁਸੀਂ ਉਸ ਰਾਜ ਲਈ ਲੜ ਰਹੇ ਹੋ, ਜਿਸ ਦੀ ਡਿਕਸ਼ਨਰੀ ‘ਚ ਅਸਫ਼ਲਤਾ ਨਾਮ ਦਾ ਕੋਈ ਸ਼ਬਦ ਨਹੀਂ।”

ਆਈਐਸਆਈਐਸ ਦੇ ਪੋਸਟਰ ‘ਚ ਇੱਕ ਮਸ਼ਹੂਰ ਬ੍ਰਾਂਡ ਦਾ ਟੈਗਲਾਇਨ ਦੀ ਵੀ ਵਰਤੋਂ ਕੀਤੀ ਗਈ ਹੈ। ਇਸ ‘ਚ ਲਿਖਿਆ ਹੈ ‘ਜਸਟ ਡੂ ਇਟ ਐਂਡ ਟਰਨਡ ਇਟ ਜਸਟ ਟੇਰੀਰਿਜਮ’ ਭਾਵ ਇਸ ਤਰ•ਾਂ ਕਰੋ ਅਤੇ ਅੱਤਵਾਦ ‘ਚ ਬਦਲੇ। ਫੀਫਾ ਵਰਲਡ ਕੱਪ 2018 ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਪ੍ਰੋ ਆਈਐਸਆਈਐਸ ਪੋਸਟਰ ਜਾਰੀ ਹੋ ਚੁੱਕੇ ਹਨ। ਦੱਸ ਦੀਏ ਕਿ ਰੂਸ ‘ਚ ਫੀਫਾ ਫੁੱਟਬਾਲ ਵਰਲਡ ਕੱਪ ਦਾ ਆਯੋਜਨ ਜੂਨ ‘ਹ ਹੋਣ ਜਾ ਰਿਹਾ ਹੈ, ਜਿਸ ‘ਚ 11 ਸ਼ਹਿਰਾਂ ‘ਚ ਮੈਚ ਖੇਡੇ ਜਾਣਗੇ।

ਦੱਸ ਦੀਏ ਕਿ ਨਵੰਬਰ 2015 ‘ਚ ਪੈਰਿਸ ‘ਚ ਆਈਐਸਆਈਐਸ ਦੇ 8 ਅੱਤਵਾਦੀਆਂ ਨੇ 6 ਥਾਵਾਂ ‘ਤੇ ਹਮਲਾ ਕੀਤਾ ਸੀ। ਇਸ ‘ਚ 128 ਲੋਕ ਮਾਰੇ ਗਏ ਸਨ। ਇਹ ਹਮਲਾ ਮੁੰਬਈ ਦੇ 26/11 ਹਮਲੇ ਵਾਂਗ ਸੀ। ਅੱਤਵਾਦੀਆਂ ਨੇ ਦੋ ਰੈਸਟੋਰੈਂਟਾਂ, ਇੱਕ ਮਿਊਜ਼ਿਕ ਹਾਲ ਤੇ ਫੁੱਟਬਾਲ ਸਟੇਡੀਅਮ ਨੂੰ ਨਿਸ਼ਾਨਾ ਬਣਾਇਆ ਸੀ। ਹੁਣ ਆਈਐਸਆਈਐਸ ਦੇ ਇਸ ਨਵੇਂ ਪੋਸਟਰ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਰੂਸ ‘ਚ ਫੀਫਾ ਵਰਲਡ ਕੱਪ 2018 ਇਵੈਂਟ ਨੂੰ ਲੈ ਕੇ ਚੌਕਸੀ ਵਧਾ ਦਿੱਤੀ ਹੈ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਆਈਐਸ ਦੇ ਨਿਸ਼ਾਨੇ ‘ਤੇ 2018 ਫੀਫਾ ਵਰਲਡ ਕੱਪ, ਪੋਸਟਰ ਵਾਇਰਲ