ਹਾਰਦਿਕ ਪਟੇਲ ਨੂੰ ਵੱਡਾ ਝਟਕਾ, ਦੋ ਕਰੀਬੀ ਸਾਥੀ ਬੀ.ਜੇ.ਪੀ ‘ਚ ਸ਼ਾਮਲ

Hardik-Patel

ਗਾਂਧੀਨਗਰ, 22 ਅਕਤੂਬਰ (ਏਜੰਸੀ) : ਗੁਜਰਾਤ ‘ਚ ਪਾਟੀਦਾਰ ਰਿਜ਼ਰਵੇਸ਼ਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਨੂੰ ਇਕ ਵੱਡਾ ਝਟਕਾ ਲੱਗਾ ਹੈ ਅਤੇ ਸੱਤਾਰੂੜ ਭਾਜਪਾ ਨੂੰ ਵੱਡੀ ਰਾਹਤ ਮਿਲੀ ਹੈ। ਵਰੁਣ ਪਟੇਲ ਅਤੇ ਮੁਖੀ ਮਹਿਲਾ ਨੇਤਾ ਰੇਸ਼ਮਾ ਪਟੇਲ ਅੱਜ ਆਪਣੇ ਕਰੀਬ 40 ਸਮਰਥਕਾਂ ਨਾਲ ਇੱਥੇ ਪਾਰਟੀ ‘ਚ ਸ਼ਾਮਲ ਹੋ ਗਏ। ਦੋਹਾਂ ਨੂੰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਜੀਤੂ ਵਾਘਾਣੀ ਨੇ ਭਾਜਪਾ ਦਾ ਪਹਿਰਾਵਾ ਪਹਿਣਾ ਕੇ ਪਾਰਟੀ ‘ਚ ਸ਼ਾਮਲ ਕੀਤਾ। ਉਪ-ਮੁੱਖਮੰਤਰੀ ਨਿਤੀਨ ਪਟੇਲ ਵੀ ਇਸ ਮੌਕੇ ‘ਤੇ ਮੌਜੂਦ ਸਨ। ਇਹ ਅਜਿਹੇ ਦਿਨ ਹੋਇਆ ਹੈ ਜਦੋਂ ਸਵੇਰੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨੇ ਹਾਰਦਿਕ ਪਟੇਲ ਨੂੰ ਖੁਲ੍ਹੇਆਮ ਕਾਂਗਰਸ ‘ਚ ਆਉਣ ਦਾ ਸੱਦਾ ਦਿੱਤਾ ਸੀ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਵੀ ਅੱਜ ਅਹਿਮਦਾਬਾਦ ‘ਚ ਹੀ ਭਾਜਪਾ ਦੀ ਪ੍ਰਦੇਸ਼ ਸੰਸਦੀ ਬੋਰਡ ਦੀ ਬੈਠਕ ‘ਚ ਸ਼ਾਮਲ ਹੋਏ ਸਨ।

ਦੋਹਾਂ ਨੇ ਕਿਹਾ ਕਿ ਕਾਂਗਰਸ ‘ਤੇ ਚੁਣਾਵੀ ਰਾਜਨੀਤੀ ਲਈ ਪਾਟੀਦਾਰ ਅੰਦੋਲਨ ਦਾ ਦਿਮਾਗ ਇਸਤੇਮਾਲ ਕਰਨ ਅਤੇ ਪਾਟੀਦਾਰਾਂ ਨੂੰ ਵੋਟ ਬੈਂਕ ਬਣਾਉਣ ਦਾ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਜਪਾ ਵੱਲੋਂ ਚੁੱਕੇ ਗਏ ਕਦਮਾਂ ਨਾਲ ਉਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਹੈ ਕਿ ਇਹ ਪਾਟੀਦਾਰ ਸਮਾਜ ਦੀਆਂ ਸਮੱਸਿਆਵਾਂ ਨੂੰ ਈਮਾਨਦਾਰੀ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਵੱਲੋਂ ਹਾਰਦਿਕ,ਓ.ਬੀ.ਸੀ ਨੇਤਾ ਅਲਪੇਸ਼ ਠਾਕੋਰ ਅਤੇ ਦਲਿਤ ਨੇਤਾ ਜਿਗਨੇਸ਼ ਮੇਵਾਣੀ ਨੂੰ ਪਾਰਟੀ ‘ਚ ਆਉਣ ਲਈ ਸੱਦਾ ਦੇਣ ਤੋਂ ਸਪਸ਼ਟ ਹੋ ਗਿਆ ਹੈ ਕਿ ਪਾਰਟੀ ਨੂੰ ਪਾਟੀਦਾਰ ਸਮਾਰ ਦੇ ਮੁੱਦਿਆਂ ਨੂੰ ਹੱਲ ਕਰਨ ‘ਚ ਕੋਈ ਦਿਲਚਸਪੀ ਨਹੀਂ ਹੈ। ਇਹ ਇਸ ਦਾ ਚੁਣਾਵੀ ਲਾਭ ਲੈਣਾ ਚਾਹੁੰਦੀ ਹੈ।

ਪਾਟੀਦਾਰ ਅੰਦੋਲਨ ਦਾ ਇਕ ਮੁਖ ਚਿਹਰਾ ਰਹੀ ਰੇਸ਼ਮਾ ਨੇ ਹਾਰਦਿਕ ਨੂੰ ਕਾਂਗਰਸ ਦਾ ਏਜੰਟ ਤੱਕ ਕਰਾਰ ਦਿੱਤਾ ਅਤੇ ਕਿਹਾ ਕਿ ਪਾਟੀਦਾਰ ਅੰਦੋਲਨ ਹਾਰਦਿਕ ਦਾ ਨਹੀਂ ਸਗੋਂ ਪੂਰੇ ਸਮਾਜ ਦਾ ਹੈ। ਦੋਹਾਂ ਨੇ ਪਾਟੀਦਾਰ ਸਮੁਦਾਇ ਤੋਂ ਕਾਂਗਰਸ ਦੀਆਂ ਗੱਲਾਂ ‘ਚ ਨਾ ਆਉਣ ਦੀ ਅਪੀਲ ਕੀਤੀ। ਪਿਛਲੇ 2 ਸਾਲ ਤੋਂ ਸਮਾਜ ਨੂੰ ਬਹਿਕਾ ਕੇ ਅਜਿਹਾ ਕਰਨ ‘ਚ ਜੁੱਟੀ ਹੈ। ਉਨ੍ਹਾਂ ਨੂੰ ਖੁਸ਼ੀ ਹੈ ਕਿ ਇਸ ਦੀ ਚਾਲਬਾਜ਼ੀ ਲੋਕ ਸਮਝ ਗਏ ਹਨ।

Facebook Comments

POST A COMMENT.

Enable Google Transliteration.(To type in English, press Ctrl+g)