ਪ੍ਰਮਾਣੂ ਪਣਡੁੱਬੀ ’ਤੇ ਔਰਤ ਅਧਿਕਾਰੀ ਨੇ ਬਣਾਏ ਸਰੀਰਕ ਸਬੰਧ, ਗਈ ਨੌਕਰੀ


ਲੰਡਨ, 15 ਅਕਤੂਬਰ (ਏਜੰਸੀ) : ਬਰਤਾਨੀਆ ਦੀ ਸਮੁੰਦਰੀ ਫੌਜ ਵਿੱਚ ਸਬ-ਲੈਫਟੀਨੈਂਟ ਰੇਬੇਕਾ ਐਡਵਰਡਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਹੈ। ਰੇਬੇਕਾ ’ਤੇ ਦੋਸ਼ ਹੈ ਕਿ ਉਸ ਨੇ ਪ੍ਰਮਾਣੂ ਪਣਡੁੱਬੀ ’ਤੇ ਤਾਇਨਾਤੀ ਸਮੇਂ ਇੱਕ ਹੋਰ ਅਮਲਾ ਮੈਂਬਰ ਨਾਲ ਸਰੀਰਕ ਸਬੰਧ ਬਣਾਏ ਸਨ। ਸ਼ੱਕ ਹੈ ਕਿ ‘ਐਚਐਮਐਸ ਵਿਜੀਲੈਂਟ’ ਪਣਡੁੱਬੀ ਜਦੋਂ ਨੌਰਥ ਅਟਲਾਂਟਿਕ ਵਿੱਚ ਤਾਇਨਾਤ ਸੀ ਉਦੋਂ ਰੇਬੇਕਾ ਦੇ ਇੱਕ ਅਮਲਾ ਮੈਂਬਰ ਨਾਲ ਨਾਜਾਇਜ਼ ਸਬੰਧ ਸਨ।

‘ਐਚਐਮਐਸ ਵਿਜੀਲੈਂਟ’ ਬਰਤਾਨੀਆ ਦੇ 4 ਪ੍ਰਮਾਣੂ ਸੰਪੰਨ ਪਣਡੁੱਬੀਆਂ ਵਿੱਚੋਂ ਇੱਕ ਹੈ, ਜੋ ਯੂਕੇ ਨੂੰ ਪ੍ਰਮਾਣੂ ਜੰਗ ਦੀ ਹਾਲਤ ਵਿੱਚ ਸੁਰੱਖਿਆ ਦੇਣ ਦੇ ਮਕਸਦ ਨਾਲ ਬਣਾਈ ਗਈ ਹੈ। ਇਸ ਮਾਮਲੇ ਵਿੱਚ ਕਮਾਂਡਰ ਸਟੁਅਰਟ ਆਰਮਸਟਰਾਂਗ ਨੂੰ ਬੀਤੇ ਮਹੀਨੇ ਹੀ ਨੌਕਰੀ ’ਚੋਂ ਕੱਢ ਦਿੱਤਾ ਗਿਆ ਹੈ। ਪਣਡੁੱਬੀ ’ਤੇ ਤਾਇਨਾਤ ਹੋਰ ਅਮਲਾ ਮੈਂਬਰਾਂ ਨੇ 41 ਸਾਲ ਦੇ ਤਲਾਕਸ਼ੁਦਾ ਸਟੁਅਰਟ ਆਰਮਸਟਰਾਂਗ ਵਿਰੁੱਧ ਇਸ ਮਾਮਲੇ ਨੂੰ ਲੈ ਕੇ ਵਿਰੋਧ ਛੇੜ ਦਿੱਤਾ ਸੀ। ਇਹ ਖ਼ਬਰ ਉਸ ਸਮੇਂ ਚਰਚਾ ਵਿੱਚ ਆ ਗਈ ਜਦੋਂ ਦੋਸ਼ੀ ਕਰਮਚਾਰੀ ਦੀ ਤਸਵੀਰ ਜਨਤਕ ਹੋਈ।

ਇਸ ਮਾਮਲੇ ਵਿੱਚ ਜਦੋਂ ਸ਼ੁਰੂਆਤੀ ਰਿਪੋਰਟ ਆਉਣੀ ਸ਼ੁਰੂ ਹੋਈ ਸੀ ਤਦ ਇਹ ਪਣਡੁੱਬੀ ਨਵੇਂ ਪ੍ਰਮਾਣੂ ਹਥਿਆਰ ਲੈਣ ਅਮਰੀਕਾ ਵੱਲ ਜਾ ਰਹੀ ਸੀ। ਇੱਕ ਸੂਤਰ ਨੇ ਦੱਸਿਆ ਕਿ ਜਾਂਚ ਜਾਰੀ ਹੈ, ਪਰ ਇਹ ਇਨ੍ਹਾਂ ਦੋਵਾਂ ਹੀ ਅਧਿਕਾਰੀਆਂ ਲਈ ਚੰਗੀ ਸਾਬਤ ਨਹੀਂ ਹੋਵੇਗੀ। ‘ਐਚਐਮਐਸ ਵਿਜੀਲੈਂਟ’ ਉੱਤੇ ਅਸਲ ਵਿੱਚ ਕੁਝ ਗ਼ਲਤ ਹੋਇਆ ਹੈ ਅਤੇ ਅਸੀਂ ਉਸ ਦੀ ਤਹਿ ਤੱਕ ਜਾਣ ਦਾ ਯਤਨ ਕਰ ਰਹੇ ਹਾਂ। ਪਣਡੁੱਬੀ ’ਤੇ ਭੇਜੇ ਗਏ ਸਾਰੇ ਅਮਲਾ ਮੈਂਬਰਾਂ ਨੂੰ ਜਾਂਚ ਪੂਰੀ ਹੋਣ ਤੱਕ ਹਟਾ ਲਿਆ ਗਿਆ ਹੈ।

ਯੂਕੇ ਵਿੱਚ ਅਜੇ ਵੀ ਸੀਨੀਅਰ ਅਧਿਕਾਰੀਆਂ ਦੇ ਉਨ੍ਹਾਂ ਹੇਠਲੇ ਕੰਮ ਕਰਨ ਵਾਲਿਆਂ ਨਾਲ ਸਬੰਧਾਂ ’ਤੇ ਰੋਕ ਹੈ ਅਤੇ ਪਣਡੁੱਬੀਆਂ ਨੂੰ ਲੈ ਕੇ ‘ਨੋ ਟਚਿੰਗ’ ਪਾਲਸੀ ਵੀ ਲਾਗੂ ਹੈ। ਯੂਕੇ ਵਿੱਚ ਸਾਲ 2011 ਔਰਤਾਂ ਨੂੰ ਪਹਿਲੀ ਵਾਲ ਪਣਡੁੱਬੀ ’ਤੇ ਜਾਣ ਦੀ ਮਨਜੂਰੀ ਮਿਲੀ ਸੀ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪ੍ਰਮਾਣੂ ਪਣਡੁੱਬੀ ’ਤੇ ਔਰਤ ਅਧਿਕਾਰੀ ਨੇ ਬਣਾਏ ਸਰੀਰਕ ਸਬੰਧ, ਗਈ ਨੌਕਰੀ