ਪਹਿਲਾ ਬੰਬ ਡੇਗਣ ਤੱਕ ਉਤਰੀ ਕੋਰੀਆ ਨਾਲ ਗੱਲਬਾਤ ਜਾਰੀ ਰੱਖਾਂਗੇ : ਅਮਰੀਕਾ


ਵਾਸ਼ਿੰਗਟਨ, 16 ਅਕਤੂਬਰ (ਏਜੰਸੀ) : ਅਮਰੀਕੀ ਵਿਦੇਸ਼ ਮੰਤਰੀ ਟਿਲਰਸਨ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਨ੍ਹਾਂ ਉਤਰ ਕੋਰੀਆ ਦੇ ਨਾਲ ਤਣਾਅ ਘਟਾਉਣ ਦੇ ਲਈ ਕੋਸ਼ਿਸ਼ਾਂ ਜਾਰੀ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਪਹਿਲੀ ਬੰਬ ਡੇਗਣ ਤੱਕ ਇਹ ਕੂਟਨੀਤਕ ਕੋਸ਼ਿਸ਼ ਜਾਰੀ ਰਹੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸੰਕੇਤ ਰਾਸ਼ਟਰਪਤੀ ਵਲੋਂ ਆਏ ਹਨ।

ਇੱਕ ਸਮਾਚਾਰ ਚੈਨਲ ਨਾਲ ਗੱਲਬਾਤ ਕਰਦਿਆਂ ਟਿਲਰਸਨ ਨੇ ਰਾਸ਼ਟਰਪਤੀ ਟਰੰਪ ਦੇ ਉਨ੍ਹਾਂ ਟਵਿਟਰ ਸੰਦੇਸ਼ਾਂ ਨੂੰ ਜ਼ਿਆਦਾ ਤਵੱਜੋ ਨਹੀਂ ਦਿੱਤੀ ਜਿਸ ਵਿਚ ਉਨ੍ਹਾਂ ਨੇ ਟਿਲਰਸਨ ਨੂੰ ਕਿਹਾ ਸੀ ਕਿ ਉਹ ਲਿਟਿਲ ਰਾਕੇਟ ਮੈਨ (ਉਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ) ਦੇ ਨਾਲ ਵਾਰਤਾ ਦੀ ਕੋਸ਼ਿਸ਼ ਵਿਚ ਅਪਣਾ ਸਮਾਂ ਬਰਬਾਦ ਕਰ ਰਹੇ ਹਨ। ਟਿਲਰਸਨ ਨੇ ਸਪਸ਼ਟ ਕਿਹਾ ਕਿ ਟਰੰਪ ਨੇ ਉਨ੍ਹਾਂ ਨੂੰ ਸਾਫ ਤੌਰ ‘ਤੇ ਅਪਣੀ ਕੂਟਨੀਤਕ ਕੋਸਿਸ਼ ਜਾਰੀ ਰੱਖਣ ਦੇ ਲਈ ਕਿਹਾ ਹੈ।

ਦੱਸ ਦੇਈਏ ਕਿ ਉਤਰ ਕੋਰੀਆ ਦੇ ਤੇਵਰਾਂ ਵਿਚ ਨਰਮੀ ਲਿਆਉਣ ਦੇ ਲਈ ਟਿਲਰਸਨ ਚੀਨ ਦੇ ਨਾਲ ਗੱਲਬਾਤ ਕਰ ਰਹੇ ਹਨ। ਚੈਨਲ ਨਾਲ ਵਾਰਤਾ ਵਿਚ ਅਮਰੀਕੀ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਟਰੰਪ ਅਤੇ ਚੀਨੀ ਰਾਸ਼ਟਰਪਤੀ ਦੇ ਵਿਚ ਬੇਹੱਦ ਕਰੀਬੀ ਰਿਸ਼ਤੇ ਹਨ ਅਤੇ ਚੀਨ ਇਸ ਮਾਮਲੇ ਵਿਚ ਅਮਰੀਕਾ ਦੀ ਸਥਿਤੀ ਨੂੰ ਸਮਝਦਾ ਹੈ। ਨਾਲ ਹੀ ਇਹ ਵੀ ਯਕੀਨੀ ਕੀਤਾ ਗਿਆ ਹੈ ਕਿ ਉਤਰ ਕੋਰੀਆ ਦੇ ਪ੍ਰਤੀ ਅਮਰੀਕੀ ਨੀਤੀ ਨੂੰ ਲੈ ਕੇ ਚੀਨ ਨੂੰ ਕਿਸੇ ਤਰ੍ਹਾਂ ਦਾ ਕੋਈ ਭਰਮ ਨਾ ਰਹੇ।

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਉਤਰ ਕੋਰੀਆ ਨੇ ਕਿਹਾ ਸੀ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਉਕਸਾਉਣਾ ਜਾਰੀ ਰੱਖਿਆ ਤਾਂ ਉਹ ਅਮਰੀਕਾ ਦੇ ਗੁਆਮ ਟਾਪੂ ‘ਤੇ ਮਿਜ਼ਾਈਲਾਂ ਦੀ ਵਰਖਾ ਕਰ ਦੇਣਗੇ। ਡੀਪੀਆਰਕੇ ਇੰਸਟੀਚਿਊਟ ਫਾਰ ਅਮਰੀਕਨ ਸਟੱਡੀਜ਼ ਵਿਚ ਰਿਸਰਚਰ ਕਿਮ ਵਾਂਗ ਨੇ ਇਕ ਲੇਖ ਵਿਚ ਕਿਹਾ, ਅਸੀਂ ਪਹਿਲਾਂ ਹੀ ਕਈ ਵਾਰ ਚਿਤਾਵਨੀ ਦੇ ਚੁੱਕੇ ਹਾਂ ਕਿ ਅਸੀਂ ਅਪਣੀ ਸੁਰੱਖਿਆ ਦੇ ਲਈ ਪ੍ਰਤੀਕ੍ਰਿਆ ਤਹਿਤ ਹਮਲੇ ਕਰਾਂਗੇ। ਇਸ ਵਿਚ ਅਮਰੀਕੀ ਟਾਪੂ ਗੁਆਮ ਦੇ ਕੋਲ ਪਾਣੀ ਵਿਚ ਮਿਜ਼ਾਈਲਾਂ ਦੀ ਵਰਖਾ ਵੀ ਸ਼ਾਮਲ ਹੈ ਜੋ ਕਿ ਡੀਪੀਆਰਕੇ ਤੱਕ ਪਹੁੰਚ ਦੇ ਲਈ ਅਮਰੀਕਾ ਦਾ ਅਡਵਾਂਸ ਬੇਸ ਹੈ, ਜਿੱਥੇ ਅਮਰੀਕਾ ਦੇ ਮੁੱਖ ਅੱਡੇ ਸਥਿਤ ਹਨ।


Like it? Share with your friends!

0

Comments 0

Your email address will not be published. Required fields are marked *

Enable Google Transliteration.(To type in English, press Ctrl+g)

ਪਹਿਲਾ ਬੰਬ ਡੇਗਣ ਤੱਕ ਉਤਰੀ ਕੋਰੀਆ ਨਾਲ ਗੱਲਬਾਤ ਜਾਰੀ ਰੱਖਾਂਗੇ : ਅਮਰੀਕਾ