ਪੀ.ਐੱਮ. ਮੋਦੀ ਦੀ ਆਲੋਚਨਾ ਕਰਨ ‘ਤੇ ਐਕਟਰ ਪ੍ਰਕਾਸ਼ ਰਾਜ ‘ਤੇ ਕੇਸ

case-filed-against-Prakash-Raj-for-talking-against-PM-Modi

ਨਵੀਂ ਦਿੱਲੀ, 5 ਅਕਤੂਬਰ (ਏਜੰਸੀ) : ਨੈਸ਼ਨਲ ਐਵਾਰਡ ਨਾਲ ਸਨਮਾਨਤ ਅਭਿਨੇਤਾ ਪ੍ਰਕਾਸ਼ ਰਾਜ ਪੀ.ਐੱਮ. ਮੋਦੀ ‘ਤੇ ਟਿੱਪਣੀ ਕਰਨ ਤੋਂ ਬਾਅਦ ਕਾਨੂੰਨੀ ਵਿਵਾਦ ‘ਚ ਫਸ ਗਏ ਹਨ। ਲਖਨਊ ਦੇ ਇਕ ਕੋਰਟ ‘ਚ ਉਨ੍ਹਾਂ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ। ਇਸ ਮਾਮਲੇ ‘ਚ ਸੁਣਵਾਈ 7 ਅਕਤੂਬਰ ਨੂੰ ਹੋਵੇਗੀ। ਪ੍ਰਕਾਸ਼ ਨੇ ਪੱਤਰਕਾਰ ਗੌਰੀ ਲੰਕੇਸ਼ ਕਤਲ ਕੇਸ ‘ਤੇ ਪੀ.ਐੱਮ. ਦੀ ਚੁੱਪੀ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਤੋਂ ਵੱਡਾ ਐਕਟਰ ਦੱਸਿਆ ਸੀ।

ਜਾਣਕਾਰੀ ਅਨੁਸਾਰ ਪੀ.ਐੱਮ. ਨਰਿੰਦਰ ਮੋਦੀ ‘ਤੇ ਟਿੱਪਣੀ ਕਰਨ ਵਾਲੇ ਅਭਿਨੇਤਾ ਪ੍ਰਕਾਸ਼ ਰਾਜ ਦੇ ਖਿਲਾਫ ਲਖਨਊ ਕੋਰਟ ‘ਚ ਸ਼ਿਕਾਇਤ ਦਰਜ ਹੋਈ ਹੈ। ਪ੍ਰਕਾਸ਼ ਰਾਜ ਨੇ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ ‘ਚ ਟਿੱਪਣੀ ਕੀਤੀ ਸੀ। ਉਨ੍ਹਾਂ ਨੇ ਪੀ.ਐੱਮ. ਮੋਦੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਸੀ ਕਿ ਲੋਕ ਸੋਸ਼ਲ ਮੀਡੀਆ ‘ਤੇ ਖੁੱਲ੍ਹੇਆਮ ਗੌਰੀ ਲੰਕੇਸ਼ ਦੇ ਕਤਲ ਦੀ ਖੁਸ਼ੀ ਮਨ੍ਹਾ ਰਹੇ ਹਨ।

ਇੱਥੇ ਤੱਕ ਕਿ ਖੁਸ਼ੀ ਮਨਾਉਣ ਵਾਲੇ ਲੋਕ ਉਹ ਵੀ ਹਨ, ਜਿਨ੍ਹਾਂ ਨੂੰ ਪੀ.ਐੱਮ. ਮੋਦੀ ਸੋਸ਼ਲ ਮੀਡੀਆ ‘ਤੇ ਫੋਲੋ ਕਰਦੇ ਹਨ। ਪ੍ਰਕਾਸ਼ ਰਾਜ ਨੇ ਪੀ.ਐੱਮ. ਮੋਦੀ ਨੂੰ ਆਪਣੇ ਤੋਂ ਵੱਡਾ ਐਕਟਰ ਵੀ ਦੱਸਿਆ ਸੀ। ਇਸ ਦੇ ਨਾਲ ਹੀ ਆਪਣੇ ਨੈਸ਼ਨਲ ਐਵਾਰਟ ਵਾਪਸ ਕਰਨ ਦੀ ਧਮਕੀ ਵੀ ਦਿੱਤੀ। ਹਾਲਾਂਕਿ ਬਾਅਦ ‘ਚ ਪ੍ਰਕਾਸ਼ ਰਾਜ ਨੇ ਇਸ ਮਾਮਲੇ ‘ਚ ਸਫ਼ਾਈ ਵੀ ਦਿੱਤੀ ਪਰ ਉਦੋਂ ਤੱਕ ਉਨ੍ਹਾਂ ਦੇ ਇਸ ਬਿਆਨ ਨੇ ਤੂਲ ਫੜ ਲਿਆ। ਜ਼ਿਕਰਯੋਗ ਹੈ ਕਿ ਗੌਰੀ ਲੰਕੇਸ਼ ਦਾ ਕਤਲ ਕਰ ਦਿੱਤਾ ਗਿਆ।

ਨਵੰਬਰ 2016 ‘ਚ ਉਨ੍ਹਾਂ ਨੇ ਭਾਜਪਾ ਨੇਤਾਵਾਂ ਦੇ ਖਿਲਾਫ ਇਕ ਰਿਪੋਰਟ ਛਾਪੀ ਸੀ। ਇਸੇ ਕਾਰਨ ਉਨ੍ਹਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ। ਇਸ ਮਾਮਲੇ ‘ਚ ਉਨ੍ਹਾਂ ਨੂੰ 6 ਮਹੀਨੇ ਦੀ ਜੇਲ ਹੋਈ ਸੀ। ਉਨ੍ਹਾਂ ਨੇ ਆਪਣੇ ਜੀਵਨ ‘ਤੇ ਖਤਰਾ ਜ਼ਾਹਰ ਕੀਤਾ ਸੀ।

Facebook Comments

POST A COMMENT.

Enable Google Transliteration.(To type in English, press Ctrl+g)