ਦਿੱਲੀ ਤੋਂ ਬਾਅਦ ਹੁਣ ਮੁੰਬਈ ਦੇ ਰਿਹਾਇਸ਼ੀ ਇਲਾਕਿਆਂ ‘ਚ ਪਟਾਕਿਆਂ ਦੀ ਵਿਕਰੀ ‘ਤੇ ਹਾਈ ਕੋਰਟ ਵੱਲੋਂ ਪਾਬੰਦੀ

Bombay-High-Court-Bans-Sale-of-Firecrackers

ਮੁੰਬਈ, 10 ਅਕਤੂਬਰ (ਏਜੰਸੀ) : ਸੁਪਰੀਮ ਕੋਰਟ ਦੇ ਦਿੱਲੀ ਸਮੇਤ ਪੂਰੇ ਐਨਸੀਆਰ ‘ਚ ਪਟਾਕਿਆਂ ਦੀ ਵਿਕਰੀ ‘ਤੇ ਰੋਕ ਬਰਕਾਰ ਰਹਿਣ ਤੋਂ ਬਾਅਦ ਹੁਣ ਬੰਬੇ ਹਾਈ ਕੋਰਟ ਨੇ ਅਹਿਮ ਨਿਰਦੇਸ਼ ਦਿੱਤੇ ਹਨ। ਬੰਬੇ ਹਾਈ ਕੋਰਟ ਨੇ ਰਿਹਾਇਸ਼ੀ ਇਲਾਕਿਆਂ ‘ਚ ਪਟਾਕੇ ਵੇਚਣ ‘ਤੇ ਰੋਕ ਲਗਾ ਦਿੱਤੀ ਹੈ। ਅਦਾਲਤ ਨੇ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਿਹਾਇਸ਼ੀ ਇਲਾਕਿਆਂ ‘ਚ ਪਟਾਕੇ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰੇ। ਬੰਬੇ ਹਾਈ ਕੋਰਟ ਦਾ ਇਹ ਹੁਕਮ ਪਟਾਕੇ ਚਲਾਉਣ ਖਿਲਾਫ਼ ਨਹੀਂ ਹੈ, ਸਗੋਂ ਸਿਰਫ਼ ਰਿਹਾਇਸ਼ੀ ਇਲਾਕਿਆਂ ‘ਚ ਵਿਕਰੀ ‘ਤੇ ਰੋਕ ਲਈ ਹੈ।

ਬੰਬੇ ਹਾਈ ਕੋਰਟ ਦੀ ਮੁੱਖ ਜਸਟਿਸ ਮੰਜੁਲਾ ਚੇਲਲੂਰ ਨੇ ਜਸਟਿਸ ਵੀ.ਐਮ ਕਨਡੇਸ ਦੇ ਪਿਛਲੇ ਸਾਲ ਦੇ ਆਦੇਸ਼ ਨੂੰ ਬਰਕਰਾਰ ਰੱਖਦਿਆਂ ਇਹ ਹੁਕਮ ਸੁਣਾਇਆ ਹੈ। ਹੁਣ ਦਿੱਲੀ ਐਨਸੀਆਰ ਦੇ ਨਾਲ ਹੀ ਮੁੰਬਈ ਦੇ ਰਿਹਾਇਸ਼ੀ ਇਲਾਕਿਆਂ ‘ਚ ਪਟਾਕਿਆਂ ਦੀ ਵਿਕਰੀ ਨਹੀਂ ਹੋਵੇਗੀ। ਸੁਪਰੀਮ ਕੋਰਟ ਅਤੇ ਬੰਬੇ ਹਾਈ ਕੋਰਟ ਦੇ ਇਹ ਨਿਰਦੇਸ਼ ਦੀਵਾਲੀ ਤੋਂ ਪਹਿਲਾਂ ਆਏ ਹਨ। ਯਾਦ ਰਹੇ ਕਿ ਇਸ ਵਾਰ ਦੀਵਾਲੀ 19 ਅਕਤੂਬਰ ਨੂੰ ਮਨਾਈ ਜਾਵੇਗੀ। ਸੁਪਰੀਮ ਕੋਰਟ ਨੇ ਕਿਹਾ ਕਿ ਪਟਾਕਿਆਂ ਦੀ ਵਿਕਰੀ ‘ਤੇ 31 ਅਕਤੂਬਰ ਤੱਕ ਰੋਕ ਰਹੇਗੀ। ਇਸ ਫੈਸਲੇ ਨਾਲ ਸੁਪਰੀਮ ਕੋਰਟ ਦੇਖਣਾ ਚਾਹੁੰਦੀ ਹੈ ਕਿ ਪਟਾਕਿਆਂ ਕਾਰਨ ਪ੍ਰਦੂਸ਼ਣ ‘ਤੇ ਕਿੰਨਾ ਕੁ ਅਸਰ ਪੈਂਦਾ ਹੈ। ਸੁਪਰੀਮ ਕੋਰਟ ਨੇ ਦਿੱਲੀ ਐਨਸੀਆਰ ‘ਚ ਪਟਾਕਿਆਂ ਦੀ ਵਿਕਰੀ ਅਤੇ ਸਟੋਰ ‘ਤੇ ਰੋਕ ਲਗਾਉਣ ਵਾਲੇ ਨਵੰਬਰ 2016 ਦੇ ਨਿਰਦੇਸ਼ ਨੂੰ ਬਰਕਰਾਰ ਰੱਖਦਿਆਂ ਇਹ ਫੈਸਲਾ ਸੁਣਾਇਆ।

ਯਾਦ ਰਹੇ ਕਿ ਪਿਛਲੇ ਸਾਲ ਵੀ ਕੁਝ ਬੱਚਿਆਂ ਨੇ ਸੁਪਰੀਮ ਕੋਰਟ ‘ਚ ਪਟਾਕਿਆਂ ਦੀ ਪਾਬੰਦੀ ਨੂੰ ਲੈ ਕੇ ਅਰਜ਼ੀ ਪਾਈ ਸੀ। ਸੁਪਰੀਮ ਕੋਰਟ ‘ਚ ਤਿੰਨ ਬੱਚਿਆਂ ਵੱਲੋਂ ਦਾਖ਼ਲ ਇੱਕ ਅਰਜ਼ੀ ‘ਚ ਦੁਸ਼ਹਿਰੇ ਅਤੇ ਦੀਵਾਲੀ ‘ਤੇ ਪਟਾਕੇ ਚਲਾਉਣ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਇਸ ਵੱਖਰੀ ਅਰਜ਼ੀ ਨੂੰ ਦਾਖ਼ਲ ਕਰਨ ਵਾਲੇ ਇਨ•ਾਂ ਬੱਚਿਆਂ ਦੀ ਉਮਰ ਮਹਿਜ਼ 6 ਤੋਂ 14 ਮਹੀਨਿਆਂ ਵਿਚਕਾਰ ਸੀ। ਇਹ ਪਹਿਲਾ ਮਾਮਲਾ ਹੈ, ਜਦੋਂ ਅਜਿਹਾ ਹੋਇਆ ਹੈ ਕਿ ਬੱਚੇ ਪਟਾਕੇ ਵਿਕਰੀ ‘ਤੇ ਪਾਬੰਦੀ ਲਗਾਉਣ ਲਈ ਕੋਰਟ ਦੇ ਦਰਵਾਜ਼ੇ ‘ਤੇ ਜਾ ਪਹੁੰਚੇ।

Facebook Comments

POST A COMMENT.

Enable Google Transliteration.(To type in English, press Ctrl+g)